ਗੁਰਦਾਸਪੁਰ, 18 ਜੂਨ (ਸਰਬਜੀਤ)–77 ਸਾਲ ਦੇਸ਼ ਦੀ ਆਜਾਦੀ ਦੇ ਬੀਤ ਜਾਣ ਦੇ ਬਾਵਜੂਦ ਵੀ ਸਰਵਨ ਦਾਸ ਜੋ ਕਿ ਬੀਤੇ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਸਨੇ ਦੇਸ਼ ਦੀਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਸੀ ਅਤੇ ਜਾਨ ਜੋਖਿਮ ਵਿੱਚ ਪਾ ਕੇ ਪੂਰੀ ਬਾਰਡਰ ਬੈਲਟ ਨੂੰ ਸੁਰੱਖਿਅਤ ਰੱਖਣ ਵਿੱਚ ਪਹਿਲਕਦਮੀ ਕੀਤੀ ਸੀ। ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਸਦੀ ਸਾਰ ਨਹੀਂ ਲਈ। ਇਵੇਂ ਕਿ ਸਰਹੱਦੀ ਪਿੰਡ ਚੌਂਤਰਾ ਦੇ ਕਿਸਾਨ ਸਰਵਣ ਦਾਸ ਪੁੱਤਰ ਭਗਤ ਰਾਮ ਨੇ ਦੱਸਿਆ ਕਿ ਅੱਤਵਾਦ ਕਾਲੇ ਬੱਦਲਾਂ ਵਿੱਚ ਉਸ ਸਮੇਂ ਪਾਕਿਸਤਾਨ ਵੱਲੋਂ ਉਸਦੇ ਖੇਤ ਜੋ ਕਿ ਕੰਢਿਆਲਾ ਤਾਰ ਤੋਂ ਪਾਰ ਹਨ, ’ਤੇ ਹੱਲ ਚੱਲਾ ਰਿਹਾ ਸੀ ਤਾਂ ਉਸਦਾ ਬੱਲਦ ਧਰਤੀ ਵਿੱਚ ਧੱਸ ਗਿਆ ਤਾਂ ਦੇਖਿਆ ਕਿ ਪਾਕਿਸਤਾਨ ਦੇ ਕੰਢਿਆਲੀ ਤਾਰ ਦੇ ਥੱਲਿਓ ਦੀ ਪਾਕਿਸਤਾਨ ਵੱਲੋਂ ਖੇਪ ਸਮੱਗਰੀ ਅਤੇ ਹੋਰ ਸਾਮਾਨ ਪਹੁੰਚਾਉਣ ਲਈ ਇੱਕ ਸੁਰੰਗ ਕੱਢੀ ਹੋਈ ਸੀ।ਜਿਸ ’ਤੇ ਉਪਰ ਇੱਕ ਲੱਕੜ ਦੀ ਛੱਤ ਨਾਲ ਢੱਕਿਆ ਹੋਇਆ ਸੀ।
ਸਰਵਣ ਦਾਸ ਮੁਤਾਬਕ ਉਸਨੇ ਪਿੰਡਾਂ ਦੇ ਲੋਕਾਂ ਨੂੰ ਆਵਾਜ ਦਿੱਤੀ ਤਾਂ ਕਾਫੀ ਲੋਕਾਂ ਨੇ ਆ ਕੇ ਉਸਦਾ ਬੱਲਦ ਜਮੀਨ ਵਿੱਚ ਧੱਸੇ ਹੋਏ ਨੂੰ ਬਾਹਰ ਕੱਢਿਆ ਤਾਂ ਇਸ ਸਮੇਂ ਨਜਦੀਕ ਪੈਂਦੀ ਚੌਂਕੀ ਬੀ.ਐਸ.ਐਫ ਵੀ ਅਤੇ ਬਾਰਡਰ ਬੈਲਟ ਦੀ ਫੋਰਸਾਂ ਨੂੰ ਸੂਚਿਤ ਕੀਤਾ ਤਾਂ ਤੁਰੰਤ ਆਲਾ ਅਫਸਰ ਡਿਪਟੀ ਕਮਿਸ਼ਨਰ ਸਮੇਤ ਮੌਕੇ ’ਤੇ ਪਹੁੰਚੇ ਅਤੇ ਉਨਾਂ ਇਸ ਸੁਰੰਗ ਨੂੰ ਕਾਫੀ ਮਸ਼ੱਕਤ ਨਾਲ ਢਹਿ ਢੇਰੀ ਕਰਕੇ ਬੰਦ ਕਰ ਦਿੱਤਾ। ਉਸ ਸਮੇਂ ਦੇ ਅਫਸਰਾਂ ਨੇ ਵਾਅਦਾ ਕੀਤਾ ਸੀ ਕਿ ਸਰਵਣ ਦਾਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਬਹੁਤ ਪਹਿਲਕਦਮੀ ਕੀਤੀ ਹੈ।ਇਸ ਲਈ ਇਸਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਇਸ ਨੂੰ ਵਿਸ਼ੇਸ਼ ਪੈਨਸ਼ਨ ਦੇ ਕੇ ਨਵਾਜਿਆ ਜਾਵੇਗਾ।
