ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਵੱਲੋਂ ਬਣਾਈ ਗਈ ਸਪੈਸ਼ਲ ਇੰਵਸੈਟੀਗੇਸ਼ਨ ਟੀਮ ਦੇ ਇੰਚਾਰਜ਼ ਸਹਾਇਕ ਸਬ ਇੰਸਪੈਕਟਰ ਗੁਰਿੰਦਰ ਪਾਲ ਸਿੰਘ ਦੀ ਰਹਿਨੁਮਾਈ ਹੇਠ ਗੁਰਦਾਸਪੁਰ ਤੋਂ ਪਠਾਨਕੋਟ ਜਾਣ ਵਾਲੀ ਹਾਈਵੇ ਰੋਡ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ। ਜਿਸ ਵਿੱਚ ਬੇਸ਼ੁਮਾਰ ਗੱਡੀਆ ਸ਼ਾਮਲ ਸਨ। ਇਸ ਸਬੰਧੀ ਏ.ਐਸ.ਆਈ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਬਾਹਰੀ ਸੂਬਿਆ ਤੋਂ ਕਈ ਲੋਕ ਨਸ਼ੀਲੇ ਪਦਾਰਥ ਤੇ ਹੋਰ ਵਿਸਫੋਟਕ ਸਮੱਗਰੀ ਲੈ ਕੇ ਆਉਣ ਦੇ ਸ਼ੰਕਾ ਨੂੰ ਮੱਦੇਨਜਰ ਰੱਖ ਕੇ ਇਸ ਸਰਚ ਅਭਿਆਨ ਐਸ.ਐਸ.ਪੀ ਦੇ ਨਿਰਦੇਸ਼ ਤੇ ਚਲਾਇਆ ਗਿਆ ਹੈ। ਇਹ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਨਿਰੰਤਰ ਜਾਰੀ ਰਹੇਗਾ। ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਕਿ ਉਹ ਲੋਕ ਕਿਸ ਮਨੋਰਥ ਨੂੰ ਲੈ ਕੇ ਗੁਰਦਾਸਪੁਰ ਜਿਲ੍ਹਾ ਅਤੇ ਇਸ ਤੋਂ ਬਾਹਰ ਨਾਲ ਲੱਗਦੇ ਸੂਬੇ ਜਿਵੇਂ ਕਿ ਜੰਮੂ-ਕਸ਼ਮੀਰ, ਸ੍ਰੀਨਗਰ, ਹਿਮਾਚਲ ਆਦਿ ਨੂੰ ਇਹ ਕਿਵੇੰ ਜਾ ਰਹੇ ਹਨ। ਇੰਨਾੰ ਦੇ ਮੋਬਾਇਲ ਨੰਬਰ ਵੀ ਚੈਕ ਕੀਤੇ ਜਾ ਰਹੇ ਹਨ ਤਾਂ ਜੋ ਜਿਲ੍ਹੇ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ।
ਇਥੇ ਇਹ ਵਰਣਯੋਗ ਹੈ ਕਿ ਗੁਰਿੰਦਰਪਾਲ ਸਿੰਘ ਵੱਲੋਂ ਪਹਿਲਾਂ ਵੀ ਨਸ਼ਾ ਤਸਕਰ ਅਤੇ ਵੱਡੇ ਸਮੱਗਲਰਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਜਿਸ ਕਰਕੇ ਉਨ੍ਹਾਂ ਨੂੰ ਆਈ.ਜੀ ਬਾਰਡਰ ਰੈਂਜ ਵੱਲੋਂ ਮੁਸਤੈਦੀ ਨਾਲ ਕੰਮ ਕਰਨ ਤੇ ਵਿਸ਼ੇਸ਼ ਤਰੱਕੀ ਦੇ ਕੇ ਨਵਾਜਿਆ ਗਿਆ ਹੈ। ਉਹ ਸੁਚੱਜੇ ਢੰਗ ਨਾਲ ਕੰਮ ਕਰਨ ਤੇ ਆਪਣੀ ਟੀਮ ਨਾਲ ਬੜੀ ਸੰਜੀਦਗੀ ਨਾਲ ਵਾਹਨਾਂ ਦੀ ਚੈਕਿੰਗ ਕਰਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਇਹ ਮੁਹਾਰਥ ਹਾਸਲ ਹੈ।


