ਕਾਮਰੇਡ ਕਰਨੈਲ ਸਿੰਘ ਖਿਆਲਾ ਦਾ ਦੇਹਾਂਤ, ਲਿਬਰੇਸ਼ਨ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਗੁਰਦਾਸਪੁਰ

ਗਰੀਬ ਨੂੰ ਰਿਹਾਇਸ਼ੀ ਪਲਾਟ ਕਬਜ਼ਾ ਲਈ ਕਾਰਮੇਡ ਕਰਨੈਲ ਸਿੰਘ ਨੇ ਕੱਟੀ ਸਾਡੇ ਨਾਲ ਜੇਲ੍ਹ -ਨੱਤ

ਮਾਨਸਾ, ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)– ਨੇੜਲੇ ਪਿੰਡ ਖਿਆਲਾ ਦੇ ਬਜ਼ੁਰਗ ਮਜ਼ਦੂਰ ਆਗੂ ਕਾਮਰੇਡ ਕਰਨੈਲ ਸਿੰਘ (70) ਦਾ ਅੱਜ ਸਵੇਰੇ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ।

ਉਹ ਇਕ ਧੀ ਤੇ ਦੋ ਪੁੱਤਰ ਦੇ ਬਾਪ ਸਨ। ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਉਨਾਂ ਦੀ ਦੇਹ ਉਤੇ ਸਨਮਾਨ ਸਹਿਤ ਲਾਲ ਝੰਡੇ ਪਾਏ ਗਏ ਅਤੇ ਇਨਕਲਾਬੀ ਨਾਹਰਿਆਂ ਨਾਲ ਉਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ।
ਅੰਤਮ ਸੰਸਕਾਰ ਮੌਕੇ ਸੀਪੀਆਈ (ਐਮ ਐਲ) ਦੇ ਸੀਨੀਅਰ ਆਗੂ ਸੁਖਦਰਸ਼ਨ ਸਿੰਘ ਨੱਤ, ਗੁਰਜੰਟ ਸਿੰਘ ਮਾਨਸਾ, ਜਸਬੀਰ ਕੌਰ ਨੱਤ, ਗੁਰਸੇਵਕ ਸਿੰਘ ਮਾਨ, ਕਾਮਰੇਡ ਹਰਦੇਵ ਸਿੰਘ ਖਿਆਲਾ, ਹਾਕਮ ਸਿੰਘ, ਹੰਸਾ ਸਿੰਘ, ਭੂਰਾ ਸਿੰਘ ਅਤੇ ਸੋਹਣ ਸਿੰਘ ਉੱਭਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਰਿਸ਼ਤੇਦਾਰ ਮੌਜੂਦ ਸਨ। ਇਸ ਮੌਕੇ ਬੋਲਦਿਆਂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦਸਿਆ ਕਿ 2009 ਵਿਚ ਜ਼ਿਲੇ ‘ਚ ਚਲੇ ਰਿਹਾਇਸ਼ੀ ਪਲਾਟ ਕਬਜ਼ਾ ਅੰਦੋਲਨ ਦੌਰਾਨ ਕਾਮਰੇਡ ਕਰਨੈਲ ਸਿੰਘ ਪਿੰਡ ਦੇ ਹੋਰ ਸਾਥੀਆਂ ਸਮੇਤ ਸਾਡੇ ਨਾਲ ਗੁਰਦਾਸਪੁਰ ਕੇਂਦਰੀ ਜੇਲ ਵਿਚ ਬੰਦ ਰਹੇ। ਇਸ ਤੋਂ ਇਲਾਵਾ ਵੀ ਉਹ ਮਜ਼ਦੂਰਾਂ ਦੇ ਹਰ ਸੰਘਰਸ਼ ਵਿਚ ਸਰਗਰਮੀ ਨਾਲ ਸ਼ਾਮਲ ਹੁੰਦੇ ਸਨ।

Leave a Reply

Your email address will not be published. Required fields are marked *