ਇਸ ਸਬੰਧੀ ਸਰਵਣ ਦਾਸ ਤੇ ਉਸਦੀ ਪਤਨੀ ਬਚਨੀ ਨੇ ਦੱਸਿਆ ਕਿ ਤਕਰੀਬਨ 30 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਵੀ ਸਰਕਾਰ ਨੇ ਸਾਡੀ ਸਾਰ ਨਹੀਂ ਲਈ। ਮੇਰੇ 3 ਬੱਚੇ ਹਨ। ਕਿਸੇ ਨੂੰ ਵੀ ਸਰਕਾਰੀ ਅਤੇ ਨਾ ਹੀ ਪੈਨਸ਼ਨ ਨਹੀਂ ਮਿਲੀ ਹੈ। ਇੱਥੋਂ ਤੱਕ ਕਿ ਮੇਰਾ ਘਰ ਵੀ ਕੱਚਾ ਹੈ। ਮੈਂ ਪੰਜਾਬ ਵਿੱਚ ਅੱਤਵਾਦ ਨੂੰ ਖਤਮ ਕਰਨ ਵਿੱਚ ਪਹਿਲਕਦਮੀ ਕੀਤੀ ਪਰ ਸਰਕਾਰ ਨੇ ਮੈਨੂੰ ਕੋਈ ਸਹੂਲਤ ਨਹੀਂ ਦਿੱਤੀ।
ਇਸ ਸਬੰਧੀ ਸਰਵਣ ਦਾਸ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਬਦਲਾਓ ਵਾਲੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਉਹ ਮੇਰੇ ਵੱਲੋਂ ਕੀਤੇ ਗਏ ਦੇਸ਼ ਦੀ ਸੁਰੱਖਿਆ ਲਈ ਕੰਮ ਨੂੰ ਮੱਦੇਨਜਰ ਰੱਖਦੇ ਹੋਏ ਮੈਨੂੰ ਯੋਗ ਵਿਧੀ ਅਪਣਾ ਕੇ ਸਰਕਾਰ ਵੱਲੋਂ ਰਾਹਤ ਦਿੱਤੀ ਜਾਵੇ ਤਾਂ ਜੋ ਮੇਰੇ ਵਾਂਗ ਲੋਕ ਆਪਣੇ ਦੇਸ਼ ਦੀ ਰਾਖੀ ਕਰ ਸਕਣ।
ਕੀ ਕਹਿੰਦੇ ਹਨ ਪਿੰਡ ਦੇ ਸਰਪੰਚ-
ਉਧਰ ਸਰਪੰਚ ਲਖਵਿੰਦਰ ਸਿੰਘ ਜੰਜੂਆ ਦਾ ਕਹਿਣਾ ਹੈ ਕਿ ਇਸ ਸਬੰਧੀ ਅਸੀ ਡੀ.ਸੀ ਗੁਰਦਾਸਪੁਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵੀ ਪੱਤਰ ਵਿਵਹਾਰ ਕਰ ਚੁੱਕੇ ਹਾਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਪਰਿਵਾਰ ਨੂੰ ਰਾਹਤ ਨਹੀਂ ਦਿੱਤੀ। ਜਿਸਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਦਾਅ ’ਤੇ ਲਗਾ ਦਿੱਤੀ। ਹੁਣ ਜੇਕਰ ਭਗਵੰਤ ਮਾਨ ਸਰਕਾਰ ਇਸਦੀ ਵਿੱਤੀ ਸਹਾਇਤਾ ਕਰਦੇ ਹਨ ਤਾਂ ਪੰਜਾਬ ਵਿੱਚ ਸਾਰੇ ਲੋਕ ਅੱਤਵਾਦ ਖਿਲਾਫ ਲਾਮਬੰਦ ਹੋ ਜਾਣਗੇ।