ਗੁਰਦਾਸਪੁਰ, 5 ਜੁਲਾਈ (ਸਰਬਜੀਤ ਸਿੰਘ)–ਜ਼ਿਲ੍ਹਾ ਫਾਜ਼ਿਲਕਾ ਦੀ ਰਹਿਣ ਵਾਲੀ ਪ੍ਰਿਯਮਦੀਪ ਕੌਰ ਜਿਸਨੇ ਉਚ ਤਾਲੀਮ ਹਾਸਲ ਕਰਕੇ ਗੈਟ ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ 15ਵਾਂ ਰੈਂਕ ਹਾਸਲ ਕਰਕੇ ਮੁੰਬਈ ਦੀ ਭਾਭਾ ਪ੍ਰਮਾਣੂ ਖੋਜ ਕੇਂਦਰ ਵਿੱਚ ਵਿਗਿਆਨੀ ਬਣੀ ਹੈ।
ਇਸ ਸਬੰਧੀ ਪ੍ਰਿਯਮਦੀਪ ਕੌਰ ਸਾਇੰਟਿਸ ਨੇ ਸੋਸ਼ਲ ਮੀਡੀਆ ਤੇ ਦੱਸਿਆ ਹੈ ਕਿ ਉਹ ਪੰਜਾਬ ਦੇ ਇੱਕ ਕਿਸਾਨ ਦੀ ਧੀ ਹੈ। ਜਿਸਨੇ ਉਚ ਤਾਲੀਮ ਹਾਸਲ ਕਰਕੇ ਜਿੱਥੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਪੂਰੇ ਭਾਰਤ ਵਿੱਚ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਅਜੋਕੇ ਸਮੇਂ ਵਿੱਚ ਲੜਕੀਆ ਪੜਾਈ ਵਿੱਚ ਸਭ ਤੋਂ ਮੋਹਰੇ ਅਤੇ ਵਧੀਆ ਰੈਂਕ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਕੰਮ ਕਰ ਰਹੀਆ ਹਨ।