ਗੁਰਦਾਸਪੁਰ, 17 ਅਗਸਤ (ਸਰਬਜੀਤ ਸਿੰਘ)—ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਵਤੰਤਰ ਦਿਵਸ਼ 15 ਅਗਸਤ ਨੂੰ ਪਟਿਆਲਾ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਤੋਂ ਬਾਅਦ ਚਿੱਟਾ ਖਤਮ ਕਰਨ ਲਈ ਲਿਆਂ ਵੱਡਾ ਫੈਸਲਾ ਸ਼ਲਾਘਾਯੋਗ ਕਦਮ ਦੱਸਿਆ ਜਾ ਰਿਹਾ ,ਕਿਉਂਕਿ ਮੁੱਖ ਮੰਤਰੀ ਨੇ ਇਹ ਐਲਾਨ ਕਰਕੇ ਵਿਰੋਧੀ ਅਤੇ ਲੋਕਾਂ ਨੂੰ ਹਿਰਾਨ ਕਰ ਦਿੱਤਾ ਹੈ, ਉਹਨਾਂ ਨੇ ਅਗਲੇ ਸਾਲ ਦੀ 15 ਅਗਸਤ ਤੋਂ ਪਹਿਲਾਂ ਪਹਿਲਾਂ ਇਸ ਕੋਹੜ ਨੂੰ ਜੜੋਂ ਤੋਂ ਪੁੱਟ ਕੇ ਰੱਖਣ ਲਈ ਪਿੰਡਾਂ ਦੇ ਲੋਕਾਂ ਦਾ ਸੰਯੋਗ ਮੰਗਿਆਂ ਹੈ, ਮੁੱਖ ਮੰਤਰੀ ਨੇ ਐਲਾਨ ਵਿੱਚ ਮੰਨਿਆ ਕਿ ਪਿੰਡ ਦੇ ਲੋਕਾਂ ਦੀ ਮਦਦ ਤੋਂ ਬਿਨਾਂ ਚਿੱਟਾ ਤਸਕਰਾਂ ਨੂੰ ਕਾਬੂ ਕਰਨਾ ਮੁਸ਼ਕਲ ਹੈ ,ਕਿਉਂਕਿ ਪਿੰਡ ਵਾਲਿਆਂ ਨੂੰ ਚਿੱਟਾ ਵੇਚਣ ਤੇ ਪੀਣ ਵਾਲਿਆਂ ਦਾ ਸਾਰਾ ਪਤਾ ਹੁੰਦਾ ਹੈ,ਉਹਨਾਂ ਇਹ ਵੀ ਕਿਹਾ ਚਿੱਟੇ ਦੇ ਆਦੀ ਬਣ ਚੁਕੇ ਨੌਜਵਾਨਾਂ ਨੂੰ ਹਸਪਤਾਲਾ ਵਿਚ ਭਰਤੀ ਕਰਕੇ ਚਿੱਟੇ ਤੋਂ ਛੁਟਕਾਰਾ ਪਵਾਇਆ ਜਾਵੇਗਾ ਭਗਵੰਤ ਮਾਨ ਦੇ ਬਿਆਨ ਨਾਲ ਲੋਕਾਂ ਨੂੰ ਹੁਣ ਮਹਿਸੂਸ ਤੇ ਯਕੀਨ ਹੋਇਆ ਹੈ ਕਿ ਸਰਕਾਰ ਚਿੱਟੇ ਵਰਗੀ ਲਾਹਨਤ ਨੂੰ ਖਤਮ ਕਰਕੇ ਵਿਰੋਧੀ ਧਿਰ ਦੇ ਆਗੂਆਂ ਦੇ ਮੂੰਹ ਬੰਦ ਕਰਨ ਦੇ ਨਾਲ ਨਾਲ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਚੰਗੀ ਪੱਧਰ ਕਮਰ ਕੱਸੇ ਕਰੀ ਬੈਠੀ ਹੈ ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਗੁਰੂ ਕੀ ਨਗਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੱਸਿਆ ਤੇ ਨਕਮਸਤਕ ਹੋਣ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ, ਨਿੱਤ ਦਿਨ ਮਾਵਾਂ ਦੇ ਨੌਜਵਾਨ ਪੁੱਤ ਅਤੇ ਸੁਹਾਗਣਾਂ ਦੇ ਸੁਹਾਗ ਚਿੱਟੇ ਨਾਲ ਖਤਮ ਹੋਣ ਦੀਆਂ ਖ਼ਬਰਾਂ ਅਤੇ ਸਰਕਾਰ ਦੀ ਚਿੱਟੇ ਨੂੰ ਬੰਦ ਕਰਨ ਵਿੱਚ ਢਿੱਲ ਮੱਠ ਤੋਂ ਉਪਰੰਤ ਪਿੰਡਾਂ ਪਿੰਡਾਂ ਵਿੱਚ ਚਿੱਟੇ ਵਿਰੁੱਧ ਲੋਕ ਲਾਮਬੰਦ ਹੋ ਰਹੇ ਹਨ ਅਤੇ ਨਸ਼ਾ ਵਿਰੋਧੀ ਕਮੇਟੀਆਂ ਰਾਹੀਂ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਨ,ਭਾਵੇਂ ਕਿ ਇਸ ਲਹਿਰ ਵਿਚ ਚਿੱਟਾ ਵਿਰੋਧੀ ਕਮੇਟੀਆਂ ਬਣਾਉਣ ਵਾਲੇ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਅਤੇ ਕੁਝ ਹੋਰ ਆਗੂਆਂ ਤੇ ਝੂਠੇ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਅਤੇ ਇਕ ਪਿੰਡ ਵਿਚ ਤਾਂ ਚਿੱਟਾ ਵਿਰੋਧੀ ਕਮੇਟੀ ਮੈਂਬਰ ਗੁਰਭਗਵਾਨ ਸਿੰਘ ਨੂੰ ਤਸਕਰਾਂ ਵੱਲੋਂ ਗੋਲੀ ਮਾਰ ਦਿੱਤੀ ਗਈ ,ਭਾਈ ਖਾਲਸਾ ਨੇਂ ਕਿਹਾ ਪਰਵਿੰਦਰ ਸਿੰਘ ਝੋਟਾ ਤੇ ਹੋਰਾਂ ਦੀ ਰਿਹਾਈ ਲਈ ਲੱਗੇ ਮੋਰਚੇ ਦੌਰਾਨ ਐਸ ਐਸ ਪੀ ਨਾਨਕ ਸਿੰਘ ਨੇ ਸਪਸ਼ਟ ਕੀਤਾ ਕਿ ਸਰਕਾਰ ਚਿੱਟਾ ਖਤਮ ਕਰਨ ਲਈ ਇਕ ਵੱਡੀ ਯੋਜਨਾ ਤਿਆਰ ਕਰੀ ਬੈਠੀ ਹੈ ,ਭਾਈ ਖਾਲਸਾ ਨੇ ਕਿਹਾ ਚਿੱਟੇ ਵਿਰੋਧੀ ਪਿਡੋ ਪਿੰਡ ਬਣੀ ਲਹਿਰ ਨੇ ਸਰਕਾਰ ਦੇ ਨੱਕ’ਚ ਦਮ ਕਰ ਰੱਖਿਆ ਹੈ ਅਤੇ ਇਸੇ ਹੀ ਦਬਾਅ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਣ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਚਿੱਟੇ ਦੇ ਵਪਾਰੀਆਂ ਨੂੰ ਠੱਲ੍ਹ ਪਾਉਣ ਲਈ ਜੰਗੀ ਪੱਧਰ ਤੇ ਕਮਰ ਕੱਸੇ ਕਰ ਲੈ ਗਏ ਹਨ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਕੁੱਝ ਚੰਗਾ ਅਸਰ ਤੇ ਚੰਗੇ ਸਿੱਟੇ ਨਿਕਲ ਸਕਦੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਮਾਨ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਚਿੱਟਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਸ਼ਲਾਘਾ ਅਤੇ ਹਮਾਇਤ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਲਾਹਨਤ ਨੂੰ ਗੁਰੂਆਂ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਅਤੇ ਸ਼ਹੀਦੀ ਦੀ ਪਵਿੱਤਰ ਧਰਤੀ ਤੋਂ ਖ਼ਤਮ ਕਰਨ ਲਈ ਚਿੱਟਾ ਤਸਕਰਾਂ ਤੇ ਤਰਸ ਨਾ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।ਇਸ ਮੌਕੇ ਭਾਈ ਖਾਲਸਾ ਪ੍ਰਧਾਨ ਆਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਅਤੇ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਸੁਰਜੀਤ ਸਿੰਘ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਸਵਰਨ ਜੀਤ ਸਿੰਘ ਮਾਨੋਕੇ ਅਤੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਆਦਿ ਆਗੂ ਹਾਜਰ ਸਨ


