ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)-ਡਾ. ਗੁਰਚਰਨ ਸਿੰਘ ਗਾਂਧੀ ਸਟੇਟ ਐਗਜੈਕਟਿਵ ਮੈਂਬਰ-ਕਮ-ਇਪਟਾ (ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ) ਗੁਰਦਾਸਪੁਰ ਦੇ ਮੀਤ ਪ੍ਰਧਾਨ ਅਤੇਸਤਨਾਮ ਕੌਰ ਮੈਂਬਰ ਇਪਟਾ ਸਟੇਟ ਕੌਂਸਲ ਨੇ ਪ੍ਰੈਸ ਰਾਹੀ ਦੱਸਿਆ ਕਿ ਇਪਟਾ ਨੈਸ਼ਨਲ ਦੀ 80 ਵੀਂ ਵਰ੍ਹੇ ਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਸਰਕਾਰੀ ਹਾਈ ਸਕੂਲ ਤੁਗਲਵਾਲ ਦੇ ਸਹਿਯੋਗ ਨਾਲ ਮਿੱਤੀ 20 ਮਈ 2023 ਦਿਨ ਸ਼ਨੀਵਾਰ, ਸਵੇਰੇ 9 ਵਜੇ, ਹਾਈ ਸਕੂਲ ਤੁਗਲਵਾਲ ਦੇ ਖੁੱਲ੍ਹੇ ਮੈਦਾਨ ਵਿੱਚ ਲੋਕ ਕਲਾ ਮੰਚ ਮਜੀਠਾ ਦੀ ਟੀਮ ਵਲੋਂ ਲੇਖਕ ਅਤੇ ਨਿਰਦੇਸ਼ਕ ਗੁਰਮੇਲ ਸ਼ਾਮ ਨਗਰ ਦੀ ਨਿਰਦੇਸ਼ਨਾ ਹੇਠ ਨਾਟਕ “ਗਿੱਲੀ ਮਿੱਟੀ”, “ਪਵਣ ਗੁਰੂ ਪਾਣੀ ਪਿਤਾ” ਅਤੇ “ਭਗਤ ਸਿੰਘ ਇੱਕ ਸੋਚ” ਜਸਵੰਤ ਸਿੰਘ ਜ਼ਫਰ ਅਤੇ ਗੁਰਮੇਲ ਸ਼ਾਮ ਨਗਰ ਦੀਆਂ ਕਵਿਤਾਵਾਂ ਦਾ ਕਾਵਿ- ਮੰਚਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰਿਓਗ੍ਰਾਫੀਆਂ ਤੇ ਲੋਕ ਸੰਗੀਤ ਵੀ ਪੇਸ਼ ਕੀਤਾ ਜਾਵੇਗਾ। ਸਾਰੇ ਇਪਟਾ ਮੈਂਬਰਾਂ, ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ, ਲੇਖਕਾਂ, ਬੁਧੀਜੀਵੀਆਂ ਅਤੇ ਸਮਾਜ ਹਿਤੈਸ਼ੀ ਲੋਕਾਂ ਨੂੰ ਪਹੁੰਚਣ ਦਾ ਖੁਲ੍ਹਾ ਸੱਦਾ ਹੈ। ਇਸ ਮੌਕੇ ਗੁਰਮੀਤ ਸਿੰਘ ਪਾਹੜਾ, ਗੁਰਮੀਤ ਸਿੰਘ ਬਾਜਵਾ, ਰਾਜਵੰਤ ਕੌਰ ਹੈੱਡ ਮਿਸਟ੍ਰਿਸ ਅਤੇ ਸਮੂਹ ਪ੍ਰਬੰਧਕੀ ਅਮਲਾ, ਸਰਕਾਰੀ ਹਾਈ ਸਕੂਲ ਤੁਗਲਵਾਲ ਹਾਜਰ ਸਨ।


