ਅਮਰੀਕਾ ਨੇ ਭਾਰਤ ਨੂੰ ਧਮਕੀ ਭਰੀ ਚਿਤਾਵਨੀ ਦੇ ਕਿ ਕਿਹਾ ਰੂਸ ਤੋਂ ਤੇਲ ਲੈਣਾ ਬੰਦ ਨਾ ਕੀਤਾ ਤਾਂ 100% ਤੈਰਫ ਲਾਇਆਂ ਜਾਵੇਗਾ- ਭਾਈ ਵਿਰਸਾ ਸਿੰਘ ਖਾਲਸਾ

ਵਿਦੇਸ਼

ਅਮਰੀਕਾ, ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)—-ਰੂਸ ਤੋਂ ਭਾਰਤ ਲੰਮੇ ਸਮੇਂ ਤੋਂ ਤੇਲ ਖ਼ਰੀਦਦਾ ਆ ਰਿਹਾ ਹੈ ਅਤੇ ਅਮਰੀਕਾ ਇਸ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ,ਪਰ ਸਮੇ ਸਮੇ ਅਮਰੀਕਾ ਵੱਲੋਂ ਭਾਰਤ ਤੇ ਲਾਈ ਪਾਬੰਦੀ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਤੇਲ ਲੈਣਾ ਬੰਦ ਨਹੀਂ ਕੀਤਾ,ਇਦੇ ਵਿੱਚ ਕੋਈ ਛੱਕ ਨਹੀਂ ? ਕਿ ਅਮਰੀਕਾ ਦੇ ਰਾਸ਼ਟਰਪਤੀ ਡੋਲਨਡ ਟ੍ਰੰਪ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗੂੜ੍ਹੇ ਮਿੱਤਰ ਹਨ ਪਰ ਸਰਕਾਰ ਵਿਰੋਧੀ ਧਿਰ ਇਸ ਮਾਮਲੇ ਤੇ ਪੂਰੀ ਸਖ਼ਤ ਹੈਂ ਅਤੇ ਅਮਰੀਕਾ ਨੂੰ ਸਪੱਸ਼ਟ ਕਰ ਚੁੱਕੀ ਹੈ ਕਿ ਅਸੀਂ ਜਿਥੋਂ ਮਰਜ਼ੀ ਤੇਲ ਖਰੀਦੀਆਂ ਅਮਰੀਕਾ ਸਾਡੇ ਤੇ ਕੌਣ ਹੁੰਦਾ ਹੈ ਪਾਬੰਦੀ ਲਾਉਣ ਦੀ ਜਦੋਂ ਕਿ ਭਾਰਤ ਨੂੰ ਅਮਰੀਕਾ ਨੇ ਇੱਕ ਵਾਰ ਫਿਰ ਧਮਕੀ ਭਰੀ ਚਿਤਾਵਨੀ ਦੇਂਦਿਆਂ ਸਪੱਸ਼ਟ ਕੀਤਾ ਹੈ ਕਿ ਅਗਰ ਭਾਰਤ ਨੇ ਰੂਸ ਤੋਂ ਤੇਲ ਖ਼ਰੀਦਣਾ ਬੰਦ ਨਾਂ ਕੀਤਾ ਤਾਂ ਅਮਰੀਕਾ ਵੱਲੋਂ ਭਾਰਤ ਨੂੰ 100% ਤੈਰਫ ਲਾਵੇਗਾ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਵੱਲੋਂ ਭਾਰਤ ਨੂੰ ਰੂਸ ਤੋਂ ਤੇਲ ਨਾ ਖਰੀਖਣ ਦੀ ਦਿੱਤੀ ਧਮਕੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੋਈ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਭਾਰਤ ਅਜ਼ਾਦ ਮੁਲਕ ਹੈ ਕਿ ਅਤੇ ਉਹ ਆਪਣੇ ਮੁਲਕ ਦੀ ਬੇਹਤਰੀ ਲਈ ਵਪਾਰ ਨੀਤੀ ਸਬੰਧੀ ਚੰਗੀ ਤਰ੍ਹਾਂ ਜਾਣਦਾ ਹੈ ਇਸ ਕਰਕੇ ਅਮਰੀਕਾ ਕੇਵੇ ਸਾਨੂੰ ਰੂਸ ਤੋਂ ਤੇਲ ਲੈਣ ਤੋਂ ਰੋਕ ਸਕਦਾ ਹੈ ਇਸ ਕਰਕੇ ਭਾਰਤ ਕਿਸੇ ਦੀਆਂ ਧਮਕੀਆਂ ਅੱਗੇ ਝੁਕਣ ਵਾਲਾ ਨਹੀਂ ? ਇਸ ਕਰਕੇ ਅਮਰੀਕਾ ਭਾਰਤ ਨੂੰ ਧਮਕਾਉਣਾ ਬੰਦ ਕਰੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਵੱਲੋਂ ਭਾਰਤ ਨੂੰ ਰੂਸ ਤੋਂ ਤੇਲ ਨਾਂ ਖ਼ਰੀਦਣ ਦੀ ਦਿੱਤੀ ਧਮਕੀ ਦੀ ਨਿੰਦਾ ਅਤੇ ਭਾਰਤ ਨੂੰ ਰੂਸ ਕੋਲੋਂ ਤੇਲ ਖ੍ਰੀਦਣਾ ਜਾਰੀ ਰੱਖਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਅਮਰੀਕਾ ਵੱਲੋਂ ਭਾਰਤ ਨੂੰ ਧਮਕੀ ਭਰੀ ਚਿਤਾਵਨੀ ਰਾਹੀਂ ਰੂਸ ਤੋਂ ਤੇਲ ਨਾ ਖ੍ਰੀਦਣ ਦੀ ਧਮਕੀ ਦੇਣੀ ਬਹੁਤ ਹੀ ਨਿੰਦਣਯੋਗ ਨੀਤੀ ਹੈ, ਭਾਵੇਂ ਕਿ ਇਹ ਧਮਕੀ ਉਹਨਾਂ ਇਕੱਲੇ ਭਾਰਤ ਨੂੰ ਹੀ ਨਹੀਂ ਦਿਤੀ ਹੈ ਸਗੋਂ ਜਿਨੇ ਵੀ ਮੁਲਕ ਹਾਰਮੋਨਸ ਸਟੇਟ ਰਾਹੀਂ ਰੂਸ ਤੋਂ ਤੇਲ ਦੀ ਖਰੀਦਦਾਰੀ ਕਰਦੇ ਹਨ ਉਨ੍ਹਾਂ ਸਾਰਿਆਂ ਮੁਲਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਅਗਰ ਉਨ੍ਹਾਂ ਨੇ ਸਾਡੀ ਚਿਤਾਵਨੀ ਦੇ ਬਾਵਜੂਦ ਤੇਲ ਖ਼ਰੀਦਣਾ ਬੰਦ ਨਾ ਕੀਤਾ ਤਾਂ ਭਾਰਤ ਸਰਕਾਰ ਸਮੇਤ ਸਾਰੇ ਉਹਨਾਂ ਮੁਲਕਾਂ ਤੇ 100% ਤੈਰਫ ਲਾਇਆਂ ਜਾਵੇਗਾ, ਭਾਈ ਖਾਲਸਾ ਨੇ ਕਿਹਾ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਭਾਰਤ ਅਮਰੀਕਾ ਦੀਆਂ ਧਮਕੀਆਂ ਤੋਂ ਡਰਦਾ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰਦਾ ਹੈ ਜਾ ਨਹੀ,ਪਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਇਸ ਮੁੱਦੇ ਤੇ ਕਸੂਤੇ ਫ਼ਸਦੇ ਨਜ਼ਰ ਆ ਰਹੇ ਹਨ, ਕਿਉਂਕਿ ਕਿ ਅਮਰੀਕਾ ਨਾਲ ਦੋਸਤੀ ਨਿਭਾਉਂਦੇ ਨਰਿੰਦਰ ਮੋਦੀ ਅਗਰ ਰੂਸ ਤੋਂ ਤੇਲ ਵਪਾਰ ਬੰਦ ਕਰਦੇ ਹਨ ਤਾਂ ਮੋਦੀ ਸਰਕਾਰ ਵਿਰੋਧੀਆਂ ਦੇ ਤਕੜੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਅਤੇ ਅਗਰ ਇਹ ਵਪਾਰ ਜਾਰੀ ਰਹਿੰਦਾ ਹੈ ਤਾਂ ਅਮਰੀਕਾ ਭਾਰਤ ਤੋਂ 100% ਤੈਰਫ ਵਧ ਸਕਦਾ ਹੈ ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਵੱਲੋਂ ਭਾਰਤ ਨੂੰ ਧਮਕੀ ਦੇਣ ਦੀ ਨਿੰਦਾ ਕਰਦੀ ਹੋਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਮੰਗ ਕਰਦੀ ਹੈ ਕਿ ਰੂਸ ਤੋਂ ਤੇਲ ਖ਼ਰੀਦਣਾ ਲਾਗਤਾਰ ਜਾਰੀ ਰੱਖਿਆ ਜਾਵੇ ਤੇ ਅਮਰੀਕਾ ਦੀ ਕਿਸੇ ਧਮਕੀ ਅੱਗੇ ਬਿਲਕੁਲ ਨਾ ਝੁਕਿਆ ਜਾਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਭਾਈ ਦਿਲਬਾਗ ਸਿੰਘ,ਸੂਖਦੇਵ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਜਗਰਾਓਂ, ਭਾਈ ਰਛਪਾਲ ਸਿੰਘ ਭਾਈ ਸਿੰਦਾ ਸਿੰਘ ਭਾਈ ਪਿਰਥੀ ਸਿੰਘ, ਭਾਈ ਜੱਸਾ ਸਿੰਘ ਬਿਆਨ ਆਦਿ ਆਗੂ ਹਾਜਰ ਸਨ ।।

Leave a Reply

Your email address will not be published. Required fields are marked *