ਦੇਸ ਵਿਆਪੀ ਸੱਤਿਆਗ੍ਰਹਿ ਦੇ ਸੱਦੇ ਤਹਿਤ 10 ਅਗਸਤ ਦੇ ਜੇਲ੍ਹ ਭਰੋ ਦੀ ਤਿਆਰੀ ਹਿੱਤ ਕਨਵੈਨਸ਼ਨ 21 ਜੁਲਾਈ ਨੂੰ – ਐਡਵੋਕੇਟ ਉੱਡਤ

ਮਾਲਵਾ

ਮਾਨਸਾ, ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)— ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਦੇਸ ਵਿਆਪੀ ਸੱਤਿਆਗ੍ਰਹਿ ਤਹਿਤ 10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦੀ ਸਫਲਤਾ ਲਈ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਵੱਲੋ ਪ੍ਰਭਾਵਸਾਲੀ ਜਿਲ੍ਹਾ ਪੱਧਰੀ ਕਨਵੈਨਸਨ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪੈਨਸਨਰ ਭਵਨ ਕਚਹਿਰੀ ਰੋਡ ਮਾਨਸਾ ਵਿੱਖੇ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਨਰੇਗਾ ਵਰਕਰ, ਉਸਾਰੀ ਵਰਕਰ , ਆਂਗਣਵਾੜੀ ਵਰਕਰ , ਮਿਡ ਡੇ ਮੀਲ ਵਰਕਰ, ਜੰਗਲਾਤ ਵਰਕਰ , ਚੌਕੀਦਾਰ ਤੇ ਉਦਯੋਗਿਕ ਮਜਦੂਰ ਸਮੂਲੀਅਤ ਕਰਨਗੇ ਤੇ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੇ ਕੁਲ ਹਿੰਦ ਸਕੱਤਰ ਤੇ ਆਗਣਵਾੜੀ ਮੁਲਾਜਮ ਯੂਨੀਅਨ ( ਸੀਟੂ) ਦੇ ਕੁਲ ਹਿੰਦ ਜਰਨਲ ਸਕੱਤਰ ਊਸਾ ਰਾਣੀ , ਸੀਟੂ ਪੰਜਾਬ ਦੇ ਪ੍ਰਧਾਨ ਸਾਥੀ ਚੰਦਰ ਸੇਖਰ, ਸੀਟੂ ਪੰਜਾਬ ਦੇ ਜਰਨਲ ਸਕੱਤਰ ਸਾਥੀ ਮਹਾ ਸਿੰਘ ਰੌੜੀ ਵਿਸੇਸ ਤੌਰ ਤੇ ਸਿਰਕਤ ਕਰਨਗੇ, ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਸਾਝੀ ਕਰਦਿਆ ਸੀਟੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਨਿਕੰਮੀ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਨਕਸੇ ਕਦਮਾ ਤੇ ਚੱਲਦਿਆ ਮਿਹਨਤਕਸ ਲੋਕਾ ਦਾ ਘਾਣ ਕਰ ਰਹੀ ਹੈ , ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਤੇ ਪਾਹਿਲਾ ਮਾਨ ਸਰਕਾਰ ਨੇ ਵਿਧਾਨ ਸਭਾ ਦਾ ਸਪੈਸਲ ਅਜਲਾਸ ਬਲਾਂ ਕੇ ਮੋਦੀ ਸਰਕਾਰ ਦੇ ਖਿਲਾਫ ਪਾਸ ਕੀਤਾ ਤੇ ਹੁਣ 1 ਜੁਲਾਈ ਨੂੰ ਮੋਦੀ ਸਰਕਾਰ ਦੇ ਮਜ਼ਦੂਰ ਮਾਰੂ ਨਵੇ ਕਾਨੂੰਨ ਦਾ ਨੋਟੀਫਿਕੇਸ਼ਨ ਲਾਗੂ ਕਰ ਦਿੱਤਾ।
ਉਨ੍ਹਾ ਕਿਹਾ ਕਿ ਸੀਟੂ ਦੀ ਸਮੁੱਚੀ ਟੀਮ 21 ਜੁਲਾਈ ਦੀ ਕਨਵੈਨਸਨ ਦੀ ਤਿਆਰੀ ਵਿੱਚ ਹੁਣੇ ਤੋ ਜੁਟ ਚੁੱਕੀ ਹੈ , ਇਨ੍ਹਾ ਸਰਵਸਾਥੀ ਰਣਜੀਤ ਕੌਰ ਬਰੇਟਾ , ਗੁਰਪਿਆਰ ਸਿੰਘ ਫੱਤਾ , ਬਲਦੇਵ ਸਿੰਘ ਬਾਜੇਵਾਲਾ , ਰਾਜਿਦਰ ਸਿੰਘ ਹੀਰੇਵਾਲਾ, ਸੰਕਰ ਸਿੰਘ ਜਟਾਣਾਂ , ਬਿੱਕਰ ਸਿੰਘ ਮਾਖਾ , ਬਲਵਿੰਦਰ ਸਿੰਘ ਕੋਟ ਧਰਮੂ , ਦੇਸਰਾਜ ਸਿੰਘ ਕੋਟਧਰਮੂ , ਜੱਗਾ ਸਿੰਘ ਰਾਏਪੁਰ, ਲਛਮਣ ਸਿੰਘ ਉੱਲਕ , ਅਜਮੇਰ ਸਿੰਘ ਖੋਖਰ, ਕਰਨੈਲ ਸਿੰਘ ਮਾਖੇਵਾਲਾ, ਭੋਲਾ ਸਿੰਘ ਮਾਖੇਵਾਲਾ, ਮੱਘਰ ਸਿੰਘ ਮੀਰਪੁਰ, ਮੱਘਰ ਸਿੰਘ ਟਿੱਬੀ, ਜਸਪਾਲ ਸਿੰਘ ਧਿੰਗੜ , ਸੁਖਦੇਵ ਸਿੰਘ ਦਲੇਲਵਾਲਾ, ਮੱਖਣ ਸਿੰਘ ਰਾਮਾਨੰਦੀ , ਬਖਸੀਸ ਸਿੰਘ ਝੁਨੀਰ, ਸੁਖਦੇਵ ਸਿੰਘ ਛਾਪਿਆਵਾਲੀ, ਨਿਰਮਲ ਸਿੰਘ ਬੱਪੀਆਣਾ, ਜਗਤਾਰ ਸਿੰਘ ਬੋਹਾ , ਰਾਮ ਸਿੰਘ ਖੋਖਰ, ਜਗਰੂਪ ਸਿੰਘ ਸੱਦਾਸਿੰਘਵਾਲਾ , ਨਿੱਕਾ ਸਿੰਘ ਬਹਿਣੀਵਾਲ, ਭੋਲਾ ਸਿੰਘ ਮਾਖਾ ਤੇ ਰਾਜ ਕੌਰ ਝੰਡੂਕੇ ਆਦਿ ਨੇ ਸਾਮਿਲ ਹਨ।

Leave a Reply

Your email address will not be published. Required fields are marked *