ਗੁਰਦਾਸਪੁਰ, 18 ਜੂਨ (ਸਰਬਜੀਤ)–ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ’ਤੇ ਤੰਜ ਕੱਸਿਆ ਕਿ ਅਗਨੀਪੱਥ ਨੂੰ ਨੌਜਵਾਨਾਂ ਨੇ ਨਕਾਰਿਆ, ਖੇਤੀ ਕਾਨੂੰਨਾਂ ਨੂੰ ਕਿਸਾਨਾਂ ਨੇ ਨਕਾਰਿਆ, ਨੋਟਬੰਦੀ ਨੂੰ ਅਰਥ ਸ਼ਾਸ਼ਤਰੀਆ ਨੇ ਨਕਾਰਿਆ ਹੈ,ਜੀ.ਐਸ.ਟੀ ਨੂੰ ਵਪਾਰੀਆ ਨੇ ਨਕਾਰਿਆ, ਦੇਸ਼ ਦੀ ਜਨਤਾ ਨੂੰ 15 ਲੱਖ ਰੂਪਏ ਹਰ ਇੱਕ ਦੇ ਅਕਾਉਟ ’ਚ ਆਉਣ ’ਤੇ ਅਤੇ ਸਲਾਨਾ 2 ਹਜਾਰ ਪੜੇ ਲਿਖੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਬਜਾਏ ਕੇਵਲ ਪਕੌੜੇ ਤੱਲ ਕੇ ਵੇਚਣ ਲਈ ਚੌਖੀ ਆਮਦਨ ਦੱਸਿਆ, ਜਿਸ ਨੂੰ ਵੀ ਦੇਸ਼ ਨੇ ਨਕਾਰਿਆ ਹੈ। ਪਰ ਹੁਣ ਸਮਝ ਨਹੀਂ ਆਉਦੀ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਤੋਂ ਕੀ ਚਾਹੁੰਦੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ 12 ਹਜਾਰ 126 ਲੋਕ ਨੋਟਬੰਦੀ ਦੌਰਾਨ ਆਪਣੀ ਜਾਨ ਗਵਾ ਬੈਠੇ ਹਨ। 1420 ਤੋਂ ਵੱਧ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾ ’ਤੇ ਨਰਿੰਦਰ ਮੋਦੀ ਦੀ ਬਦੌਲਤ ਸ਼ਹੀਦੀ ਜਾਮ ਪੀ ਗਏ ਹਨ। ਪਰ ਦੇਸ਼ ਦਾ ਪ੍ਰਧਾਨ ਮੰਤਰੀ ਸੂਟ ਬੂਟ ਵਾਲਾ ਪ੍ਰਧਾਨਮੰਤਰੀ ਹੈ ਅਤੇ ਕਾਰਪੋਰੇਟ ਘਰਾਣਿਆ ਨੂੰ ਪ੍ਰਫੁੱਲਿਤ ਕਰਨ ਲਈ ਆਪਣੀ ਵਾਹ ਲਗਾ ਰਿਹਾ ਹੈ। ਪਰ ਇੱਥੇ ਮੈਂ ਸਪਸ਼ੱਟ ਕਰ ਦੇਣਾ ਚਾਹੁੰਦਾ ਹਾਂ ਕਿ ਜਿਸ ਗਤੀ ਨਾਲ ਭਾਜਪਾ ਆਪਣੇ ਪਰਾਂ ’ਤੇ ਉੱਡ ਰਹੀ ਹੈ ਉਹ ਜਲਦੀ ਹੀ ਲੋਕ ਪੰਖ ਕੱਟ ਦੇਣਗੇ। ਇੰਨਾਂ ਲੋਕਾਂ ਨੂੰ ਅਰਸਾਂ ਤੋਂ ਫਰਸਾ ’ਤੇ ਆਉਣਾ ਪਵੇਗਾ।
