ਲੁਧਿਆਣਾ, ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)– ਲੁਧਿਆਣਾ ਦੇ ਸੁੰਦਰ ਨਗਰ ਵਿਚ ਇਕ ਚਾਰ ਸਾਲਾਂ ਮਾਸੂਮ ਬੱਚੇ ਨੂੰ ਕਿਡਨੈਪ ਕਰਨ ਦੀ ਖਬਰ ਸਹਾਮਣੇ ਆਈ ਹੈ ਖਬਰ ਅਨੁਸਾਰ ਮਾਂ ਨੇ ਪਿਤਾ ਤੇ ਬੱਚੇ ਨੂੰ ਚੁੱਕਣ ਦੇ ਇਲਜਾਮ ਲਾਏ ਹਨ ਜਿਸ ਦੀ ਪੁਲਸ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਚਾਰ ਸਾਲ ਦੇ ਬੱਚੇ ਨੂੰ ਪਿਤਾ ਵੱਲੋਂ ਧੱਕੇ ਤੇ ਜਬਰੀ ਚੁਕਣਾ ਕਾਨੂੰਨਨ ਅਪਰਾਧ ਹੈ, ਮਾਂ ਦਾ ਕਹਿਣਾ ਹੈ ਕਿ ਮੇਰੇ ਸੌਹਰੇ ਪ੍ਰਵਾਰ ਨੇ ਪਹਿਲਾਂ ਹੀ ਵਾਰਨਿੰਗ ਦਿੱਤੀ ਹੋਈ ਸੀ ਕਿ ਉਹ ਬੱਚੇ ਨੂੰ ਲੈ ਆਉਣਗੇ ਅਤੇ ਉਸੇ ਸਾਜ਼ਿਸ਼ ਤਹਿਤ ਸ਼ਰੇਆਮ ਭਰੇ ਬਜ਼ਾਰ ਵਿੱਚ ਕੁਝ ਲੋਕਾਂ ਵੱਲੋਂ ਜਬਰੀ ਚੁੱਕ ਕੇ ਕਾਰ ਵਿਚ ਬੈਠਾਇਆ ਗਿਆ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਅਗਰ ਉਹਨਾਂ ਨੇ ਬੱੱਚਾ ਲੈਣਾ ਹੈ ਤਾਂ ਅਦਾਲਤੀ ਕਾਰਵਾਈ ਰਾਹੀਂ ਲਿਆ ਜਾਵੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਚਾਰ ਸਾਲਾਂ ਮਾਸੂਮ ਬੱਚੇ ਨੂੰ ਕਿਡਨੈਪ ਕਰਨ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਬੱਚੇ ਨੂੰ ਮਾਂ ਦੇ ਹਵਾਲੇ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚਾਰ ਸਾਲਾਂ ਬੱਚੇ ਨੂੰ ਕਿਡਨੈਪ ਕਰਨ ਵਾਲਿਆਂ ਕਾਨੂੰਨੀ ਕਾਰਵਾਈ ਅਤੇ ਬੱਚੇ ਨੂੰ ਮਾਂ ਦੇ ਹਵਾਲੇ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਖ਼ਬਰ ਮੁਤਾਬਕ ਦੋਹੇ ਮੀਆਂ ਬੀਵੀ ਵਿਚਕਾਰ ਮਾਮੂਲੀ ਝਗੜੇ ਤੋਂ ਬਾਅਦ ਦੋਹਾਂ ਅਲੱਗ ਅਲੱਗ ਰਹੇ ਰਹਿ ਹਨ ਅਤੇ ਬੱੱਚਾ ਪਤਨੀ ਕੋਲ ਸੀ ਅਤੇ 18 ਸਾਲ ਤੱਕ ਬੱਚਾ ਮਾਂ ਕਾਨੂੰਨ ਅਨੁਸਾਰ ਰੱਖ ਸਕਦੀ ਹੈ, ਭਾਈ ਖਾਲਸਾ ਨੇ ਦੱਸਿਆ ਮਾਂ ਦਾ ਦੋਸ ਹੈ ਕਿ ਮੇਰਾ ਸੌਹਰਾ ਪ੍ਰਵਾਰ ਪਹਿਲਾਂ ਹੀ ਵਾਰਨਿੰਗ ਕਰ ਚੁੱਕਾਂ ਸੀ ਕਿ ਬੱਚਾ ਉਹ ਜਬਰੀ ਚੁੱਕ ਲਿਆਉਣਗੇ ਅਤੇ ਉਸੇ ਪਲਾਨ ਮੁਤਾਬਿਕ ਕੁਝ ਲੋਕ ਆਏ ਤੇ ਬੱਚੇ ਨੂੰ ਜਬਰੀ ਚੁੱਕ ਕੇ ਸਰੇ ਬਜਾਰ ਕਾਰ ਵਿੱਚ ਬੈਠਾ ਕੇ ਲੈ ਗਏ, ਭਾਈ ਖਾਲਸਾ ਨੇ ਕਿਹਾ ਮਾਂ ਨੇ ਦੱਸਿਆ ਬੱਚਾ ਚੁੱਕਣ ਵਾਲਾ ਬੱਚੇ ਦਾ ਪਿਓ ਹੀ ਸੀ ਇਸ ਕਰਕੇ ਸਰਕਾਰ ਉਸ ਦਾ ਬੱਚਾ ਉਸ ਨੂੰ ਵਾਪਸ ਦਵਾਵੇ ਕਿਉਂ ਕਾਨੂੰਨ ਮੁਤਾਬਕ ਬੱਚੇ ਨੂੰ ਰੱਖਣਾ ਮਾਂ ਦਾ ਹੱਕ ਹੈ ਅਤੇ ਅਗਰ ਮੇਰੇ ਸੌਹਰੇ ਪ੍ਰਵਾਰ ਨੇ ਬੱਚਾ ਲੈਣਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਬੱਚੇ ਨੂੰ ਮਾਂ ਦੇ ਹਵਾਲੇ ਕੀਤਾ ਜਾਵੇ ਅਤੇ ਕਿਡਨੈਪ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ।।


