ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)—ਗੋਇੰਦਵਾਲ ਜੇਲ੍ ਮਾੜੇ ਕਾਰਨਾਮਿਆਂ ਕਰਕੇ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਵਿਚ ਹੈ ‘ਤੇ ਹੁਣ ਜੇਲ ਬੈਰਕ’ਚ ਕਤਲ ਹੋਏ ਜੱਗੂੰ ਭਗਵਾਨ ਪੁਰੀਏ ਦੇ ਗੈਂਗਸਟਰਾਂ ਦੀਆਂ ਲਾਸ਼ਾਂ ਤੇ ਸਿਧੂ ਮੂਸੇ ਵਾਲੇ ਕਤਲ’ਚ ਬੰਦ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਵਲੋਂ ਜਸ਼ਨ ਮਨਾਉਣ ਤੇ ਧਮਕੀਆਂ ਦੇਣ ਵਾਲੀ ਸੋਸ਼ਿਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਸਰਕਾਰ ਦੇ ਜੇਲ ਵਿਚਲੇ ਮਾੜੇ ਪ੍ਰਬੰਧਾਂ ਦਾ ਪੋਲ ਖੋਲ੍ਹ ਰਹੀ ਹੈ। ਭਾਵੇਂ ਕਿ ਆਈ ਜੀ ਸਾਹਿਬ ਵਲੋਂ ਜੇਲ੍ਹ ਸੁਪਰਡੈਂਟ ਸਮੇਤ 7 ਪੁਲਿਸ ਅਧਿਕਾਰੀਆਂ ਨੂੰ ਮੋਹਤਲ ਤੇ ਦੋਸ਼ੀ ਗੈਂਗਸਟਰ ਤੇ ਐਫ ਆਈ ਦਰਜ ਕਰਕੇ ਹੋਰਨਾਂ ਜੇਲਾਂ ਵਿੱਚ ਚਲਾਨ ਪਾ ਦਿੱਤੇ ਗਏ ਹਨ ,ਪਰ ਵਿਰੋਧੀ ਧਿਰ ਦੇ ਆਗੂ ਜਿਥੇ ਇਸ ਘਟਨਾ ਤੇ ਸਰਕਾਰ ਵਿਰੁੱਧ ਪੂਰਾ ਰੌਲਾ ਰੱਪਾ ਪਾ ਰਹੇ ਹਨ ,ਉਥੇ ਰਾਜ ਦੇ ਲੋਕ ਵੀ ਵਿਅੰਗ ਕੱਸ ਰਹੇ ਹਨ? ਕਿ ਜਿਸ ਸਰਕਾਰ ਦੀ ਜੇਲ੍ਹ,ਥਾਣੇ ਤੇ ਪੁਲਿਸ ਹੀ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਸੁਰੱਖਿਅਤ ਨਹੀਂ ? ਉਹ ਸਰਕਾਰ ਲੋਕਾਂ ਦੇ ਘਰਾਂ ਤੇ ਜਾਨ ਮਾਲ ਦੀ ਰਾਖੀ ਕੇਵੇ ਯੋਕੀਨੀ ਬਣਾ ਸਕਦੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦੀ ਹੈ ਜੇਲ’ਚ ਮਾੜੇ ਆਚਰਨ ਵਾਲੇ ਕੈਦੀਆਂ ਨੂੰ ਇੱਕ ਜਗ੍ਹਾ ਤੇ ਨਾ ਰੱਖਿਆ ਜਾਵੇ ਤਾਂ ਕਿ ਅੱਗੇ ਤੋਂ ਅਜਿਹੀ ਘਨੌਣੀ ਘਟਨਾ ਦੁਬਾਰਾ ਨਾ ਵਾਪਰ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ ਨੇ ਜੇਲ੍ਹ’ਚ ਮਾਰੇ ਗਏ ਗੈਂਗਸਟਰਾਂ ਦੀਆਂ ਲਾਸ਼ਾਂ ਤੇ ਜਸ਼ਨ ਮਨਾਉਣ ਤੇ ਜੱਗੂ ਭਗਵਾਨ ਪੁਰੀਏ ਦੇ ਗੈਂਗਸਟਰਾਂ ਨੂੰ ਜੇਲ੍ਹ ਮੁਲਾਜ਼ਮਾਂ ਦੀ ਹਾਜ਼ਰੀ’ਚ ਧਮਕੀਆਂ ਦੇਣ ਵਾਲੀ ਵਾਇਰਲ ਹੋਈ ਵੀਡੀਓ ਨੂੰ ਵੇਖਣ ਤੋਂ ਉਪਰੰਤ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਭਾਈ ਖਾਲਸਾ ਤੇ ਧੂਲਕਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਆਈ ਜੀ ਸਾਹਿਬ ਵਲੋਂ ਜੇਲ੍ਹ ਸੁਪਰਡੈਂਟ ਸਮੇਤ 7 ਅਧਿਕਾਰੀਆਂ ਤੇ ਪ੍ਰਚਾ ਦਰਜ਼ ਕਰਕੇ ਮੁਅੱਤਲ ਕਰਨ ਅਤੇ ਵੀਡੀਓ’ਚ ਸਾਮਣੇ ਦਿਸਣ ਵਾਲੇ ਦੋਸ਼ੀ ਗੈਂਗਸਟਰਾਂ ਦੀਆਂ ਜੇਲ੍ਹਾਂ ਬਦਲੀ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਨਾਮਵਰ ਗੈਂਗਸਟਰ ਪਰੁੱਪਾ ਨੂੰ ਇਕ ਬੈਰਕ ਤੇ ਇਕ ਹੀ ਜੇਲ’ਚ ਨਾਂ ਰੱਖਿਆ ਜਾਵੇ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ। ਭਾਈ ਖਾਲਸਾ ਤੇ ਭਾਈ ਧੂਲਕਾ ਨੇ ਮੰਗ ਕੀਤੀ, ਰਾਜ ਦੀਆਂ ਜੇਲਾਂ’ਚ ਬੰਦ ਕੈਦੀਆਂ, ਥਾਣਿਆਂ’ਚ ਮੁਲਾਜ਼ਮਾਂ ਦੇ ਨਾਲ ਨਾਲ ਪਿੰਡਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਆਮ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯੋਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਵਿਸ਼ਵਾਸ਼ ਹੋ ਸਕੇ ,ਕਿ ਸਰਕਾਰ ਉਨ੍ਹਾਂ ਦੇ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ।ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ, ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ, ਭਾਈ ਲਖਵਿੰਦਰ ਸਿੰਘ ਰਾਜਿਸਥਾਨ, ਭਾਈ ਪ੍ਰਿਥੀਪਾਲ ਸਿੰਘ ਧਾਰੀਵਾਲ, ਭਾਈ ਸੁਖਚੈਨ ਸਿੰਘ ਫਿਰੋਜ਼ਪੁਰੀਆਂ,ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ, ਠੇਕੇਦਾਰ ਗੁਰਮੀਤ ਸਿੰਘ ਮੱਖੂ ਆਦਿ ਆਗੂ ਹਾਜਰ ਸਨ ।


