ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਢੀ ਤਿਆਰੀ

29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਬਾਰਾਂਦਰੀ, ਦੀਨਾਨਗਰ ਵਿਖੇ ਕਰਵਾਇਆ ਜਾਵੇਗਾ ਸਮਾਗਮ ਗੁਰਦਾਸਪੁਰ, 25 ਜੂਨ (ਸਰਬਜੀਤ) ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਗੁਰਦਾਸਪੁਰ ਨੂੰ ਸੈਰ ਸਪਾਟਾ ਵਜੋ ਵਿਕਸਿਤ ਕਰਨ ਲਈ ਜ਼ਿਲੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤਹਿਤ ਅੱਜ ਇੱਕ ਹੋਰ ਨਵੀਂ ਕੜੀ ਸ਼ਾਮਲ ਹੋ ਸ਼ਾਮਲ ਹੋ ਗਈ ਹੈ। ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਬਾਰਾਂਦਰੀ, ਦੀਨਾਨਗਰ  ਵਿਖੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਵਿਸ਼ੇਸ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਗਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਗਮ ਦੀਆਂ ਤਿਆਰੀਆਂ ਦੇ ਸਬੰਧ ਵਿਚ ਅੱਜ ਐਸ.ਡੀ.ਐਮ ਦੀਨਾਨਗਰ ਵਿਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਰਾਂਦਰੀ, ਦੀਨਾਨਗਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ ਕਿਹਾ ਗਿਆ। ਇਸ ਮੌਕੇ ਤਹਿਸਲੀਦਾਰ ਦੀਨਾਨਗਰ ਵੀ ਅਭਿਸ਼ੇਕ ਵਰਮਾ ਵੀ ਮੋਜੂਦ ਸਨ। ਇਸ ਮੌਕੇ ਗੱਲ ਕਰਦਿਆਂ ਐਸ.ਡੀ.ਐਮ ਦੀਨਾਨਗਰ ਨਗਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਸਮਾਗਮ ਕਰਵਾਇਆ ਜਾਵੇਗਾ। ਉਨਾਂ ਸਮਾਗਮ ਦੀਆਂ ਤਿਆਰੀਆਂ ਲਈ ਨਗਰ ਕੌਂਸ਼ਲ ਦੀਨਾਨਗਰ ਨੂੰ ਬਾਰਾਂਦਰੀ ਦੀ ਸਾਫ ਸਫਾਈ ਕਰਨ ਬਾਰੇ, ਪੀ.ਡਬਲਿਊ.ਡੀ ਵਿਭਾਗ ਨੂੰ ਸਟੇਜ ਤੇ ਟੈਂਟ ਆਦਿ ਦੀ ਤਿਆਰੀ ਸਬੰਧੀ, ਵਾਟਰ ਸਪਲਾਈ ਤੇ ਸ਼ੈਨੀਟੇਸ਼ਨ ਵਿਭਾਗ ਨੂੰ ਪਾਣੀ ਦੇ ਪ੍ਰਬੰਧ ਸਮੇਤ ਵੱਖ-ਵੱਖ ਵਿਭਾਗਾਂ ਨੂੰ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਦੀ ਹਦਾਇਤ ਕੀਤੀ। ਇਸ ਮੌਕੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਡਾ. ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਸਮੇਤ ਵੱਕ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

Continue Reading

ਅਮਰਨਾਥ ਯਾਤਰਾ ’ਤੇ ਲੰਗਰ ਲਗਾਉਣ ਜਾਣ ਵਾਲੇ ਸ਼ਰਧਾਲੂ ਨੇੜਲੇ ਪੁਲਿਸ ਥਾਣੇ ਵਿਚ ਆਪਣੀ ਸੂਚਨਾ ਦੇ ਕੇ ਜਾਣ

ਗੁਰਦਾਸਪੁਰ, 25 ਜੂਨ (ਸਰਬਜੀਤ ) ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਵਿਖੇ ਲੰਗਰ ਲਗਾਉਣ ਜਾਣ ਵਾਲੇ ਸ਼ਰਧਾਲੂ ਆਪਣੇ ਨੇੜਲੇ ਪੁਲਿਸ ਥਾਣੇ ਵਿਚ ਸੂਚਨਾ ਦੇ ਕੇ ਜਾਣ। ਉਨਾਂ ਅੱਗੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਜਿੰਨੇ ਵੀ ਸ਼ਰਧਾਲੂ ਅਮਰਨਾਥ ਯਾਤਰਾ ਦੋਰਾਨ ਲੰਗਰ ਲਗਾਉਣ ਜਾ ਰਹੇ ਹਨ, ਉਹ […]

Continue Reading

ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਾਲਾ ਸਰਵਣ ਦਾਸ ਨੂੰ ਸਰਕਾਰਾਂ ਨੇ ਨਹੀਂ ਲਈ ਕੋਈ ਸਾਰ, ਭਗਵੰਤ ਮਾਨ ਮੁੱਖ ਮੰਤਰੀ ਤੋਂ ਲਾਈ ਗੁਹਾਰ

ਗੁਰਦਾਸਪੁਰ, 18 ਜੂਨ (ਸਰਬਜੀਤ)–77 ਸਾਲ ਦੇਸ਼ ਦੀ ਆਜਾਦੀ ਦੇ ਬੀਤ ਜਾਣ ਦੇ ਬਾਵਜੂਦ ਵੀ ਸਰਵਨ ਦਾਸ ਜੋ ਕਿ ਬੀਤੇ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਸਨੇ ਦੇਸ਼ ਦੀਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਸੀ ਅਤੇ ਜਾਨ ਜੋਖਿਮ ਵਿੱਚ ਪਾ ਕੇ ਪੂਰੀ ਬਾਰਡਰ ਬੈਲਟ ਨੂੰ ਸੁਰੱਖਿਅਤ ਰੱਖਣ ਵਿੱਚ ਪਹਿਲਕਦਮੀ ਕੀਤੀ ਸੀ। ਪਰ ਅਜੇ ਤੱਕ ਕਿਸੇ […]

Continue Reading

ਸਕੂਲਾਂ ਅਤੇ ਕਾਲਜਾਂ ਵਿਚ ਪੜਾਈ ਕਰ ਰਹੇ ਬੱਚਿਆਂ ਲਈ ਨਵੇਂ ਕੋਰਸ ਲੈ ਕੇ ਸੀ.ਬੀ.ਏ ਇਨਫੋਟੈਕ

ਇਨਫੋਟੈਕ ਇੰਜੀਨੀਅਰ ਨੇ ਕਿਹਾ ਇਸ ਸਮੇਂ ਮਿਲੇਗੀ ਫੀਸਾ ਵਿੱਚ ਭਾਰੀ ਛੋਟ ਗੁਰਦਾਸਪੁਰ, 13 ਜੂਨ (ਸਰਬਜੀਤ)-ਗੁਰਦਾਸਪੁਰ ਵਿਚ ਆਈ.ਟੀ ਨਾਲ ਸਬੰਧਤ ਵੱਖ-ਵੱਖ ਕੋਰਸ ਕਰਵਾਉਣ ਵਾਲੀ ਨਾਮਵਰ ਅਕੈਡਮੀ ਸੀ.ਬੀ.ਏ ਇਨਫੋਟੈਕ ਦੇ ਮੈਨੇਜਿੰਗ ਡਾਇਰੈਕਟਰ ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ ਉਨਾਂ ਦੀ ਸੰਸਥਾਂ ਹੁਣ ਸਕੂਲਾਂ ਅਤੇ ਕਾਲਜਾਂ ਵਿਚ ਪੜਾਈ ਕਰ ਰਹੇ ਬੱਚਿਆਂ ਲਈ ਨਵੇਂ ਕੋਰਸ ਲੈ ਕੇ ਆਈ ਹੈ ਜਿਸ […]

Continue Reading

ਭਗਵੰਤ ਮਾਨ ਵਿਰੋਧੀਆਂ ਪਾਰਟੀਆਂ ਨੂੰ ਭਵਿੱਖ ਵਿੱਚ ਕਦੇ ਵੀ ਪੰਜਾਬ ਦੇ ਸੱਤਾ ਦਾ ਸੁਪਨਾ ਨਹੀਂ ਲੈਣ ਦੇਵੇਗਾ-ਨਵਦੀਪ, ਜਸਵਿੰਦਰ

ਗੁਰਦਾਸਪੁਰ, 11 ਜੂਨ (ਸਰਬਜੀਤ)- ਐਨ.ਆਰ.ਆਈ ਨਵਦੀਪ, ਜਸਵਿੰਦਰ ਸਿੰਘ ਆਸਟ੍ਰੇਲੀਆ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਾਂਗਰਸ ਇਸ ਸਮੇਂ ਪੰਜਾਬ ਵਿੱਚ ਲੀਰੋ ਲੀਰ ਹੋ ਗਈ ਹੈ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਕਾਂਗਰਸ ਨੂੰ ਪੂਨਰ ਗਠਨ ਕਰਨ ਲਈ ਕੋਈ ਸੰਜੀਦਾ ਲੀਡਰ ਮੌਜੂਦ ਨਹੀਂ ਹੈ। ਪੁਰਾਣੇ ਕਾਂਗਰਸੀ ਲੀਡਰਾਂ ਨੂੰ ਅੱਖੋ ਪਰੋਖਿਆ ਕੀਤਾ ਜਾ ਰਿਹਾ ਹੈ। […]

Continue Reading

ਕੱਲ ਤੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਬਿਜਲੀ ਦੇਣ ਦੀ ਬੋਰਡ ਨੇ ਸਪੈਸ਼ਲ ਮੁਲਾਜ਼ਮ ਕੀਤੇ ਤੈਨਾਤ

ਗੁਰਦਾਸਪੁਰ, 13 ਜੂਨ (ਸਰਬਜੀਤ)– ਅੱਜ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਪਟਿਆਲਾ ਵੱਲੋਂ ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ ਉਨਾਂ ਵੱਲੋਂ ਸਮੂਹ ਕਰਮਚਾਰੀ ਬਿਜਲੀ ਦੀਆਂ 1 ਲੱਖ 63 ਹਜਾਰ ਕੇ.ਵੀ, 66, 11 ਅਤੇ ਸਮੁੱਚੇ ਟ੍ਰਾਂਸਫਾਰਮਾ ਦੀ ਜੰਗੀ ਪੱਧਰ ’ਤੇ ਖੋਖ ਕੀਤੀ ਜਾ ਰਹੀ ਹੈ ਤਾਂ ਜੋ ਕੱਲ ਤੋਂ 14 ਜੂਨ ਨੂੰ ਝੋਨੇ ਦੀ ਲਵਾਈ ਆਰੰਭ ਹੋਣੀ ਹੈ, ਇਸ […]

Continue Reading