ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)–ਕੌਂਸਲ ਆਫ ਜੂਨੀਅਰ ਇੰਜੀਨੀਅਰ ਦੀ ਮੀਟਿੰਗ ਇੰਜੀ. ਜਤਿੰਦਰ ਸ਼ਰਮਾ ਦੀ ਅਗੁਵਾਈ ਹੇਠ ਕੀਤੀ ਗਈ | ਜਿਸ ਵਿੱਚ ਵਿਸੇਸ਼ ਤੌਰ ਤੇ ਬਾਰਡਰ ਜੋਨ ਜਨਰਲ ਸਕੱਤਰ ਇੰਜੀ. ਵਿਸ਼ਾਲ ਕੁਮਾਰ, ਸਰਕਲ ਮੀਤ ਪ੍ਰਧਾਨ ਇੰਜੀ. ਬਲਦੇਵ ਰਾਜ, ਬਟਾਲਾ ਮੰਡਲ ਪ੍ਰਧਾਨ ਇੰਜੀ. ਚੰਦਰ ਮੋਹਨ ਮਹਾਜਨ, ਗੁਰਦਾਸਪੁਰ ਮੰਡਲ ਜਨਰਲ ਸਕੱਤਰ ਇੰਜੀ. ਰਜਤ ਸ਼ਰਮਾ ਸ਼ਾਮਲ ਹੋਏ | ਮੀਟਿੰਗ ਵਿੱਚ ਜੇਈਜ ਨੂੰ ਪੇਸ਼ ਆ ਰਹੀ ਮੁਸ਼ਕਿਲਾਂ ਸਬੰਧੀ ਗੰਭੀਰਤਾ ਨਾਲ ਚਰਚਾ ਕੀਤੀ ਗਈ |
ਇੰਜੀ. ਜਤਿੰਦਰ ਸ਼ਰਮਾ ਅਤੇ ਇੰਜੀ. ਵਿਸ਼ਾਲ ਕੁਮਾਰ ਨੇ ਦੱਸਿਆ ਕਿ ਬੜੀ ਹੈਰਾਨੀ ਦਾ ਵਿਸ਼ਾ ਹੈ ਕਿ ਬੀਤੇ ਸਮੇਂ ਵਿੱਚ ਇੱਕ ਬਾਰਡਰ ਜੋਨ ਦੇ ਮੁੱਖ ਇੰਜੀਨੀਅਰ ਦੀ ਮੁਅਤਲੀ ਦਾ ਕਾਰਨ ਬਣੇ ਪਾਵਰਕਾਮ ਵੱਲੋਂ ਬਲੈਕਲਿਸਟ ਇੱਕ ਠੇਕੇਦਾਰ ਨੂੰ ਹੀ ਠੇਕੇ ਦਿੱਤੇ ਜਾ ਰਹੇ ਹਨ | ਇਹ ਠੇਕੇਦਾਰ ਨਾ ਸਮੇਂ ਸਿਰ ਕੰਮ ਮੁਕੰਮਲ ਨਹੀਂ ਕਰਦਾ, ਨਾ ਜੇਈਜ਼ ਦੇ ਫੋਨ ਸੁਣਦਾ ਹੈ ਅਤੇ ਮਨਮਰਜੀ ਨਾਲ ਕੰਮ ਕਰਦਾ ਹੈ, ਪਰ ਪਤਾ ਨਹੀਂ ਕਿਉਂ ਅਫਸਰਸ਼ਾਹੀ ਇਸ ਉਪਰ ਮੇਹਰਬਾਨ ਹੈ | ਜਲਦ ਹੀ ਸਾਰਾ ਮਾਮਲਾ ਡਾਇਰੈਕਟਰ ਡਿਸਟਰੀਬਿਊਸ਼ਨ ਨਾਲ ਜੇਈਜ ਕੌਂਸਲ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਤੱਥਾਂ ਸਮੇਤ ਲਿਆਂਦਾ ਜਾਵੇਗਾ |
ਇੰਜੀ. ਵਿਮਲ ਕੁਮਾਰ, ਇੰਜੀ. ਜਤਿੰਦਰ ਸ਼ਰਮਾ ਪਠਾਨਕੋਟ ਮੰਡਲ ਦੇ ਐਕਸੀਅਨ ਸਾਹਿਬਾਨ ਨੂੰ ਅਪੀਲ ਕੀਤੀ ਗਏ ਇਸ ਠੇਕੇਦਾਰ ਨੂੰ ਨੱਥ ਪਾਈ ਜਾਵੇ ਅਤੇ ਪੈਡਿੰਗ ਕੰਮ ਪਹਿਲ ਆਧਾਰ ‘ਤੇ ਮੁਕੰਮਤ ਕਰਵਾਏ ਜਾਣ | ਮੀਟਿੰਗ ਵਿੱਚ ਸਰਵਸੰਮਤੀ ਨਾਲ ਚੋਣ ਕੀਤੀ ਗਈ | ਜਿਸ ਵਿੱਚ ਇੰਜੀ. ਬੋਧਰਾਜ ਸਰਪ੍ਰਸਤ, ਇੰਜੀ. ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਇੰਜੀ. ਅਰਜਨ ਕੁਮਾਰ ਮੀਤ ਪ੍ਰਧਾਨ, ਮਨਦੀਪ ਸੈਣੀ ਜੁਆਇੰਟ ਸਕੱਤਰ, ਇੰਜੀ. ਰਾਕੇਸ਼ ਕੁਮਾਰ ਸ਼ਰਮਾ ਵਿੱਤ ਸਕੱਤਰ ਚੁਣੇ ਗਏ |
ਨਵਨਿਯੁਕਤ ਮੰਡਲ ਇੰਜੀ. ਅਸ਼ੋਕ ਕੁਮਾਰ ਅਤੇ ਜਨਰਲ ਸਕੱਤਰ ਇੰਜੀ. ਪੰਕਜ ਕੁਮਾਰ ਨੇ ਲੀਡਰਸ਼ਿਪ ਅਤੇ ਮੈਂਬਰ ਇੰਜੀਨੀਅਰਾਂ ਨੂੰ ਭਰੋਸਾ ਦਿੱਤਾ ਕਿ ਉਹ ਸਬੰਧਤ ਐਕਸੀਅਨਾਂ ਦੇ ਸਹਿਯੋਗ ਨਾਲ ਜੇਈਜ ਦੀਆੰ ਮੁਸ਼ਕਿਲਾਂ ਦਾ ਨਿਪਟਾਰਾ ਕਰਵਾਉਣਗੇ |


