ਹੁਸ਼ਿਆਰਪੁਰ, ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)– ਬੀਤੇ ਦਿਨੀਂ ਐਫ ਬੀ ਆਈ ਵੱਲੋਂ ਪੰਜਾਬ ‘ਚ ਪੁਲਸ ਗੈਂਗਸਟਰ ਸਾਂਝ ਭਿਆਲੀ ਦੇ ਦੋਸ਼ਾਂ ਹੇਠ ਐਸ ਐਚ ਓ ਗੁਰਿੰਦਰ ਜੀਤ ਸਿੰਘ ਨਾਗਰਾ ਨੂੰ ਦੋਸ਼ੀ ਪਾਇਆ ਗਿਆ ਸੀ ਅਤੇ ਉਹਨਾਂ ਦਾ ਨਾਂ ਆਉਣ ਤੇ ਉਹਨਾਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ ਅਤੇ ਹੁਣ ਉਹਨਾਂ ਨੂੰ ਪੱਕੇ ਤੌਰ ਤੇ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ ਦਸੂਹਾ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰੀਮਾਡ ਹਾਸਲ ਕੀਤਾ ਜਾਵੇਗਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਟਾਂਡਾ ਦੇ ਐਸ ਐਸ ਓ ਗੁਰਿੰਦਰ ਜੀਤ ਸਿੰਘ ਨਾਗਰਾ ਨੂੰ ਗਿਰਫ਼ਤਾਰ ਕਰਨ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਐਸ ਐਚ ਓ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਵੇ ਕਿਉਂਕਿ ਇਸ ਵਾਰਦਾਤ ਕਰਕੇ ਲੋਕਾਂ ਤੇ ਡੂੰਘਾ ਅਸਰ ਪਿਆ ਅਤੇ ਕਹਿਦੇ ਸੁਣੇ ਗਏ ਕਿ ਜੇਕਰ ਖੇਤ ਹੀ ਵਾੜ ਨੂੰ ਖਾਹੀ ਜਾਵੇ ਤਾਂ ਫਿਰ ਕਿਸਾਨ ਵਿਚਾਰਾਂ ਕੀ ਕਰੂ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੁਲਸ ਵੱਲੋਂ ਆਪਣੇ ਹੀ ਐਸ ਐਚ ਓ ਨੂੰ ਐਫ ਬੀ ਆਈ ਵੱਲੋਂ ਲਾਏ ਦੋਸ਼ਾਂ ਤਹਿਤ ਗਿਰਫ਼ਤਾਰ ਕਰਨ ਦੀ ਸ਼ਲਾਘਾ ਅਤੇ ਸਰਕਾਰ ਤੋਂ ਟਾਂਡਾ ਥਾਣੇ ਦੇ ਐਸ ਐਚ ਓ ਗੁਰਿੰਦਰਜੀਤ ਸਿੰਘ ਨਾਗਰਾ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਅਮਰੀਕਾ ਦੀ ਜਾਂਚ ਏਜੰਸੀ ਐਫ ਬੀ ਆਈ ਵੱਲੋਂ ਪੰਜਾਬ ‘ਚ ਪੁਲਸ ਗੈਂਗਸਟਰ ਸਾਂਝ ਭਿਆਲੀ ਦੇ ਲੱਗੇ ਦੋਸ਼ਾਂ ਤਹਿਤ ਪਿਛਲੇ ਦਿਨੀਂ ਐਸ ਐਚ ਓ ਗੁਰਿੰਦਰ ਜੀਤ ਸਿੰਘ ਦਾ ਨਾਮ ਸਹਾਮਣੇ ਆਇਆਂ ਸੀ, ਭਾਈ ਖਾਲਸਾ ਨੇ ਕਿਹਾ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਐਸ ਐਚ ਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ ਪਰ ਲੋਕਾਂ ਤੇ ਹੋਰ ਵਿਰੋਧੀਆਂ ਵੱਲੋਂ ਐਸ ਐਚ ਓ ਨੂੰ ਗਿਰਫਤਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਭਾਈ ਖਾਲਸਾ ਨੇ ਕਿਹਾ ਲੋਕਾਂ ਦੀ ਮੰਗ ਅਤੇ ਐਫ ਬੀ ਆਈ ਦੇ ਦੋਸ਼ਾਂ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਸ ਨੇ ਐਸ ਐਚ ਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗਿਰਫ਼ਤਾਰ ਕਰਕੇ ਦਸੂਹਾ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਸਰਕਾਰ ਵੱਲੋਂ ਐਸ ਐਚ ਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗਿਰਫ਼ਤਾਰ ਕਰਨ ਦੀ ਸ਼ਲਾਘਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਐਫ ਬੀ ਆਈ ਦੇ ਲਾਏ ਦੋਸ਼ਾਂ ਮੁਤਾਬਕ ਐਸ ਐਚ ਓ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜੋਰ ਦੇਵੇ ਤਾਂ ਕਿ ਖਾਕੀ ਵਰਦੀ ਦੀ ਆੜ’ਚ ਕੋਈ ਹੋਰ ਪੁਲਸ ਅਧਿਕਾਰੀ ਅਜਿਹਾ ਗੁਨਾਹ ਕਰਨ ਦੀ ਹਿੰਮਤ ਨਾ ਕਰ ਸਕੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਬਹੁਤ ਸਾਰੇ ਫੈਡਰੇਸ਼ਨ ਆਗੂ ਮੌਜੂਦ ਸਨ ।


