ਰਮਨ ਬਹਿਲ ਵੱਲੋਂ ਵਪਾਰੀਆਂ, ਦੁਕਾਨਦਾਰਾਂ ਅਤੇ ਲੋਕ ਹਿੱਤ ਵਿੱਚ ਸ਼ਾਨਦਾਰ ਉਪਰਾਲਾ

ਗੁਰਦਾਸਪੁਰ

ਬਿਜਲੀ ਦੇ ਪੋਲ ਅਤੇ ਟਰਾਂਸਫਾਰਮਰਾਂ ਨੂੰ ਸੜਕ ਦੇ ਕਿਨਾਰਿਆ ‘ਤੇ ਸਿਫਟ ਕਰਨ ਲਈ ਪਾਵਰਕਾਮ ਨੂੰ 4,31,907 ਰੁਪਏ ਕਰਵਾਏ ਜ਼ਮ੍ਹਾਂ-ਕੰਮ ਸ਼ੁਰੂ

ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ )– ਰਮਨ ਬਹਿਲ ਹਲਕਾ ਇੰਚਾਰਜ ਵਲੋਂ ਗੁਰਦਾਸਪੁਰ ਸ਼ਹਿਰ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਵਪਾਰੀਆਂ, ਦੁਕਾਨਦਾਰਾਂ ਅਤੇ ਲੋਕ ਹਿੱਤ ਵਿੱਚ ਵੱਡਾ ਉਪਰਾਲਾ ਕੀਤਾ ਗਿਆ ਹੈ।

ਇਸ ਮੌਕੇ ਗੱਲ ਕਰਦਿਆਂ ਹਲਕਾ ਇੰਚਾਰਜ ਰਮਨ ਬਹਿਲ ਨੇ ਦੱਸਿਆਂ ਕਿ ਸਬਜ਼ੀ ਮੰਡੀ ਚੌਂਕ ਤੋਂ ਬੱਬਰੀ ਬਾਈਪਾਸ ਚੌਂਕ ਤੱਕ ਖੁੱਲਾ ਹੋਣ ਕਾਰਨ ਬਿਜਲੀ ਦੇ ਪੋਲ ਅਤੇ ਟਰਾਂਸਫਾਰਮਰ ਸਿਫਟ ਕਰਵਾਉਣ ਲਈ ਪਾਵਰਕਾਮ ਵਿਭਾਗ ਨੂੰ 4 ਲੱਖ 31 ਹਜ਼ਾਰ 907 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ ਅਤੇ ਕੰਮ ਸ਼ੁਰੂ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਬਿਜਲੀ ਦੇ ਪੋਲ ਅਤੇ ਟਰਾਂਸਫਾਰਮਰ ਸੜਕਾਂ ਦੇ ਕਿਨਾਰੇ ‘ਤੇ ਸ਼ਿਫਟ ਹੋ ਜਾਣ ਨਾਲ ਵਪਾਰੀਆਂ, ਦੁਕਾਨਦਾਰਾਂ ਅਤੇ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ ਅਤੇ ਵਪਾਰ ਵੀ ਵਧੇਗਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਗੁਰਦਾਸਪੁਰ ਵਾਸੀਆਂ ਦੇ ਹਿੱਤ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ ਅਤੇ ਉਹ ਪਿਛਲੇ ਚਾਰ ਸਾਲਾਂ ਤੋਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਲੋਕਾਂ ਤੱਕ ਪਹੁੰਚ ਕੇ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਰਹੇ ਹਨ

ਇਸ ਮੌਕੇ ਯੋਗੇਸ਼ ਮਹਾਜਨ, ਹਿਤੇਸ਼ ਮਹਾਜਨ, ਪਰਮਿੰਦਰ ਸੋਢੀ, ਕੁੱਕੀ ਲੋਹਾ ਸਰੀਆ ਵਾਲਾ, ਪ੍ਰਧਾਨ ਅਸ਼ੋਕ ਮਹਾਜਨ, ਪ੍ਰਧਾਨ ਸਬਜੀ ਮੰਡੀ ਰਵੀ ਮਹਾਜਨ, ਟਰੱਸਟੀ ਰਘਬੀਰ ਸਿੰਘ, ਰਾਜੂ, ਪੁਨੀਤ, ਦਲੀਪ ਖੰਨਾ, ਦਿਲਬਿੰਦਰ ਸਿੰਘ ਬਾਜਵਾ, ਰਜਿੰਦਰ ਨਈਅਰ ਅਤੇ ਰਜਿੰਦਰ ਨੰਦਾ ਵੀ ਮੌਜੂਦ ਸਨ।

Leave a Reply

Your email address will not be published. Required fields are marked *