ਜਥੇ ਸ਼੍ਰੀ ਅਕਾਲ ਤਖ਼ਤ ਜਥੇਦਾਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋਈ ਗੁਪਤ ਮੀਟਿੰਗ ਸਬੰਧੀ ਕੌਮ ਨੂੰ ਸਪੱਸ਼ਟ ਕਰਨ — ਭਾਈ ਵਿਰਸਾ ਸਿੰਘ ਖਾਲਸਾ ।

ਗੁਰਦਾਸਪੁਰ

ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)—ਬੀਤੇ ਦਿਨੀਂ ਜਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋਈ ਬੰਦ ਕਮਰੇ ਗੁੱਪਤ ਮੀਟਿੰਗ ਕੌਮ ਲਈ ਕਈ ਸਵਾਲ ਪੈਦਾ ਕਰਦੀ ਹੈ ,ਲੋਕ ਇਸ ਸਬੰਧੀ ਜਾਣਕਾਰੀ ਚਾਹੁੰਦੇ ਹਨ ਕਿ ਅੰਮ੍ਰਿਤ ਪਾਲ ਸਿੰਘ ਪੇਸ਼ ਹੋਣ ਆਏ ਸਨ, ਜਾਂ ਕਿਸੇ ਨਿੱਜੀ ਮਸਲੇ ਸਬੰਧੀ, ਕਿਉਂਕਿ ਅਕਾਲ ਤਖ਼ਤ ਸਾਹਿਬ ਤੇ ਕੌਮੀ ਮਸਲਿਆਂ ਸਬੰਧੀ ਗਲਬਾਤ ਸਿੱਖੀ ਸਿਧਾਂਤਾਂ ਤੇ ਅਕਾਲਤਖਤ ਦੀ ਮਰਯਾਦਾ ਅਨੁਸਾਰ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਹੀ ਹੋ ਸਕਦੀ ਹੈ, ਜਦੋਂ ਕਿ ਕਿਸੇ ਦੇ ਨਿੱਜੀ ਮਸਲੇ ਸਬੰਧੀ ਗੱਲਬਾਤ ਅਕਾਲ ਤਖ਼ਤ ਸਾਹਿਬ ਦੇ ਗੁਪਤ ਕਮਰੇ ਵਿੱਚ ਕਰਨੀ ਉਚਿਤ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਹੋਈ ਬੰਦ ਕਮਰੇ ਗੱਲਬਾਤ ਦੀ ਨਿੰਦਾ ਤੇ ਮੰਗ ਕਰਦੀ ਹੈ, ਇਸ ਸਬੰਧੀ ਕੌਮ ਨੂੰ ਸਪੱਸ਼ਟ ਕੀਤਾ ਜਾਵੇਗਾ ਜੋਂ ਕੌਮ ਲਈ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ ਨੇ ਇਕ ਸਾਂਝੇ ਲਿਖਤੀ ਪ੍ਰੈਸ ਰਾਹੀਂ ਦਿੱਤੀ । ਇਹਨਾਂ ਫੈਡਰੇਸ਼ਨ ਨੇਤਾਵਾਂ ਨੇ ਕਿਹਾ ਜੇ ਭਾਈ ਅੰਮ੍ਰਿਤਪਾਲ ਸਿੰਘ ਅਜਨਾਲੇ ਦੇ ਥਾਣੇ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਸੰਬੰਧੀ ਪੇਸ਼ ਹੋਏ ਸਨ, ਤਾਂ ਇਹ ਮੀਟਿੰਗ ਪੰਜ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਹੀ ਅਕਾਲ ਤਖ਼ਤ ਸਾਹਿਬ ਤੇ ਕਰਨ ਦੀ ਮਰਿਆਦਾ ਹੈ, ਭਾਈ ਖਾਲਸਾ ਤੇ ਭਾਈ ਧੂਲਕਾ ਨੇ ਕਿਹਾ ਅਗਰ ਭਾਈ ਅੰਮ੍ਰਿਤਪਾਲ ਕਿਸੇ ਨਿੱਜੀ ਮਸਲੇ ਸਬੰਧੀ ਆਏ ਸਨ ,ਤਾਂ ਅਕਾਲ ਤਖ਼ਤ ਸਾਹਿਬ ਦੇ ਬੰਦ ਕਮਰੇ ਪੰਜ ਸਿੰਘ ਸਾਹਿਬਾਨਾਂ ਦੀ ਗੈਰ ਹਾਜ਼ਰੀ’ਚ ਹੋਈ ਗੱਲਬਾਤ? ਜਿਥੇ ਅਕਾਲ ਤਖਤ ਸਾਹਿਬ ਦੀ ਮੁਢਲੀ ਮਰਯਾਦਾ ਨੂੰ ਭੰਗ ਕਰਦੀ ਹੈ, ਉਥੇ ਕੌਮ ਲਈ ਕਈ ਤਰ੍ਹਾਂ ਮਸਲੇ ਪੈਦਾ ਕਰਦੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਾਨਯੋਗ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕਰਦੀ ਹੈ, ਕਿ ਬੀਤੇ ਦਿਨੀਂ ਪੰਜ ਸਿੰਘ ਸਾਹਿਬਾਨਾਂ ਦੀ ਗੈਰ ਹਾਜ਼ਰੀ’ਚ ਬੰਦ ਕਮਰੇ ਅਕਾਲ ਤਖ਼ਤ ਸਾਹਿਬ ਤੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋਈ ਮੀਟਿੰਗ ਸਬੰਧੀ ਸਿੱਖ ਪੰਥ ਨਾਲ ਜੁੜੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਨੂੰ ਸਪੱਸ਼ਟ ਤੌਰ ਤੇ ਜਾਣੂ ਕਰਵਾਇਆ ਜਾਵੇ, ਤਾਂ ਕਿ ਕੌਮ ਵਿੱਚ ਪਈ ਕਈ ਤਰ੍ਹਾਂ ਦੀ ਦੁਬਦਾ ਨੂੰ ਖਤਮ ਕੀਤਾ ਜਾ ਸਕੇ । ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਚੈਨ ਸਿੰਘ ਫਿਰੋਜ਼ਪੁਰੀਆਂ, ਭਾਈ ਪ੍ਰਿਤਪਾਲ ਸਿੰਘ ਧਾਲੀਵਾਲ, ਭਾਈ ਲਖਵਿੰਦਰ ਸਿੰਘ ਰਾਜਿਸਥਾਨ, ਧਾਰਮਿਕ ਮਾਮਲਿਆਂ ਦੇ ਇੰਚਾਰਜ ਠੇਕੇਦਾਰ ਗੁਰਮੀਤ ਸਿੰਘ ਮਖੂ ਤੇ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *