ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)–ਥਾਣਾ ਕਾਹਨੂੰਵਾਨ ਦੀ ਪੁਲਸ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 3 ਲੂਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਰਾਜੇਸ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਗੋਹਤ ਕਲਾਂ ਨੇ ਦੱਸਿਆ ਕਿ ਉਸਨੇ ਕ੍ਰੀਬ 6/7 ਸਾਲ ਤੋ ਦੁਕਾਨ ਗਰਾਹਕ ਸੇਵਾ ਕੇਂਦਰ ਅੱਡਾ ਭੱਟੀਆਂ ਵਿਖੇ ਖੋਲਿਆ ਹੋਇਆ ਹੈ ਜਿਥੇ ਮੁਦਈ ਪੈਸਿਆਂ ਦਾ ਲੈਣ ਦੇਣ ਕਰਦਾ ਹੈ। ਮਿਤੀ 22.08.2023 ਨੂੰ ਮੁਦਈ ਅਤੇ ਉਸਦੇ ਲੜਕੇ ਨਵਸੇਕ ਤੇ ਭੁਵੇਸ ਆਪਣੀ ਦੁਕਾਨ ਗਰਾਹਕ ਸੇਵਾ ਕੇਂਦਰ ਵਿੱਚ ਮੋਜੂਦ ਸੀ ਕਿ ਤਿੰਨ ਨਾ ਮਾਲੂਮ ਅਣਪਛਾਤੇ ਵਿਅਕਤੀ ਜਿੰਨਾ ਨੇ ਮੂੰਹ ਬੰਨੇ ਹੋਏ ਸਨ ਦੁਕਾਨ ਅੰਦਰ ਦਾਖਲ ਹੋ ਗਏ ਜਿਨਾਂ ਵਿਚੋ 02 ਵਿਅਕਤੀਆ ਕੋਲ ਪਿਸਤੌਲ ਸਨ ਜਿਨਾਂ ਨੇ ਪਿਸਤੌਲ ਦੀ ਨੋਕ ਤੇ ਦੁਕਾਨ ਵਿਚੋ ਕਰੀਬ 01 ਲੱਖ ਤੋ ਡੇਢ ਲੱਖ ਰੁਪਏ ਜਬਰਦਸਤੀ ਖੋਹ ਕਰਕੇ ਦੁਕਾਨ ਦੇ ਬਾਹਰ ਖੜੇ ਆਪਣੇ ਮੋਟਰਸਾਇਕਲ ਸਪਲੈਂਡਰ ਤੇ ਸਵਾਰ ਹੋ ਕੇ ਭੱਜ ਗਏ।