ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦ੍ਰਿੜ ਸੰਕਲਪ ਹੈ ਕਿ ਪੰਜਾਬ ਨੂੰ ਕਰਜ਼ਾ ਮੁੱਕਤ ਬਣਾਇਆ ਜਾਵੇ। ਨਹਿਰੀ ਪਾਣੀ ਕਿਸਾਨਾਂ ਤੱਕ ਪੁੱਜਦਾ ਕੀਤਾ ਜਾਵੇ ਤੇ ਸਰਕਾਰੀ ਤੇ ਪੰਚਾਇਤੀ ਜਮੀਨਾਂ ਜਿੰਨ੍ਹਾਂ ਲੋਕਾਂ ਨੇ ਕਬਜਾ ਕੀਤਾ ਹੈ, ਉਸ ਨੂੰ 31 ਮਈ ਤੱਕ ਛੱਡ ਦੇਣ। ਨਹੀਂ ਪੰਜਾਬ ਸਰਕਾਰ ਖੁੱਦ ਛੁਡਾਏਗੀ ਅਤੇ ਕਾਰਵਾਈ ਵੀ ਕਰੇਗੀ।
ਭਗਵੰਤ ਮਾਨ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਰਕਾਰ ਦੀ ਨਵੀਂ ਨੀਤੀ ਮੁਤਾਬਕ ਪੈਸੇ ਜਮ੍ਹਾੰ ਕਰਵਾ ਕੇ ਜਮੀਨ ਰੱਖਣ ਵਾਸਤੇ ਜੋ ਨੀਤੀ ਬਣਾਈ ਗਈ ਹੈ, ਉਸ ਦਾ ਸਰਕਾਰੀ ਰੇਟ ਭਰ ਕੇ ਉਹ ਜਮੀਨ ਤੇ ਕਾਬਜ ਹੋ ਸਕਦੇ ਹਨ।