ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਨਿੱਤਰੇ ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ

ਗੁਰਦਾਸਪੁਰ

ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)—ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਅੱਜ ਪ੍ਰਧਾਨ ਮੰਤਰੀ ਤੇ ਨਾਮ ਤੇ ਐੱਸ. ਡੀ. ਐੱਮ. ਸੁਨਾਮ ਊਧਮ ਸਿੰਘ ਵਾਲਾ ਨੂੰ ਮੰਗ ਪੱਤਰ ਦਿੱਤਾ ਤੇ ਪਹਿਲਵਾਨ ਕੁੜੀਆਂ ਲਈ ਇਨਸਾਫ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸ਼ਰੇਆਮ ਕੁੜੀਆਂ ਦੇ ਸ਼ੋਸ਼ਣ ਦੇ ਦੋਸ਼ੀ ਮੈਂਬਰ ਪਾਰਲੀਮੈਂਟ ਬਿ੍ਜ ਭੂਸ਼ਣ ਸ਼ਰਨ ਸਿੰਘ ਨੂੰ ਬਚਾ ਰਹੀ ਹੈ । ਸਰਕਾਰ ਦਾ ਬੇਟੀ ਬਚਾਉ ਬੇਟੀ ਪੜ੍ਹਾਓ ਨਾਅਰਾ ਥੋਥਾ ਸਾਬਿਤ ਹੋ ਰਿਹਾ ਹੈ। ਸਰਕਾਰ ਅਧੀਨ ਈ.ਡੀ. ਵੱਲੋ ਲੋਕਾਂ ਨੇ ਨਾਲ ਹੱਕ ਸੱਚ ਲਈ ਖੜੀ ਹੋਣ ਵਾਲੀ ਨਵਸ਼ਰਨ ਕੌਰ ਨੂੰ ਬੁਲਾ ਕੇ ਅੱਠ ਘੰਟੇ ਪੁੱਛਗਿੱਛ ਕਰਨ ਦੀ ਨਿਖੇਧੀ ਕੀਤੀ। ਸਰਕਾਰ ਵੱਲੋਂ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲਿਆਂ ਨੂੰ ਧਮਕਾ ਕੇ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਵਿਧਾਨ ਵਿਚ ਮਿਲੀ ਬੋਲਣ ਦੀ ਆਜ਼ਾਦੀ ਨੂੰ ਖੋਹਿਆ ਜਾ ਰਿਹਾ ਹੈ।

Leave a Reply

Your email address will not be published. Required fields are marked *