ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਦੁਸਹਿਰੇ ਮੌਕੇ ਬਹੁਤ ਲੰਗਰ ਸੇਵਾ ਵਾਲੇ ਪੰਜਾਬ ਤੋਂ ਹਜ਼ੂਰ ਸਾਹਿਬ ਪਹੁੰਚਦੇ ਹਨ ਅਤੇ ਦੁਸਹਿਰੇ ਮਹਾਤਮ ਮੌਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰਾਂ ਵਿਖੇ ਤਰ੍ਹਾਂ ਤਰ੍ਹਾਂ ਦੇ ਸੰਗਤ ਲਈ ਲੰਗਰ ਲਾ ਕੇ ਕਲਗ਼ੀਧਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇਂ ਹਨ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮੜੀਆਂ ਦਲ ਨਾਲ ਸੰਬੰਧਤ ਪੜੇ ਲਿਖੇ ਸਰਕਾਰੀ ਨੌਕਰੀ ਤੋਂ ਰਿਟਾਇਰ ਮੈਟ ਨਿਹੰਗ ਸਿੰਘ ਬਾਣਾਧਾਰੀ ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਗੁਰਦਾਸਪੁਰ ਵੱਲੋਂ ਗੁਰੂ ਸਾਹਿਬਾਨਾਂ ਨਾਲ ਸਬੰਧਤ ਸਮੂਹ ਤਖ਼ਤ ਤੇ ਜੋੜ ਮੇਲਿਆਂ ਮੌਕੇ ਗਾੜੀਆ ਦੇਗਾਂ ਸਰਦਾਈਆ ਦੇ ਲੰਗਰ ਲਾਏ ਜਾਂਦੇ ਹਨ ਅਤੇ ਇਸੇ ਮਰਯਾਦਾ ਤਹਿਤ ਉਨ੍ਹਾਂ ਵੱਲੋਂ ਦੁਸਹਿਰੇ ਮਹਾਤਮ ਮੌਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗਾੜੀਆ ਦੇਗਾਂ ਸਰਦਾਈਆ ਦੇ ਲੰਗਰ ਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਢੇਰ ਸਾਰੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਹੋਰਨਾਂ ਲੰਗਰਾਂ ਦੀਆਂ ਸੇਵਾਵਾਂ ਨਾਲ਼ੋਂ ਦੇਗਾਂ ਸਰਦਾਈਆ ਦੀਆਂ ਸੇਵਾਵਾਂ ਬਹੁਤ ਮਿਹਨਤੀ ਅਤੇ ਮਹਿੰਗੀਆਂ ਹੋੱਣ ਕਰਕੇ ਹੋਰ ਸੰਤ ਇਸ ਸੇਵਾ ਤੋਂ ਥੋੜ੍ਹੇ ਰਹਿੰਦੇ ਹਨ, ਭਾਈ ਖਾਲਸਾ ਨੇ ਦੱਸਿਆ ਬਾਬਾ ਜੀ ਹਰ ਸਾਲ ਆਪਣੇ ਜਥੇ ਸਮੇਤ ਆਪਣੇ ਵੱਡੇ ਵੱਡੇ ਸਰਬਲੋਹ ਦੇ ਬਰਤਨ ਪੱਥਰ ਦੇ ਸੁਨਹਿਰੇ, ਕੀਮਤ ਬਸਤਾ ਬਦਾਮ,ਕਾਲੀ ਮਿਰਚ ਮਗਜ, ਛੋਟੀ ਇਲਾਚੀ ਗ਼ੁਲਾਬ ਫੁੱਲ ਆਦਿ ਵਸਤੂਆਂ ਨੂੰ ਰਗੜਿਆ ਜਾਂਦਾ ਹੈ ਅਤੇ ਇਸ ਨੂੰ ਛਾਣਾ ਲਾ ਕੇ ਸੰਗਤਾਂ ਨੂੰ ਜੂਸ ਦੇ ਰੂਪ ਵਿੱਚ ਛਕਾਇਆ ਜਾਂਦਾ ਹੈ, ਭਾਈ ਖਾਲਸਾ ਨੇ ਬਾਬਾ ਸੁੱਖਾ ਸਿੰਘ ਜੀ ਨਾਲ ਇਸ ਸੇਵੇ ਮੌਕੇ 50 ਤੋਂ 60 ਸੇਵਾਦਾਰ ਸੇਵਾ ਨਿਭਾਉਂਦੇ ਹਨ ਅਤੇ ਲੱਖਾਂ ਸੰਗਤਾਂ ਸੱਚਖੰਡ ਆਉਣ ਵਾਲੀਆਂ ਇਸ ਦਾ ਅਨੰਦ ਮਾਣਦੀਆਂ ਤੇ ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੀਆਂ ਹਨ ।



