ਇੱਕ ਪ੍ਰੇਮੀ ਜੋੜੇ ਨੇ ਨਿਗਲੀ ਜਹਿਰਲੀ ਦਵਾਈ, ਮੌਤ

ਪੰਜਾਬ

ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)–ਇੱਕ ਪ੍ਰੇਮੀ ਜੋੜੇ ਨੇ ਦੋਸ਼ੀਆ ਤੋਂ ਦੁੱਖੀ ਹੋ ਕੇ ਜਹਿਰਲੀ ਦਵਾਈ ਖਾ ਕੇ ਖੁਦਕੁੱਸ਼ੀ ਕਰ ਲਈ। ਇਸ ਮਾਮਲੇ ਵਿਚ ਥਾਣਾ ਧਾਰੀਵਾਲ ਦੀ ਪੁਲਸ ਨੇ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਰੋਹਿਤ ਪੁੱਤਰ ਡੇਵਿਡ ਮਸੀਹ ਵਾਸੀ ਸ਼ਹਿਜਾਦਾ ਨੰਗਲ ਥਾਣਾ ਸਿਟੀ ਗੁਰਦਾਸਪੁਰ ਨੇ ਦੱਸਿਆ ਕਿ ਗੁਲਜਾਰ ਮਸੀਹ, ਮੰਨਜੂਰ ਮਸੀਹ ਪੁੱਤਰਾਂਨ ਮਹਿੰਗਾ ਮਸੀਹ, ਸੋਨੀਆ ਮਸੀਹ ਪੁੱਤਰੀ ਗੁਲਜਾਰ ਮਸੀਹ ਵਾਸੀਆਂਨ ਸਿਕਾਰ ਮਾਸ਼ੀਆ ਥਾਣਾ ਕੋਟਲੀ ਸੂਰਤ ਮੱਲੀ ਬਟਾਲਾ, ਨੁਮੀਨਾ ਖੋਖਰ ਪਤਨੀ ਰਵਿੰਦਰ ਖੋਖਰ ਵਾਸੀ ਕਰਤਾਰ ਨਗਰ ਥਾਣਾ ਛਿਹਰਟਾ ਦਰਜ ਰਜਿਸਟਰ ਕੀਤਾ ਗਿਆ ਹੈ ਕਿ ਮੁਦਈ ਦੇ ਭਰਾ ਵਿਕਰਾਂਤ ਮਸੀਹ ਜਿਸਦੀ ਉਮਰ ਕ੍ਰੀਬ 35 ਸਾਲ ਹੈ ਜਿਸਦਾ ਨੇਹਾ ਉਮਰ ਕ੍ਰੀਬ 32 ਸਾਲ ਪੁਤਰੀ ਲੇਟ ਤਿੱਲਕ ਰਾਜ ਵਾਸੀ ਸਹਿਜਾਦਾ ਨੰਗਲ ਨਾਲ ਪ੍ਰੇਮ ਸਬੰਧ ਚਲਦਾ ਸੀ ਜੋ ਅੱਜ ਮਿਤੀ 22.05.23 ਨੂੰ ਨਿਜੀ ਕੰਮ ਲਈ ਧਾਰੀਵਾਲ ਗਏ ਸਨ। ਉਸ ਨੂੰ ਪਤਾ ਲੱਗਾ ਕਿ ਉਸਦੇ ਭਰਾ ਵਿਕਰਾਂਤ ਨੇ ਇੱਕ ਪੋਸਟ ਫੇਸਬੁੱਕ ਤੇ ਪਾਈ ਹੈ ਕਿ ਵਿਕਰਾਂਤ ਨੇ 24 ਲੱਖ ਰੁਪਏ ਵਿਦੇਸ ਜਰਮਨ ਜਾਣ ਲਈ ਉੱਕਤ ਦੋਸੀਆਂ ਨੂੰ ਦਿੱਤੇ ਸਨ ਪਰ ਦੋਸੀਆਂ ਨੇ ਨਾਂ ਤਾਂ ਉਸਨੂੰ ਵਿਦੇਸ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕੀਤੇ ਹਨ, ਜਿਸ ਤੇ ਉੱਕਤ ਦੋਸੀਆਂ ਤੋਂ ਦੁੱਖੀ ਹੋ ਕੇ ਵਿਕਰਾਂਤ ਅਤੇ ਨੇਹਾ ਨੇ ਕੋਈ ਜਹਿਰੀਲੀ ਦਵਾਈ ਖਾ ਲਈ ਹੈ ਜਿਨਾਂ ਨੂੰ ਦਿਉਲ ਸਪੈਸਲਿਟੀ ਹਸਪਤਾਲ ਗੁਰਦਾਸਪੁਰ ਲੈ ਕੇ ਗਏ ਜਿਥੇ ਡਾਕਟਰ ਸਾਹਿਬ ਨੇ ਚੈਕ ਕਰਕੇ ਦੱਸਿਆ ਕਿ ਇੰਨਾਂ ਦੋਨਾ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *