ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਭਾਰਤ ਦੀ ਉੱਚ ਅਦਾਲਤ ਸੁਪਰੀਮ ਕੋਰਟ ਨੇ ਆਪਣੇ ਇੱਕ ਨਵੇ ਫ਼ੈਸਲੇ ਰਾਹੀਂ ਕੇਂਦਰ ਸਰਕਾਰ ਨੂੰ ਸਪਸ਼ਟ ਕੀਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਜੇ ਤਕ ਫਾਂਸੀ ਕਿਉਂ ਨਹੀਂ ਦਿੱਤੀ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ?ਅਤੇ 10 ਅਕਤੂਬਰ ਨੂੰ ਇਸ ਸਬੰਧੀ ਕੋਈ ਆਖ਼ਰੀ ਫੈਸਲਾ ਵੀ ਲਿਆ ਜਾ ਸਕਦਾ ਹੈ, ਇਸ ਤੋਂ ਸਾਫ ਜ਼ਾਹਰ ਹੈ ਕਿ ਕੇਂਦਰ ਸਰਕਾਰ ਦੀ ਨੀਤੀ 32 ਸਾਲ ਤੋਂ ਜੇਲ’ਚ ਬੰਦ ਭਾਈ ਰਾਜੋਆਣਾ ਸਬੰਧੀ ਸਾਫ਼ ਨਹੀਂ ਲੱੱਗ ਰਹੀ ਅਤੇ ਅਗਰ ਸਰਕਾਰ ਨੇ ਅਜਿਹੀ ਕੋਈ ਗ਼ਲਤ ਕਾਰਵਾਈ ਕਰ ਲਈ ਤਾਂ ਸਰਕਾਰ ਲਈ ਬਹੁਤ ਮੁਸ਼ਕਲ ਹੋ ਜਾਵੇਗੀ ਪੰਜਾਬ ਦੇ ਲੋਕ ਆਪੇ ਤੋਂ ਬਾਹਰੇ ਹੋ ਸਕਦੇ ਹਨ ਅਤੇ ਕੋਈ ਵੀ ਭਾਣਾ ਵਰਤ ਸਕਦਾ ਹੈ ਜਿਸ ਲਈ੍ਰ ਮੁਖ ਜ਼ੁਮੇਵਾਰ ਕੇਂਦਰ ਦੀ ਭਾਜਪਾਈ ਮੋਦੀ ਸਰਕਾਰ ਹੋਵੇਗੀ, ਇਸ ਕਰਕੇ ਸ਼ਹੀਦ ਬਾਬਾ ਸੰਗਤ ਸਿੰਘ ਮਾਲਵਾ ਤਰਨਾ ਦਲ ਭਾਰਤ ਸਰਕਾਰ ਨੂੰ ਸੁਚੇਤ ਕਰਦਾ ਹੈ ਕਿ 32 ਸਾਲ ਤੋਂ ਜੇਲ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੀ ਗਲਤੀ ਨਾ ਕਰ ਬੈਠਿਓ, ਪੰਜਾਬ ਨੂੰ ਸਹਾਮਣਾ ਬਹੁਤ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਲੋਕਾਂ ਦੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕੇਦਰ ਦੀ ਮੋਦੀ ਸਰਕਾਰ ਸੁਪਰੀਮ ਕੋਰਟ ਨੂੰ ਭਾਈ ਰਾਜੋਆਣਾ ਨੂੰ ਬਾ ਇੱਜਤ ਰਿਹਾ ਕਰਨ ਦੀ ਰੀਪੋਰਟ ਭੇਜੇ ਕੇ ਇਸ ਨੂੰ ਫਾਂਸੀ ਨਾਂ ਲਾਈਂ ਜਾਵੇ ਸਗੋਂ ਰਿਹਾ ਕੀਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਲਵਾ ਤਰਨਾ ਦਲ ਮੁਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਪ੍ਰਧਾਨ ਵੱਲੋਂ ਭਾਈ ਰਾਜੋਆਣਾ ਨੂੰ ਫਾਂਸੀ ਲਾਉਣ ਦੀ ਚਿਤਾਵਨੀ ਦੇਣ ਵਾਲੇ ਬਿਆਨ ਦੀ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਜਥੇਦਾਰ ਸੁਖਪਾਲ ਸਿੰਘ ਨੇ ਕਿਹਾ ਭਾਈ ਬਲਵੰਤ ਸਿੰਘ ਰਾਜੋਆਣਾ 32 ਸਾਲ ਤੋਂ ਜੇਲ੍ਹ ਵਿਚ ਬੰਦ ਹਨ ਅਤੇ 12 ਸਾਲ ਪਹਿਲਾਂ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਅਤੇ ਉਨ੍ਹਾਂ ਵੱਲੋਂ ਕੋਈ ਰਹਿਣ ਦੀ ਅਪੀਲ ਨਾ ਕਰਨ ਦੀ ਸੂਰਤ ਵਿੱਚ ਸਿਖਾਂ ਦੀ ਨੁਮਾਇੰਦਗੀ ਕਰਨ ਵਾਲ਼ੀ ਉੱਚ ਧਾਰਮਿਕ ਪਾਵਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਹਿਣ ਦੀ ਅਪੀਲ ਪਾਈ ਗਈ, ਜਥੇਦਾਰ ਨੇ ਕਿਹਾ ਇਸ ਦਰਮਿਆਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਈ ਵਾਰ ਹੁਕਮ ਕੀਤਾ ਕਿ ਸਾਨੂੰ ਦੱਸੋ ਕਿ ਰਾਜੋਆਣਾ ਸਬੰਧੀ ਕੀ ਰਾਏ ਹੈ ਪਰ ਸਰਕਾਰ ਦੀ ਨੀਤ ਸਾਫ ਨਹੀਂ ਲੱਗ ਰਹੀ , ਇਸ ਕਰਕੇ ਸਾਡਾ ਮਾਲਵਾ ਤਰਨਦਲ ਤੇ ਹੋਰ ਸੈਂਕੜੇ ਦਲ ਪੰਥਾਂ ਸਮੇਂਤ ਪੰਜਾਬ ਦੇ ਧਰਮੀਂ ਲੋਕ ਸਰਕਾਰ ਨੂੰ ਇਹੋ ਬੇਨਤੀ ਕਰਦੇ ਹਨ ਕਿ ਵੇਖਿਓ ਕਿਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੀ ਗਲਤੀ ਨਾ ਕਰ ਬੈਠਿਓ, ਪੰਜਾਬ ਨੂੰ ਸਹਾਮਣਾ ਮੁਸ਼ਕਿਲ ਹੋ ਜਾਵੇਗਾ। ਇਸ ਮੌਕੇ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜੋ ਮਾਲਵਾ ਤਰਨਾ ਦਲ ਬਾਬਾ ਸੰਗਤ ਸਿੰਘ ਜੀ ਦੇ ਪ੍ਰੈਸ ਸਕੱਤਰ ਵੀ ਹਨ ਤੋ ਇਲਾਵਾ ਬਾਬਾ ਸੁੱਖਾ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਗੁਰਸੇਵਕ ਸਿੰਘ ਧੂੜਕੋਟ ਤੋਂ ਇਲਾਵਾ ਸੈਂਕੜੇ ਨਿਹੰਗ ਸਿੰਘ ਫ਼ੌਜਾਂ ਹਾਜ਼ਰ ਸਨ ।


