ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੇ ਮਾਮਲੇ ਵਿੱਚ ਅਣਪਛਾਤੇ ਗੱਡੀ ਚਾਲਕ ਖਿਲਾਫ ਮਾਮਲਾ ਦਰਜ

ਗੁਰਦਾਸਪੁਰ

ਗੁਰਦਾਸਪੁਰ, 22 ਮਈ (ਸਰਬਜੀਤ ਸਿੰਘ)- ਥਾਣਾ ਸਿਟੀ ਦੀ ਪੁਲਸ ਨੇ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੇ ਮਾਮਲੇ ਵਿੱਚ ਅਣਪਛਾਤੇ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਰਾਜਬੀਰ ਪੁੱਤਰ ਗੁਲਜਾਰ ਚੰਦ ਵਾਸੀ ਨਰਪੁਰ ਨੇ ਦੱਸਿਆ ਕਿ 21 ਮਈ ਨੂੰ ਉਸਦਾ ਲੜਕਾ ਅਜੇਪਾਲ ਸਿੰਘ ਅਤੇ ਉਸਦੇ ਛੋਟੇ ਭਰਾ ਦੇ ਦੋ ਬੱਚੇ ਇਸ਼ਮੀਤ ਕੋਰ ਅਤੇ ਕੁਲਵੰਸ਼ ਸਿੰਘ ਨੂੰ ਨਾਲ ਲੈ ਕੇ ਟਿਊਸ਼ਨ ਤੋਂ ਆਪਣੇ ਤਾਏ ਦੇ ਘਰ ਜਾ ਰਹੇ ਸੀ ਕਿ ਜਦ ਉਹ ਮਿੱਲਕ ਪਲਾਂਟ ਚੌਕ ਪੁੱਜੇ ਤਾਂ ਕਿਸੇ ਨਾਮਲੂਮ ਵਾਹਨ ਦੇ ਚਾਲਕ ਨੇ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਐਕਸੀਡੈਂਟ ਕੀਤਾ ਹੈ ਜਿਸ ਨਾਲ ਮੁਦਈ ਦੇ ਲੜਕੇ ਅਜੇਪਾਲ ਸਿੰਘ ਦੀ ਮੋਕਾ ਪਰ ਹੀ ਮੌਤ ਹੋ ਗਈ ਅਤੇ ਅਤੇ ਦੋਨੋ ਬੱਚਿਆ ਦੇ ਵੀ ਕਾਫੀ ਸੱਟਾਂ ਲੱਗੀਆ ਹਨ ਜੋ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਹਨ

Leave a Reply

Your email address will not be published. Required fields are marked *