ਮਾਨ ਸਰਕਾਰ ਔਰਤਾਂ ਨਾਲ 1000 ਰੁਪਏ ਮਹੀਨਾ ਸਹਾਇਤਾ ਦੇਣ ਦੀ ਗਰੰਟੀ ਪੂਰੀ ਕਰੇ

ਗੁਰਦਾਸਪੁਰ

ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)– ਅੱਜ ਇੱਥੇ ਫੈਜਪੁਰਾ ‌ਰੋਡ ਲਿਬਰੇਸ਼ਨ ਦਫ਼ਤਰ ਵਿਖੇ ਸਫਾਈ ਅਤੇ ਮਿਡ ਡੇ ਮੀਲ ਵਰਕਰਾਂ ਦੀ ਤਹਿਸੀਲ ਪੱਧਰੀ ਮੀਟਿੰਗ ਪਰਮਜੀਤ ਕੌਰ ਬਿਜਲੀ ਵਾਲ ਅਤੇ ਬਲਜੀਤ ਕੌਰ ਗਟਿਆਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਬੋਲਦਿਆਂ ਏਕਟੂ ਦੇ ਜਿਲਾ‌ ਆਗੂ ਦਲਬੀਰ ਭੋਲਾ ਅਤੇ‌ ਏਕਟੂ ਦੇ ਸੂਬਾ ਮੀਤ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਦੀ 3000ਤਨਖਾਹ‌‌ ਨੂੰ ਵਧਾ ਕਿ 10000 ਰੁਪਏ ਕੀਤਾ ਜਾਵੇ ਅਤੇ ਹਰ ‌ਸਕੂਲ ਵਿੱਚ ਸਫ਼ਾਈ ਵਰਕਰਾਂ ਦੀ ਭਰਤੀ ਪੱਕੇ ਤੌਰ ਤੇ ਕੀਤੀ ਜਾਵੇ।ਪੰਜਾਹ ਬਚਿਆ ਪਿਛਲੇ ਦੋ ਮਿਡ ਡੇ ਮੀਲ ਵਰਕਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।ਆਗੂਆਂ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਸਮੇਂ ਸਕੀਮ ਵਰਕਰਾਂ ਦੀਆਂ ਤਨਖਾਹਾਂ ਘੱਟੋ ਘੱਟ ਉਜ਼ਰਤਾਂ ਦੇ ਬਰਾਬਰ ਕਰਨ ਦੀਆਂ ਡੀਂਗਾਂ ਮਾਰੀਆਂ ਸਨ ਪਰ ਮਿਡ ਡੇ ਮੀਲ ਵਰਕਰਾਂ ਨੂੰ 3000 ਰੁਪਏ ਤਨਖਾਹ ਵੀ ਸਮੇਂ ਸਿਰ ਨਹੀਂ ਮਿਲ ਰਹੀ, ਇਸ ਸਮੇਂ ਬੀਤੇ ਦੋ ਮਹੀਨਿਆਂ ਤੋਂ ਤਨਖਾਹਾਂ ਰੁਕੀਂਆ ਪਈਆ ਹਨ। ਇਸ ਸਮੇਂ ਮਾਨ ਸਰਕਾਰ ਨੂੰ ਯਾਦ ਦਿਵਾਇਆ ਗਿਆ ਕਿ ਚੋਣਾਂ ਸਮੇਂ ਸਰਕਾਰ ਨੇ ਹਰ ਬਾਲਗ ਔਰਤ ਨੂੰ 1000 ਰੁਪਏ ਮਹੀਨਾ ਭੱਤਾ ਦੇਣ ਅਤੇ ਬੁਢਾਪਾ ਤੇ ਵਿਧਵਾ ਪੈਨਸ਼ਨ 2500 ਰੁਪਏ ਕਰਨ ਦੀਆਂ ਗਰੰਟੀਆ ਦਿਤੀਆਂ ਗਈਆਂ ਸਨ ਜਿਨ੍ਹਾਂ ਬਾਰੇ ਸਰਕਾਰ ਹੁਣ ਬਿਲਕੁਲ ਮੂਹ ਨਹੀਂ ਖੋਲ ਰਹੀ। ਆਗੂਆਂ ਮਾਨ ਸਰਕਾਰ ਉਪਰ ਹਰ ਵਰਗ ਤੋਂ ਝੂਠ ਬੋਲ ਕੇ ਵੋਟਾਂ ਲੈਣ ਦਾ ਦੋਸ ਲਾਉਂਦਿਆਂ ਕਿਹਾ ਕਿ ਮਾਨ ਸਰਕਾਰ ਆਪਣੇ ਅਮਲ ਵਿੱਚ ਪਿਛਲੀਆਂ ਸਰਕਾਰਾਂ ਤੋਂ ਕੋਈ ਵੱਖਰੀ ਭਿਨਤਾ ਨਹੀਂ ਦਰਸਾ ਸਕੀ। ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਜਨਤਾ ਨਾਲ ਕੀਤੀਆਂ ਗਰੰਟੀਆ ਪੂਰੀਆਂ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਮਨਜੀਤ ਕੌਰ ਨਿਕੋਸਰਾਂ ਅਤੇ ਕੰਤੀ ਤਲਵੰਡੀ ਆਦਿ ਸ਼ਾਮਲ ਸਨ

Leave a Reply

Your email address will not be published. Required fields are marked *