ਜ਼ਿਲ੍ਹਾ ਮਾਨਸਾ ਸੀ ਪੀ ਆਈ ਇੱਕ ਹਜ਼ਾਰ ਤੋਂ ਵੱਧ ਸਾਥੀਆਂ ਦੇ ਕਾਫਲੇ ਮੋਹਾਲੀ ਰੈਲੀ ਲਈ ਰਵਾਨਾ
ਮਾਨਸਾ, ਗੁਰਦਾਸਪੁਰ, 21 ਸਤੰਬਰ ( ਸਰਬਜੀਤ ਸਿੰਘ)– ਸੀ ਪੀ ਆਈ ਦੇ 25 ਵੇਂ ਮਹਾਂ ਸੰਮੇਲਨ ਚੰਡੀਗੜ੍ਹ ਦੇ ਮੌਕੇ ਪਹਿਲੇ ਦਿਨ ਮੋਹਾਲੀ ਮਹਾਂ ਰੈਲੀ ਵਿੱਚ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਵੇਦ ਪ੍ਰਕਾਸ਼ ਬੁਢਲਾਡਾ, ਸੀਤਾਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ ਤੇ ਗੁਰਮੀਤ ਸਿੰਘ ਜੋਗਾ ਦੀ ਅਗਵਾਈ ਹੇਠ 20 ਬੱਸਾਂ ਦੇ ਕਾਫਲੇ ਤਹਿਤ ਇੱਕ ਹਜ਼ਾਰ ਤੋਂ ਵੱਧ ਸਾਥੀਆਂ ਦੇ ਕਾਫਲੇ ਰਵਾਨਾ ਹੋਏ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 25ਵਾਂ ਪਾਰਟੀ ਸੰਮੇਲਨ ਉਸ ਨਾਜ਼ੁਕ ਦੌਰ ਸਮੇਂ ਹੋ ਰਿਹਾ ਹੈ ਕਿ ਦੇਸ਼ ਆਰਥਿਕ ਸਮਾਜਿਕ ਤੇ ਰਾਜਸੀ ਤੌਰ ਤੇ ਪੂਰੀ ਤਰ੍ਹਾਂ ਲੀਹੋਂ ਲਹਿ ਚੁੱਕਾ ਹੈ, ਦੇਸ਼ ਏਕਤਾ ਅਤੇ ਅਖੰਡਤਾ ਸਾਂਝੀਵਾਲਤਾ ਟੋਟੋ ਟੋਟੋ ਹੋ ਰਹੀ ਹੈ। ਦੇਸ਼ ਦੇ ਹਾਕਮ ਕੇਵਲ ਆਪਣੇ ਸਿਆਸੀ ਹਿੱਤਾਂ ਲਈ ਭਾਈਚਾਰਕ ਸਾਂਝ ਨੂੰ ਤੋੜ ਕੇ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ, ਲੋਕਤੰਤਰ ਨੂੰ ਕਮਜ਼ੋਰ ਕਰਨ ਦੀਆਂ ਗੋਦਾਂ ਗੁੰਦੀਆਂ ਜਾ ਰਹੀਆਂ ਨੇ।
ਕਮਿਊਨਿਸਟ ਆਗੂ ਸਾਥੀ ਚੋਹਾਨ ਨੇ ਕਿਹਾ ਕਿ ਸੰਮੇਲਨ ਮੌਕੇ ਕਿਸਾਨ ਮਜ਼ਦੂਰ ਛੋਟਾ ਕਾਰੋਬਾਰੀ, ਨੋਜਵਾਨ, ਵਿਦਿਆਰਥੀ ਤੇ ਔਰਤਾਂ ਸਮੇਤ ਮੁਲਾਜ਼ਮ ਵਰਗ ਹਿੱਤਾਂ ਤੇ ਮੰਗਾਂ ਨੂੰ ਲਾਗੂ ਕਰਵਾਉਣ ਲਈ ਨੀਤੀ ਤੇ ਪਹਿਰਾ ਦੇਣ ਦਾ ਫੈਸਲਾ ਕੀਤਾ ਜਾਵੇਗਾ।
ਉਹਨਾ ਕਿਹਾ ਰੈਲੀ ਨੂੰ ਸੰਬੋਧਨ ਕਰਨ ਲਈ ਕੇਂਦਰ ਤੇ ਸੂਬਾਈ ਆਗੂਆਂ ਤੋਂ ਉਚ ਕੋਟੀ ਦੇ ਵਿਦਵਾਨ ਸੰਬੋਧਨ ਕਰਨਗੇ।
ਅੰਤ ਵਿੱਚ ਆਗੂਆਂ ਨੇ ਕਿਹਾ ਕਿ ਸੀ ਪੀ ਆਈ ਦਾ 25 ਵਾਂ ਮਹਾਂ ਸੰਮੇਲਨ ਚੰਡੀਗੜ੍ਹ ਕਿਰਤੀਆਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰੇਗਾ।
ਇਸ ਮੌਕੇ ਜਗਸੀਰ ਰਾਏਕੇ, ਮਲਕੀਤ ਸਿੰਘ ਮੰਦਰਾਂ,ਰਤਨ ਭੋਲਾ, ਬੂਟਾ ਸਿੰਘ ਬਰਨਾਲਾ, ਕੇਵਲ ਸਿੰਘ ਸਮਾਓ, ਸੁਖਰਾਜ ਸਿੰਘ ਜੋਗਾ, ਕਰਨੈਲ ਸਿੰਘ ਭੀਖੀ,ਪੂਰਨ ਸਿੰਘ ਸਰਦੂਲਗੜ੍ਹ ਆਦਿ ਆਗੂ ਕਾਫ਼ਲਿਆਂ ਸਮੇਤ ਸ਼ਾਮਲ ਸਨ।


