ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਪਹਿਲਵਾਨਾਂ ਵੱਲੋਂ ਮਹਿਲਾ ਪਹਿਲਵਾਨਾਂ ਨਾਲ ਜੋਨਸੋਸਨ ਕਰਨ ਵਾਲੇ ਬੀਜੇਪੀ ਸਾਂਸਦ ਤੇ ਭਾਰਤੀ ਕੁਸ਼ਤੀ ਬੋਰਡ ਦੇ ਪ੍ਰਧਾਨ ਬ੍ਰਿਜ ਮੋਹਨ ਵਿਰੁੱਧ ਦਿੱਲੀ ਦੇ ਜੰਤਰ ਮੰਤਰ ਤੇ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਅਤੇ ਸਰਕਾਰ ਵੱਲੋਂ ਅੱਜ ਕੋਈ ਐਕਸ਼ਨ ਨਹੀਂ ਲਿਆ ਗਿਆ, ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਵੱਲੋਂ ਪਹਿਲਵਾਨਾਂ ਦੇ ਹੱਕ ਵਿੱਚ ਆਉਣ ਨਾਲ ਇਹ ਮਾਮਲਾ ਹੁਣ ਸਿਆਸਤ ਤੋਂ ਪ੍ਰੇਰਿਤ ਹੋ ਚੁੱਕੇ ਹੈ ਅਤੇ ਹੁਣ ਇਸਤਰੀ ਪਹਿਲਵਾਨਾਂ ਵੱਲੋਂ ਦੇਸ਼ ਦੀਆਂ ਮਹਿਲਾਵਾਂ ਰਾਹੀਂ ਨਵੇਂ ਬਣਾਏ ਸਾਂਸਦ ਭਵਨ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ ਨੂੰ ਕਰ ਰਹੇ ਹਨ ਦੇ ਬਾਹਰ ਪ੍ਰਦਰਸ਼ਨ ਕਰਨਾ ਬਿਲਕੁਲ ਗ਼ਲਤ ਤੇ ਦੇਸ਼ ਦੇ ਲੋਕਾਂ ਵਿਰੋਧੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਹਿਲਾਵਾਂ ਦਿਵਸ ਤੇ ਦੇਸ਼ ਦੇ ਨਵੇਂ ਬਣੇ ਸਾਂਸਦ ਭਵਨ ਬਾਹਰ ਪ੍ਰਦਰਸ਼ਨ ਕਰਨ ਵਾਲੇ ਪ੍ਰੋਗਰਾਮ ਨੂੰ ਬਿਲਕੁਲ ਗ਼ਲਤ ਤੇ ਸਿਆਸਤ ਤੋਂ ਪ੍ਰੇਰਿਤ ਸਮਝਦਿਆਂ ਹੋਇਆਂ ਇਸ ਤੇ ਰੋਕ ਲਾਉਣ ਦੀ ਸਰਕਾਰ ਤੋਂ ਮੰਗ ਕਰਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦੇਸ਼ ਮਹਿਲਾਵਾਂ ਵੱਲੋਂ ਨਵੇਂ ਬਣਾਏ ਸਾਂਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਨਿੰਦਾ ਅਤੇ ਇਸ ਤੇ ਰੋਕ ਲਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਮਹਿਲਾਵਾਂ ਪਹਿਲਵਾਨਾਂ ਨਾਲ ਹੋਈ ਧੱਕੇਸ਼ਾਹੀ ਵਿਰੁੱਧ ਭਾਰਤੀ ਕੁਸ਼ਤੀ ਬੋਰਡ ਦੇ ਪ੍ਰਧਾਨ ਤੇ ਬੀਜੇਪੀ ਸਾਂਸਦ ਬ੍ਰਿਜ ਮੋਹਨ ਤੇ ਸਖ਼ਤ ਐਕਸ਼ਨ ਲੈਣ ਦੇ ਹੱਕ ਵਿੱਚ ਹੈਂ ਪਰ ਮਹਿਲਾਵਾਂ ਦਿਵਸ ਦਾ ਸਹਾਰਾ ਲੈ ਕੇ ਦੇਸ਼ ਦੇ ਨਵੇਂ ਬਣੇ ਸਾਂਸਦ ਭਵਨ ਦੇ ਉਦਘਾਟਨੀ ਸਮਾਰੋਹ ਮੌਕੇ ਸਾਂਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਬਿਲਕੁਲ ਹੱਕ ਵਿੱਚ ਨਹੀਂ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੱਲ ਇਸ ਨਵੇਂ ਸਾਂਸਦ ਭਵਨ ਦਾ ਉਦਘਾਟਨ ਕਰ ਰਹੇ ਹਨ ਅਤੇ ਇਸ ਮੌਕੇ ਤੇ ਦੇਸ਼ ਵਿਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਸ਼ਾਮਲ ਹੋ ਰਹੀਆਂ ਹਨ ਭਾਈ ਖਾਲਸਾ ਨੇ ਕਿਹਾ ਇਸ ਪ੍ਰਦਰਸ਼ਨ ਲਈ ਕੋਈ ਹੋਰ ਦਿਵਸ਼ ਜਾ ਕੋਈ ਹੋਰ ਸਥਾਨ ਵੀ ਚੁਣਿਆ ਜਾ ਸਕਦਾ ਸੀ ਭਾਈ ਖਾਲਸਾ ਨੇ ਕਿਹਾ ਦੇਸ਼ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਭਾਰਤੀ ਪਹਿਲਵਾਨਾਂ ਦਾ ਸੰਘਰਸ਼ ਹੁਣ ਸਿਆਸਤ ਤੋਂ ਪ੍ਰੇਰਿਤ ਹੈਂ ਅਤੇ ਮਹਿਲਾਵਾਂ ਪਹਿਲਵਾਨ ਵਿਰੋਧੀ ਧਿਰ ਕਾਂਗਰਸ ਤੇ ਹੋਰਾਂ ਦੇ ਇਸ਼ਾਰੇ ਤੇ ਪ੍ਰਧਾਨਮੰਤਰੀ ਦੀ ਛਵੀ ਖ਼ਰਾਬ ਹੋ ਰਹੀ ਹੈ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਠੇਕੇਦਾਰ ਗੁਰਮੀਤ ਸਿੰਘ ਮੱਖੂ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਆਦਿ ਆਗੂ ਹਾਜਰ ਸਨ।