ਸੁਮਿੱਤ ਭੱਲਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਸਪੈਸ਼ਲ ਕੈਂਪ ਕੋਰਟ ਲਗਾਈ ਗਈ।

ਗੁਰਦਾਸਪੁਰ

ਗੁਰਦਾਸਪੁਰ, 6 ਜੁਲਾਈ (ਸਰਬਜੀਤ ਸਿੰਘ)–ਰਜਿੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸੁਮਿੱਤ ਭੱਲਾ, ਸਿਵਲ ਜੱਜ (ਸੀਨੀਅਰ ਡਵੀਜ਼ਨ)/ ਸੀ.ਜੇ.ਐਮ. –ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਕੇਂਦਰੀ ਜੇਲ ਗੁਰਦਾਸਪੁਰ ਵਿੱਚ ਸਪੈਸ਼ਲ ਕੈਂਪ ਕੋਰਟ ਲਗਾਈ ਗਈ। ਇਸ ਕੈਂਪ ਕੋਰਟ ਦੌਰਾਨ ਸੁਮਿੱਤ ਭੱਲਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ 09 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਕੈਂਪ ਕੋਰਟ ਵਿੱਚ ਅਦਾਲਤਾਂ ਵਿੱਚ ਚੱਲ ਰਹੇ ਛੋਟੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਸੁਮਿੱਤ ਭੱਲਾ ਦੁਆਰਾ ਹਵਾਲਤੀਆਂ ਨੂੰ ਸੇਧ ਦਿੱਤੀ ਗਈ ਕਿ ਉਹ ਚੰਗਾ ਰੁਜਗਾਰ ਅਪਨਾਉਣ ਤੇ ਦੁਬਾਰਾ ਕੋਈ ਵੀ ਗੈਰ ਕਾਨੂੰਨੀ ਕੰਮ ਨਾ ਕਰਨ।

Leave a Reply

Your email address will not be published. Required fields are marked *