ਬਾਦਲ ਪਰਿਵਾਰ ਗੁਰੂ ਘਰ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਗੋਲਕਾਂ ਲੁੱਟਣ ਅਤੇ ਜ਼ਮੀਨਾਂ ਜਾਇਦਾਦਾਂ ਨੂੰ ਆਪਣੇ ਹਿਤਾਂ ਵਿੱਚ ਕਰਨ’ਚ ਲੱਗੇ ਹੋਏ ਹਨ-ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)– ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿੱਖ ਕੌਮ ਤੇ ਪੰਥ ਨੂੰ ਢਾਹ ਲਾਉਣ ਵਾਲੇ ਬਾਦਲ ਪ੍ਰਵਾਰ ਨੇ ਕੇਂਦਰ ਸਰਕਾਰਾਂ ਨਾਲ ਮਿਲ ਕੇ ਐਸ ਜੀ ਪੀ ਸੀ ਅਤੇ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਕਬਜ਼ੇ ਕੀਤਾ ਹੋਇਆ ਹੈ ਅਤੇ ਇਸੇ ਹੀ ਕਾਰਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਚੁੱਕੀਆਂ ਹਨ ਪਰ ਬਾਦਲਕੇ ਜਿਥੇ ਗੁਰੂ ਘਰ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਗੋਲਕਾਂ ਲੁੱਟਣ, ਜ਼ਮੀਨਾਂ ਜਾਇਦਾਦਾਂ ਨੂੰ ਆਪਣੇ ਹਿਤਾਂ ਵਿੱਚ ਕਰਨ’ਚ ਲੱਗੇ ਹੋਏ ਹਨ, ਉਥੇ ਦਰਬਾਰ ਤੋਂ ਸਰਬਸਾਂਝੀ ਗੁਰਬਾਣੀ ਦਾ ਰੋਜ਼ਾਨਾ ਹੋਣ ਵਾਲਾ ਸ਼ਬਦ ਕੀਰਤਨ ਵੀ ਆਪਣੇ ਨਿੱਜੀ ਚਾਇਨਲ ਪੀ ਟੀ ਸੀ ਨੂੰ ਦੇ ਕੇ ਦੇ ਹੋਰ ਚਾਇਨਲਾ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ, ਜਦੋਂ ਕਿ ਹਰਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਸਾਰੇ ਧਰਮਾਂ ਤੇ ਸਾਰੇ ਲੋਕਾਂ ਲਈ ਬਰਾਬਰਤਾ ਦਾ ਉਪਦੇਸ਼ ਦੇ ਰਹੇ ਹਨ, ਇਸ ਕਰਕੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗੱਲ ਕਹਿਣੀ ਕੇ ਉਹ ਸਰਬਸਾਂਝੀ ਗੁਰਬਾਣੀ ਦਾ ਸਬਦ ਕੀਰਤਨ ਦਰਬਾਰ ਸਾਹਿਬ ਤੋਂ ਪੀਟੀਸੀ ਤੋਂ ਇਲਾਵਾ ਹੋਰ ਚਾਇਨਲਾਂ ਨੂੰ ਵੀ ਕਰਨ ਦਾ ਮੌਕਾ ਦੇਣ, ਅਤੇ ਇਸ ਦੇ ਲਈ ਸਰਕਾਰ ਹਰ ਤਰ੍ਹਾਂ ਮਾਲੀ ਸਹਾਇਤਾ ਦੀ ਮਦਦ ਕਰਨ ਲਈ ਤਿਆਰ ਹੈ, ਵਾਲੇ ਬਿਆਨ ਦਿੱਤੇ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜ਼ੋਰਦਾਰ ਸ਼ਬਦਾਂ’ਚ ਹਮਾਇਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਪੀ ਟੀ ਸੀ ਦਾ ਦਰਬਾਰ ਸਾਹਿਬ ਤੋਂ ਕੀਰਤਨ ਰੀਲੀਜ਼ ਬਿਲਕੁਲ ਬੰਦ ਹੋਣਾ ਚਾਹੀਦਾ ਹੈ ,ਕਿਉਂਕਿ ਬੀਤੇ ਦਿਨੀਂ ਪੀ ਟੀ ਸੀ ਤੇ ਮਿਸ ਪੰਜਾਬਣ ਮੁਕਾਬਲੇ ਸਮੇਂ ਨੌਜਵਾਨ ਲੜਕੀਆਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ ਅਤੇ ਬਾਦਲਕਿਆਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ ਤੇ ਪੀਟੀਸੀ ਦਾ ਕੀਰਤਨ ਦਰਬਾਰ ਸਾਹਿਬ ਤੋਂ ਲਗਾਤਾਰ ਜਾਰੀ ਰੱਖਿਆ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਰਬਾਰ ਸਾਹਿਬ ਤੋਂ ਸਰਬਸਾਂਝੀ ਗੁਰਬਾਣੀ ਦਾ ਕੀਰਤਨ ਪੀ ਟੀ ਸੀ ਤੋਂ ਇਲਾਵਾ ਹੋਰ ਚੈਨਲਾਂ ਤੋਂ ਵੀ ਰੀਲੀਜ਼ ਕਰਨ ਦੀ ਐਸ ਜੀ ਪੀ ਸੀ ਨੂੰ ਦਿਤੀ ਸਲਾਹ ਵਾਲੇ ਬਿਆਨ ਦੀ ਹਮਾਇਤ ਅਤੇ ਪੀ ਟੀ ਸੀ ਦਾ ਦਰਬਾਰ ਸਾਹਿਬ ਤੋਂ ਕੀਰਤਨ ਰੀਲੀਜ਼ ਬੰਦ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਕਿਹਾ ਮੁੱਖ ਮੰਤਰੀ ਦੇ ਦਿੱਤੇ ਨੇਕ ਬਿਆਨ ਨੂੰ ਬਾਦਲ ਦੇ ਕੁਝ ਪਾਲਤੂ ਤੇ ਵਫਾਦਾਰ ਸਿਪਾਹੀਆਂ ਨੂੰ ਪਚਿਆ ਨਹੀਂ ਤੇ ਉਹ ਓਟ ਪਟਾਂਗ ਗੱਲਾਂ ਕਰਕੇ ਸਰਕਾਰ ਤੇ ਉਂਗਲਾਂ ਚੁੱਕ ਰਹੇ ਹਨ, ਜੋਂ ਬਾਦਲਕਿਆਂ ਵਾਸਤੇ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ, ਭਾਈ ਖਾਲਸਾ ਨੇ ਕਿਹਾ ਪੀ ਟੀ ਸੀ ਚਾਇਨਲ ਬਾਦਲਕਿਆਂ ਦਾ ਆਪਣਾ ਨਿੱਜੀ ਚਾਇਨਲ ਹੈ ਅਤੇ ਇਸ ਨੂੰ ਆਪਣੇ ਪ੍ਰਚਾਰ ਪ੍ਰਸਾਰ ਲਈ ਬਾਦਲਕਿਆਂ ਨੇ ਰੱਖਿਆ ਹੋਇਆ ਹੈ, ਇਸੇ ਹੀ ਕਰਕੇ ਬੀਤੇ ਸਮੇਂ ਵਿੱਚ ਦਰਬਾਰ ਸਾਹਿਬ ਤੋਂ ਸਰਬਸਾਂਝੀ ਗੁਰਬਾਣੀ ਦਾ ਕੀਰਤਨ ਕਰਨ ਵਾਲਾਂ ਪੀਟੀਸੀ ਅਧਾਰਾਂ ਪੰਜਾਬੀ ਸੁੰਦਰ ਲੜਕੀਆਂ ਦਾ ਸਰੀਰਕ ਸ਼ੋਸ਼ਣ ਮਿਸ ਪੰਜਾਬਣ ਮੁਕਾਬਲੇ ਵਿਚ ਕਰਨ ਦਾ ਦੋਸ਼ੀ ਹੋਣ ਦੇ ਬਾਵਜੂਦ ਬਾਦਲਕਿਆਂ ਦੀ ਮੇਹਰਬਾਨੀ ਕਰਕੇ ਅਜੇ ਤਕ ਦਰਬਾਰ ਸਾਹਿਬ ਤੋਂ ਕੀਰਤਨ ਰੀਲੀਜ਼ ਕਰੀ ਜਾ ਰਿਹਾ ਹੈ ਜੋਂ ਕੌਮ ਲਈ ਵੱਡੀ ਚੁਣੌਤੀ ਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਬਿਆਨ ਦੀ ਪੂਰਨ ਹਮਾਇਤ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਪੀਟੀਸੀ ਦਾ ਦਰਬਾਰ ਸਾਹਿਬ ਤੋਂ ਕੀਰਤਨ ਰੀਲੀਜ਼ ਸੇਵਾ ਬੰਦ ਕਰਕੇ ਹੋਰ ਧਾਰਮਿਕ ਚਾਇਨਲਾ ਨੂੰ ਸੇਵਾ ਦੇਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਦਰਬਾਰ ਸਾਹਿਬ ਤੋਂ ਸਾਂਝੀ ਵਾਲਤਾ ਵਾਲਾ ਪਵਿੱਤਰ ਉਪਦੇਸ਼ ਲਾਗੂ ਕੀਤਾ ਜਾ ਸਕੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਆਦਿ ਆਗੂ ਹਾਜਰ ਸਨ

Leave a Reply

Your email address will not be published. Required fields are marked *