ਮਾਵਾਂ ਧੀਆਂ ਸਤਿਕਾਰ ਯੋਜਨਾ’ਚ ਵੱਡਾ ਘੁਟਾਲਾ, 62 ਔਰਤਾਂ ਦਾ ਨਿਕਲਿਆ ਇਕੋ ਬੈਂਕ ਖਾਤਾ,ਆਂਗਣਵਾੜੀ ਵਰਕਰ ਤੇ ਪੁੱਤਰ ਖਿਲਾਫ਼ ਕੇਸ ਦਰਜ ਕਰਨਾ ਬਿਲਕੁਲ ਸਹੀ- ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਤਰਨਤਾਰਨ, ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)— ਮਾਵਾਂ ਧੀਆਂ ਸਤਿਕਾਰ ਯੋਜਨਾ’ਚ ਉਦੋਂ ਵੱਡਾ ਘੁਟਾਲਾ ਵੇਖਣ ਨੂੰ ਮਿਲਿਆ ਜਦੋਂ 62 ਔਰਤਾਂ ਦਾ ਇਕੋ ਬੈਂਕ ਖ਼ਾਤਾ ਨਿਕਲਿਆ ਦੇਖਣ ਨੂੰ ਮਿਲਿਆ, ਹੁਣ ਇਸ ਮਾਮਲੇ ਵਿੱਚ ਆਂਗਣਵਾੜੀ ਵਰਕਰ ਅਤੇ ਉਸ ਦੇ ਪੁੱਤਰ ਤੇ ਪੰਜਾਬ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ, ਇਸ ਕਰਕੇ ਲੋਕਾਂ ਨੂੰ ਧੋਖਾ ਧੜੀ ਦਾ ਸ਼ਿਕਾਰ ਬਣਾਉਣ ਵਾਲੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਆਂਗਣਵਾੜੀ ਵਰਕਰ ਅਤੇ ਉਸ ਦੇ ਪੁੱਤਰ ਵੱਲੋਂ 62 ਔਰਤਾਂ ਦਾ ਬੈਂਕ ਖਾਤਾਂ ਇੱਕ ਦਰਸਾਉਣ ਵਾਲੇ ਦੋਸ਼ੀ ਦੀ ਧੋਖਾਧੜੀ ਵਾਲੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਧੋਖਾਧੜੀ ਵਾਲੇ ਲੋਕਾਂ ਤੋਂ ਸੁਚੇਤ ਰਿਹਾ ਜਾਵੇ ਅਤੇ ਫ਼ਾਰਮ ਭਰਨ ਸਮੇਂ ਆਪਣਾਂ ਬੈਂਕ ਖਾਤਾ ਫ਼ਾਰਮ ਤੇ ਭਰਵਾਂ ਲਵੋ ਤਾਂ ਹੀ ਧੋਖਾਧੜੀ ਵਾਲੇ ਲੋਕਾਂ ਤੋਂ ਬਚਿਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਂਗਣਵਾੜੀ ਵਰਕਰ ਅਤੇ ਉਸ ਦੇ ਪੁੱਤਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 62 ਬੀਬੀਆਂ ਦਾ ਫਾਰਮ ਭਰਨ ਸਮੇਂ ਆਪਣੇ ਬੈਂਕ ਖਾਤੇ ਦਾ ਨੰਬਰ ਦੇ ਕੇ ਧੋਖਾ ਧੜੀ ਕਰਨ ਦੀ ਨਿੰਦਾ ਅਤੇ ਲੋਕਾਂ ਨੂੰ ਅਜਿਹੇ ਠੱਗ ਲੋਕਾਂ ਬਚਣ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਰਕਾਰ ਵੱਲੋਂ ਬੀਬੀਆਂ ਦੇ ਖਾਤੇ 3000/4500 ਪਾਉਣ ਵਾਲੀ ਯੋਜਨਾ ਤਹਿਤ ਪਹਿਲਾਂ ਫ਼ਾਰਮ ਭਰਵਾਉਣਾ ਪੈਦਾ ਹੈ ਅਤੇ ਇਸ ਤਹਿਤ 62 ਔਰਤਾਂ ਨੇ ਇਹ ਲਾਭ ਪ੍ਰਾਪਤ ਕਰਨ ਲਈ ਆਂਗਣਵਾੜੀ ਵਰਕਰ ਅਤੇ ਉਸ ਦੇ ਪੁੱਤਰ ਨੂੰ ਫਾਰਮ ਭਰਨ ਲਈ ਕਿਹਾ, ਭਾਈ ਖਾਲਸਾ ਨੇ ਦੱਸਿਆ ਆਂਗਣਵਾੜੀ ਵਰਕਰ ਦੇ ਪੁੱਤਰ ਨੇ ਇੰਨਾ 62 ਬੀਬੀਆਂ ਦੇ ਫ਼ਾਰਮ ਤਾਂ ਭਰ ਦਿਤੇ ਪਰ ਬੈਕ ਖ਼ਾਤਾ ਨੰਬਰ ਆਪਣਾਂ ਭਰ ਦਿੱਤਾ ਪਰ ਜਦੋਂ ਇਹ ਫ਼ਾਰਮ ਉੱਚ ਅਫ਼ਸਰਾਂ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਇਸ ਧੋਖਾਧੜੀ ਦੇ ਮਾਮਲੇ ਦਾ ਸਾਰਾ ਪੜਦਾ ਫਾਸ਼ ਕਰਦਿਆਂ ਆਂਗਣਵਾੜੀ ਵਰਕਰ ਅਤੇ ਉਸ ਦੇ ਪੁੱਤਰ ਤੇ ਧੋਖਾਧੜੀ ਦਾ ਪਰਚਾ ਦਰਜ ਕਰਵਾ ਦਿੱਤਾ ਹੈ ਅਤੇ 62 ਔਰਤਾਂ ਧੋਖਾਧੜੀ ਤੋਂ ਬਚ ਗਈਆਂ, ਲੋਕਾਂ ਵਿੱਚ ਇਸ ਗੱਲ ਦੀ ਆਮ ਚਰਚਾ ਚੱਲ ਰਹੀ ਹੈ ਕਿ ਕੇਵੇ ਸਰਕਾਰ ਦੇ ਅਫਸਰਾਂ ਨੇ ਆਂਗਣਵਾੜੀ ਵਰਕਰ ਤੇ ਉਸ ਦੇ ਪੁੱਤਰ ਵੱਲੋਂ ਠੱਗੀ ਮਾਰਨ ਵਾਲੇ ਮਾਮਲੇ ਦਾ ਪੜਦਾ ਫਾਸ਼ ਕਰਕੇ ਬੀਬੀਆਂ ਨੂੰ ਧੋਖਾਧੜੀ ਤੋਂ ਬਚਾਇਆ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਆਂਗਣਵਾੜੀ ਵਰਕਰ ਅਤੇ ਉਸ ਦੇ ਪੁੱਤਰ ਵੱਲੋਂ 62 ਔਰਤਾਂ ਨਾਲ ਠੱਗੀ ਮਾਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਸਰਕਾਰ ਦੇ ਜਾਂਚ ਅਫਸਰਾਂ ਵੱਲੋਂ ਇਸ ਠੱਗਾਂ ਦਾ ਪੜਦਾ ਫਾਸ਼ ਕਰਦਿਆਂ ਬੀਬੀਆਂ ਨੂੰ ਠੱਗੀ ਤੋਂ ਬਚਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਸਮੂਹ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਧੋਖਾਧੜੀ ਕਰਨ ਵਾਲੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।

Leave a Reply

Your email address will not be published. Required fields are marked *