ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)–ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਤੇ ਡਾ. ਕਰਨ ਕੁਮਾਰ ਸੈਣੀ ਐਸ.ਐਮ.ਓ ਟਾਂਡਾ ਦੀ ਅਗੁਵਾਈ ਹੇਠ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਭਾਈ ਵਰਿੰਦਰ ਸਿੰਘ ਮਸੀਤੀ ਨੇਤਰਦਾਨ ਇੰਚਾਰਜ਼ ਟਾਂਡਾ ਦੀ ਪ੍ਰੇਰਣਾ ਸਦਕਾ ਲੋਕਾਂ ਵੱਲੋਂ ਨੇਤਰਦਾਨ ਦੇ ਫਾਰਮ ਭਰੇ ਜਾ ਰਹੇ ਹਨ। ਇਸ ਤਹਿਤ ਅੱਜ ਰਾਜਿੰਦਰ ਕੁਮਾਰੀ ਵੱਲੋਂ ਨੇਤਰਦਾਨ ਦੇ ਭਾਰਮ ਭਰੇ ਗਏ। ਇਸ ਲਈ ਉਨ੍ਹਾਂ ਨੂੰ ਵਿਸ਼ੇ ਤੌਰ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਕਰਨ ਕੁਮਾਰ ਸੈਣੀ ਨੇ ਦੱਸਿਆ ਕਿ ਨੇਤਰਦਾਨ ਇੱਕ ਮਹਾਂਦਾਨ ਹੈ। ਜੋ ਕਿ ਕਿਸੇ ਵਿਅਕਤੀ ਦੇ ਮਰਨ ਉਪਰੰਤ ਦੋ ਵਿਅਕਤੀਆਂ ਦੀ ਜਿੰਦਗੀ ਨੂੰ ਰੋਸ਼ਨੀ ਲਿਆ ਸਕਦਾ ਹੈ। ਇਸ ਲਈ ਸਾਨੂੰ ਨੇਤਰਦਾਨ ਲਈ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਬਲਜੀਤ ਕੌਰ, ਡਾ. ਵਰੁਣ ਨਾਇਰ, ਅਵਤਾਰ ਸਿੰਘ ਬੀਈਈ, ਜਸਵਿੰਦਰ ਕੁਮਾਰ, ਗੁਰਜੀਤ ਸਿੰਘ ਅਤੇ ਰਾਜਿੰਦਰ ਸਿੰਘ ਹਾਜ਼ਰ ਸਨ।