ਗੁਰਦਾਸਪੁਰ, 18 ਜੂਨ (ਸਰਬਜੀਤ)– ਭੋਆ ਦੇ ਸਾਬਕਾ ਐਮ.ਐਲ.ਏ ਜੋਗਿੰਦਰ ਪਾਲ ਨੂੰ ਗੈਰ ਕਾਨੂੰਨੀ ਮਾਇਨਿੰਗ ਕਰਵਾਉਣ ਦੇ ਦੋਸ਼ ਵਿੱਚ ਗਿ੍ਰਫਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਥਾਣਾ ਤਾਰਾਗੜ ਵਿੱਚ ਲਿਖਤ ਤੌਰ ’ਤੇ ਸ਼ਿਕਾਇਤ ਦਿੱਤੀ ਗਈ ਸੀ ਕਿ ਮਾਇਨਿੰਗ ਅਫਸਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਮੇਰਾ ਪਿੰਡ ਕਲਾਂ ਨੇੜੇ ਕ੍ਰੈਸ਼ਰ ਵੱਲੋਂ ਨਜਾਇਜ ਮਾਇਨਿੰਗ ਕੀਤੀ ਜਾ ਰਹੀ ਹੈ ਤਾਂ ਇਸ ਸਬੰਧੀ ਘੋਖ ਕਰਨ ਉਪਰੰਤ ਮਾਇਨਿੰਗ ਕਰਨ ਵਾਲਾ ਸਾਮਾਨ ਪੁਲਸ ਨੇ ਬਰਾਮਦ ਕੀਤਾ ਹੈ ਅਤੇ ਮਾਇਨਿੰਗ ਅਫਸਰ ਵਿਸ਼ਾਲ ਅੱਤਰੀ ਦੀ ਰਿਪੋਰਟ ’ਤੇ ਐਫ.ਆਈ.ਆਰ ਨੰਬਰ 49 ਤਹਿਤ ਸਾਬਕਾ ਵਿਧਾਇਕ ਨੂੰ ਥਾਣਾ ਇੰਚਾਰਜ਼ ਨੇ ਗਿ੍ਰਫਤਾਰ ਕਰ ਲਿਆ ਹੈ।
ਇਸ ਸਬੰਧੀ ਜਦੋਂ ਐਸ.ਐਸ.ਪੀ ਅਰੁਣ ਸੈਣੀ ਪਠਾਨਕੋਟ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਤਾਰਾਗੜ ਪੁਲਸ ਨੇ ਮਾਇਨਿੰਗ ਮਾਮਲੇ ਵਿੱਚ ਜੋਗਿੰਦਰ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ। ਜਦੋਂ ਜੋਗਿੰਦਰ ਪਾਲ ਸਾਬਕਾ ਐਮ.ਐਲ.ਏ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਮੇਰੇ ਖਿਲਾਫ ਬਦਲਾ ਖੋਰੀ ਦਾ ਪਰਚਾ ਦਿੱਤਾ ਗਿਆ ਹੈ। ਮੈਨੂੰ ਕੋਰਟ ’ਤੇ ਵਿਸ਼ਵਾਸ਼ ਹੈ ਕਿ ਇਸ ਤੋਂ ਵੱਧ ਮੈਂ ਕੁੱਝ ਨਹੀਂ ਬੋਲ ਸਕਦਾ।


