ਭੀਖੀ, ਗੁਰਦਾਸਪੁਰ, 26 ਜੁਲਾਈ (ਸਰਬਜੀਤ ਸਿੰਘ)– ਭੀਖੀ ਨਜ਼ਦੀਕ ਪਿੰਡ ਮੋਹਰ ਸਿੰਘਵਾਲਾ ਵਿਖੇ ਰੋਇਲ ਕਾਲਜ ਬੋੜਾਵਾਲ ਵਿਚ ਪੜਦੇ 19 ਸਾਲਾਂ ਨੌਜਵਾਨ ਕਰਨਦੀਪ ਸਿੰਘ ਦੀ ਚਿੱਟੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ ਲਿਬਰੇਸ਼ਨ ਪਾਰਟੀ ਦੇ ਸੂਬਾ ਆਗੂ ਕਾਮਰੇਡ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਜਿ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਘਰਾਗਣਾ, ਇੰਨਕਲਾਬੀ ਨੌਜਵਾਨ ਸਭਾ ਦੇ ਆਗੂ ਹੈਪੀ ਮਾਨ ਨੇ ਕਿਹਾ ਕਿ ਕਰਨਦੀਪ ਦੇ ਪਿਤਾ ਹਰਮੇਲ ਸਿੰਘ ਤੇ ਦਾਦਾ ਬਿਕਰ ਸਿੰਘ ਨੇ ਦੱਸਿਆ ਕਿ ਕਿਰਨਦੀਪ ਸਿੰਘ ਕਬੱਡੀ ਦਾ ਵੀ ਚੰਗਾ ਖਿਡਾਰੀ ਸੀ ਪੁਲਿਸ ਦੀ ਭਰਤੀ ਦਾ ਟੈਸਟ ਵੀ ਦੇ ਕੇ ਆਇਆਂ ਸੀ। ਪਿਤਾ ਨੇ ਇਹ ਵੀ ਦੱਸਿਆ ਕਿ ਪੜਾ੍ਈ ਦੇ ਨਾਲ ਝੋਨਾ ਵੀ ਵੀ ਲਾ ਕੇ ਹੱਟਿਆ ਸੀ।
ਆਗੂਆਂ ਨੇ ਕਿਹਾ ਭਗਵੰਤ ਮਾਨ ਸਰਕਾਰ ਨੇਂ ਵੋਟ ਸਮੇਂ ਕਿਹਾ ਸੀ ਕਿ ਸਰਕਾਰ ਬਣਾਉਣ ਤੋਂ ਬਾਅਦ ਪਹਿਲਾ ਤਰਜੀਹ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰਨਾ ਹੋਵੇਗਾ ਅਤੇ ਜਿਸ ਵੀ ਪੁਲਿਸ ਠਾਣੇ ਅਧੀਨ ਚਿੱਟੇ ਨਾਲ ਮੌਤ ਹੋਵੇਗੀ ਉਸ ਠਾਣੇ ਦਾ ਠਾਣੇਦਾਰ ਜੁੰਮੇਵਾਰ ਹੋਵੇਗਾ ਪਰ ਪੰਜਾਬ ਅੰਦਰ ਰੋਜਾ਼ਾਨਾ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਪੰਜਾਬ ਦਾ ਕੋਈ ਮੰਤਰੀ ਜਾਂ ਅਧਿਕਾਰੀ ਦੀ ਜੁੰਮੇਵਾਰੀ ਲੈਣ ਨੂੰ ਤਿਆਰ ਨਹੀਂ ।
ਆਗੂਆਂ ਨੇ ਮੰਗ ਕੀਤੀ ਕਿ ਚਿੱਟੇ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਣ ਦੀ ਬਜਾਏ ਚਿੱਟੇ ਨਾਲ ਹੋ ਰਹੀਆਂ ਮੌਤਾਂ ਤੇ ਪੜਦਾ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪਰਿਵਾਰ ਦੀ ਪ੍ਰਸ਼ਾਸਨ ਵੱਲੋਂ ਆਰਥਿਕ ਮਦਦ ਕੀਤੀ ਜਾਵੇ ਅਤੇ ਰੋਜਾ਼ਾਨਾ ਚਿੱਟੇ ਨਾਲ ਹੋ ਰਹੀਆਂ ਮੌਤਾਂ ਦੀ ਜਿੰ਼ਿੰਮੇਵਾਰੀ ਭਗਵੰਤ ਮਾਨ ਸਰਕਾਰ ਨੂੰ ਲੈਣੀ ਚਾਹੀਦੀ ਹੈ।


