ਗੁਰਦਾਸਪੁਰ, 2 ਸਤੰਬਰ (ਸਰਬਜੀਤ ਸਿੰਘ)–30 ਅਗਸਤ ਤੋਂ ਲਗਾਤਾਰ ਚੱਲ ਰਹੇ ਲਾਚਾ ਗੁਰ ਲਾਧੋ ਰੇ ਦੇ ਸਲਾਨਾ ਜੋੜ ਮੇਲੇ ਬਾਬਾ ਬਕਾਲਾ ਸਾਹਿਬ ਵਿਖੇ ਆਖ਼ਰੀ ਅਤੇ ਚੌਥੇ ਰੋਜ਼’ਚ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਸ਼ਾਨਦਾਰ ਮਹਲੇ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁਕਵੇਂ ਉਪਰਾਲੇ ਕੀਤੇ

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਵੱਲੋਂ ਮਹੱਲੇ ਦੇ ਸਬੰਧ’ਚ ਪਰਸੋਂ ਦੇ ਰੋਜ਼ ਤੋਂ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਅਤੇ ਤਰਨਦਲ ਸ਼ਹੀਦ ਬਾਬਾ ਜੀਵਨ ਸਿੰਘ ਦੇ ਮੁਖੀ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੇ ਰੱਖੇ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਹਰ ਸਾਲ ਪੁਨਿਆਂ ਤੋਂ ਅਗਲੇ ਅਖੰਡ ਪਾਠਾਂ ਦੇ ਭੋਗ ਪਾਕੇ ਮਹੱਲਾ ਖੇਡਣ ਦੀ ਮਰਯਾਦਾ ਨਿਹੰਗ ਸਿੰਘ ਵੱਲੋਂ ਚਲਾਈ ਤੇ ਪਹਿਰਾ ਦਿੰਦਿਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਨੇ ਆਪਣੀ ਫ਼ੌਜਾਂ ਸਮੇਂਤ ਮਹੱਲੇ’ਚ ਹਾਜ਼ਰੀ ਲਵਾਈ ਅਤੇ ਸਿੱਖੀ ਨੂੰ ਭੁਲਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਗਤਕਾਬਾਜ਼ੀ,ਘੋੜ ਸਵਾਰੀ ਨੇਜ਼ਾ ਬਾਜ਼ੀ ਪੈਂਤੜੇ ਕੱਢਣ ਵਰਗੀਆਂ ਕਈ ਤਰ੍ਹਾਂ ਦੀਆਂ ਜੰਗ ਜੂੰ ਖ਼ਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਕੇ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਭਾਈ ਖਾਲਸਾ ਨੇ ਦੱਸਿਆ ਮਹੱਲੇ ਦੇ ਸਬੰਧ’ਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਪੜਾਵਾਂ ਤੋਂ ਭੋਗ ਦੀਵਾਨ ਆਦਿ ਦੀ ਸਮਾਪਤੀ ਤੋਂ ਉਪਰੰਤ ਘੋੜਿਆਂ ਤੇ ਸਵਾਰ ਨੇਜੇ ਬਰਛੇ ਖੰਡੇ ਦੋਧਾਰੇ ਕਿਰਪਾਨਾਂ ਤੇ ਹੋਰ ਕਈ ਤਰ੍ਹਾਂ ਦੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ 96 ਕਰੋੜੀ ਬੁੱਢਾ ਦਲ ਅਤੇ ਜਥੇਦਾਰ ਬਾਬਾ ਜੋਗਾ ਸਿੰਘ ਤਰਨਾ ਦਲ ਮੁਖੀ ਦੀ ਅਗਵਾਈ ਵਿੱਚ ਵਡਾਲਾ ਕਲਾ ਰੋੜ ਤੇ ਮਹੱਲੇ ਦਾ ਪ੍ਰਦਰਸ਼ਨ ਕੀਤਾ ਗਿਆ ਸਮੂਹ ਮਹੱਲਾ ਖੇਡਣ ਵਾਲਿਆਂ ਫ਼ੌਜਾਂ ਨੂੰ ਮਾਇਆ ਦੇ ਗੱਫੇ ਦੇ ਕੇ ਨਿਵਾਜਿਆ ਗਿਆ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ ਇਸ ਮੌਕੇ ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਅਤੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਨੇ ਸਮੂਹ ਨਿਹੰਗ ਸਿੰਘ ਫ਼ੌਜਾਂ ਤੇ ਹੋਰ ਨਾਨਕ ਨਾਮ ਲੇਵਾ ਸੰਗਤਾਂ ਨੂੰ ਪੰਜ ਸਤੰਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਸਿੰਘ ਸਾਹਿਬ ਜਥੇਦਾਰ ਬਾਬਾ ਰਘਬੀਰ ਸਿੰਘ ਤੇ ਪ੍ਰਧਾਨ ਦੀ ਅਗਵਾਈ ਵਿੱਚ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਸਲਾਨਾ ਸਮਾਗਮ ਵਿੱਚ ਵਹੀਰਾਂ ਘੱਤ ਕੇ ਪਹੁਚਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਬਾਬਾ ਪ੍ਰਗਟ ਸਿੰਘ ਬਾਬਾ ਪ੍ਰਗਟ ਸਿੰਘ ਤੇ ਬਾਬਾ ਨਰਿੰਦਰ ਸਿੰਘ ਵੱਲਾ ਤੋਂ ਇਲਾਵਾ ਸੈਂਕੜੇ ਜਥੇਦਾਰ ਤੇ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਹਾਜ਼ਰ ਸਨ।



