ਅੱਜ ਦਿਹਾਤੀ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ-ਬਾਜਵਾ

ਗੁਰਦਾਸਪੁਰ

ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 66 ਕੇ.ਵੀ ਸਬ ਸਟੇਸ਼ਨ ਇੰਮਪਰੂਵਮੇਂਟ ਟਰੱਸਟ ਸਕੀਮ ਨੰਬਰ 7 ਤੋਂ ਚੱਲਦੇ 11 ਕੇ.ਵੀ ਬਾਬਾ ਟਹਿਲ ਸਿੰਘ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ 16 ਮਈ ਨੂੰ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਬਾਬਾ ਟਹਿਲ ਸਿੰਘ ਕਾਲੌਨੀ, ਨਾਗ ਦੇਵਤਾ ਕਾਲੌਨੀ, ਸ਼ਹਿਜਾਦਾ ਨੰਗਲ, ਆਈ.ਟੀ.ਆਈ ਲੜਕੀਆਂ ਪੰਡੋਰੀ ਰੋਡ, ਇਰੀਨਾ ਇਨਕਲੇਵ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ ਅਤੇ 66 ਕੇ.ਵੀ ਸਬ ਸਟੇਸ਼ਨ ਰਣਜੀਤ ਬਾਗ ਤੋਂ ਚੱਲਦੇ 11 ਕੇ.ਵੀ ਪੁੱਡਾ ਫੀਡਰ, 11 ਕੇ.ਵੀ.ਜੀ.ਐਸ ਨਗਰ ਫੀਡਰ, 11 ਕੇ.ਵੀ ਬੇਅੰਤ ਕਾਲਜ ਫੀਡਰ, 11 ਕੇ.ਵੀ ਆਈ.ਟੀ.ਆਈ ਫੀਡਰ,11 ਕੇ.ਵੀ ਸਾਹੋਵਾਲ ਫੀਡਰ ਅਤੇ 11 ਕੇ.ਵੀ ਮਿਲਕ ਪਲਾਂਟ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ।

Leave a Reply

Your email address will not be published. Required fields are marked *