ਅਜੇ ਕਮੇਟੀਆਂ ਗਠਨ ਕਰਨ ਵਿੱਚ ਥੋੜਾ ਲੱਗ ਸਕਦਾ ਹੈ ਸਮਾਂ
ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)–ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਚਾਰਜ ਸੰਭਾਲਣ ਉਪਰੰਤ ਇਹ ਸਪੱਸ਼ਟ ਕੀਤਾ ਹੈ ਕਿ ਜੋ ਪੰਜਾਬ ਵਿੱਚ 66 ਮਾਰਕਿਟ ਕਮੇਟੀਆ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਤੋਂ ਬਾਅਦ ਵਾਇਸ ਚੇਅਰਮੈਨ ਬਣਨੇ ਹਨ, ਫਿਰ ਮੈਂਬਰ ਕਮੇਟੀ ਬਣਨੇ ਹਨ। ਫਿਰ ਮਾਰਕਿਟ ਕਮੇਟੀ ਦਾ ਚੇਅਰਮੈਨ ਦਾ ਗਠਨ ਹੋਵੇਗਾ। ਇਸ ਸਬੰਧੀ ਪੰਜਾਬ ਮੰਡੀ ਬੋਰਡ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਕਿ ਰਾਜ ਦੀਆਂ ਸਮੂਹ ਮਾਰਕਿਟ ਕਮੇਟੀਆਂ ਵਿੱਚ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ।
ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਜਿਨ੍ਹਾਂ ਚਿਰ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਚੇਅਰਮੈਨ ਇਕੱਲੇ ਮਾਰਕਿਟ ਕਮੇਟੀ ਦਾ ਕੰਮਕਾਜ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਪੰਜਾਬ ਦੇ ਸਮੂਹ ਪ੍ਰਬੰਧਕ ਮਾਰਕਿਟ ਕਮੇਟੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਜਿੰਨ੍ਹਾਂ ਕਮੇਟੀਆਂ ਦੇ ਪ੍ਰਬੰਧਕ ਲਗਾਏ ਗਏ ਹਨ, ਉਹ ਮਾਰਕਿਟ ਕਮੇਟੀਆਂ ਦਾ ਪਹਿਲਾਂ ਦੀ ਤਰ੍ਹਾਂ ਨਿਰਵਿਘਨ ਕੰਮ ਕਰਨ ਤਾਂ ਜੋ ਮੁਲਾਜ਼ਮਾਂ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਈ ਪ੍ਰਬੰਧਕ ਮਾਰਕਿਟ ਕਮੇਟੀਆਂ ਦੇ ਕੰਮ ਕਰਨ ਵਿੱਚ ਸੰਜੀਦਗੀ ਨਹੀਂ ਦਿਖਾ ਰਹੇ। ਜਿਸਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੂਲ ਰੂਪ ਵਿੱਚ ਭੇਜ ਕੇ ਅਜਿਹੇ ਲਗਾਏ ਗਏ ਪ੍ਰਬੰਧਕਾੰ ਸਬੰਧੀ ਨਿਯਮਾੰ ਅਨੁਸਾਰ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਕਿਉੰਕ ਪੰਜਾਬ ਦੇ ਮੁੱਖ ਮੰਤਰੀ ਨੇ ਕਰਮਚਾਰੀਆਂ ਅਤੇ ਲੋਕਾਂ ਦਾ ਕੰਮ ਕਰਨ ਲਈ ਸਮਾਂਬੱਧ ਕਰ ਦਿੱਤਾ ਹੈ। ਇਸ ਲਈ ਅਫਸਰਸ਼ਾਹੀ ਨਿੱਜੀ ਤੌਰ ਤੇ ਦਫਤਰਾਂ ਵਿੱਚ ਪਹੁੰਚ ਕੇ ਪਹਿਲ ਦੇ ਆਧਾਰ ਤੇ ਕਰਨ।