ਗੁਰਦਾਸਪੁਰ, 6 ਅਗਸਤ ( ਸਰਬਜੀਤ ਸਿੰਘ)– ਅੱਜ ਦੇ ਜਮਾਨੇ ਵਿੱਚ ਸਿੱਖ ਸੰਗਤਾਂ ਨੂੰ ਜਿਥੇ ਗੁਰਬਾਣੀ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨਾ ਵੱਡਾ ਪਰਉਪਕਾਰ ਹੈ ਉਥੇ ਦਮਦਮੀ ਟਕਸਾਲ ਗੁਰਮਤਿ ਪ੍ਰਚਾਰ ਲਹਿਰ ਦੇ ਜਥੇ ਵੱਲੋਂ ਲੋਕਾਂ ਨੂੰ ਖੰਡੇ ਬਾਟੇ ਦੇ ਪਵਿੱਤਰ ਅੰਮ੍ਰਿਤ ਨਾਲ ਜੋੜਨਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦਮਦਮੀ ਟਕਸਾਲ ਗੁਰਮਤਿ ਪ੍ਰਚਾਰ ਲਹਿਰ ਦੇ ਜਥੇ ਦਾ ਧੰਨਵਾਦ ਕਰਦੀ ਹੋਈ ਮੰਗ ਕਰਦੀ ਹੈ ਕਿ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਜ਼ਾਤ ਪਾਤ ਊਚ ਨੀਚ ਦੇ ਭੇਦ ਭਾਵ ਤੋਂ ਦੂਰ ਕਰਨ ਲਈ ਇੱਕ ਖੰਡੇ ਬਾਟੇ ਦਾ ਇਸਤੇਮਾਲ ਕੀਤਾ ਜਾਵੇ ਅਤੇ ਅੰਮ੍ਰਿਤ ਛਕਾਉਣ ਤੋਂ ਉਪਰੰਤ ਬ੍ਰਾਹਮਣਵਾਦੀ ਸੋਚ ਰਾਹੀਂ ਗਰੀਬ ਅਮੀਰ ਤੋਂ ਉਪਰ ਉੱਠ ਕੇ ਮਾਨਸ ਕੀ ਜਾਤ ਸਬੈ ਏਕ ਹੀ ਪਹਿਚਾਨਬੋ ਦੇ ਉਪਦੇਸ਼ ਨੂੰ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਕਿਉਂਕਿ ਕੁਝ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਸਾਹਿਬ ਜੀ ਦੇ ਇੱਕ ਖੰਡੇ ਬਾਟੇ ਵਾਲੇ ਪਵਿੱਤਰ ਅੰਮ੍ਰਿਤ ਦਾ ਕਤਲੇਆਮ ਕਰਕੇ ਦੋ ਬਾਟਿਆਂ ਵਿਚ ਅੰਮ੍ਰਿਤ ਛਕਾਉਂਦੇ ਅਤੇ ਅੰਮ੍ਰਿਤ ਛਕਾਉਣ ਤੋਂ ਉਪਰੰਤ ਬ੍ਰਾਹਮਣਵਾਦੀ ਵਿਚਾਰਧਾਰਾ ਰਾਹੀਂ ਅਖੌਤੀ ਗਰੀਬ ਜਾਤੀ ਨਾਲ ਸਬੰਧਤ ਮਜਬੀ ਸਿੱਖਾਂ,ਰਮਦਾਸੀ ਸਿੱਖਾਂ ਤੇ ਹੋਰਾਂ ਨੂੰ ਗੁਰੂ ਘਰ ਦੀਆਂ ਕੁਥ ਸੇਵਾਵਾਂ ਜਿਵੇਂ ਲੰਗਰ ਸੇਵਾ, ਦੇਗਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਆਦਿ ਤੋਂ ਦੂਰ ਰੱਖ ਕੇ ਮਾਨਸ ਕੀ ਜਾਤਿ, ਸਬੈ ਏਕ ਹੀ ਪਹਿਚਾਨਬੋ ਵਾਲੇ ਪਾਵਨ ਪਵਿੱਤਰ ਉਪਦੇਸ਼ ਦੀ ਉਲੰਘਣਾ ਕਰ ਰਹੀਆਂ ਹਨ ਜੋ ਅਤਿ ਨਿੰਦਣਯੋਗ ਵਰਤਾਰਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਮਦਮੀ ਟਕਸਾਲ ਗੁਰਮਤਿ ਪ੍ਰਚਾਰ ਲਹਿਰ ਦੇ ਜਥੇ ਵੱਲੋਂ ਪਿੰਡ ਭਾਂਮ, ਤਹਿਸੀਲ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ 50 ਪਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਜੀ ਲੜ ਲਾਉਣ ਦੀ ਸ਼ਲਾਘਾ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਇੱਕ ਸਾਰਤਾ ਲਿਆਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਦਸਵੇਂ ਪਾਤਸ਼ਾਹ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮਾਜ਼ ਵਿਚ ਜ਼ਾਤ ਪਾਤ ਊਚ ਨੀਚ ਗਰੀਬ ਅਮੀਰ ਦੇ ਪਾੜੇ ਨੂੰ ਦੂਰ ਕਰਨ ਅਤੇ ਮਾਨਸ ਕੀ ਜਾਤ ਸਬੈ ਏਕ ਹੀ ਪਹਿਚਾਨਬੋ ਵਾਲੇ ਉਪਦੇਸ਼ ਨੂੰ ਲਾਗੂ ਕਰਨ ਲਈ ਸਮੂਹ ਜਾਤਾਂ ਦੇ ਪ੍ਰਾਣੀਆਂ ਨੂੰ ਇੱਕ ਖੰਡੇ ਬਾਟੇ ਵਿੱਚ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਭਾਈ ਖਾਲਸਾ ਨੇ ਕਿਹਾ ਬੜੇ ਦੁਖ ਨਾਲ ਦੱਸਣਾ ਪੈ ਰਿਹਾ ਹੈ ਕਿ ਕਈ ਨਿਹੰਗ ਸਿੰਘ ਜਥੇਬੰਦੀਆਂ ਦੋ ਦੋ ਬਾਟਿਆਂ ਵਿਚ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਜੀ ਦੀ ਮਰਯਾਦਾ ਦੀ ਉਲੰਘਣਾ ਕਰ ਰਹੀਆਂ ਹਨ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਇਨ੍ਹਾਂ ਜਥੇਬੰਦੀਆਂ ਨੂੰ ਇੱਕ ਲੈਟਰ ਲਿਖ ਕੇ ਇਸ ਮਰਯਾਦਾ ਨੂੰ ਦਰੁਸਤ ਕਰਨ ਲਈ ਕਿਹਾ ਗਿਆ ਪਰ ਜਥੇਦਾਰ ਦੇ ਹੁਕਮਾਂ ਨੂੰ ਅਣਗੌਲਿਆਂ ਕਰਕੇ ਇਸ ਮਰਯਾਦਾ ਰਾਹੀਂ ਰੱਬ ਦੀ ਬਣਾਈ ਖ਼ਲਕਤ ਤੇ ਇਨਸਾਨੀਅਤ ਦਾ ਘੋਰ ਅਪਮਾਨ ਕੀਤਾ ਜਾ ਰਿਹਾ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਖੰਡੇ ਬਾਟੇ ਦੇ ਪਵਿੱਤਰ ਅੰਮ੍ਰਿਤ ਛਕਾਉਣ ਸਮੇਂ ਇੱਕ ਸਾਰਤਾ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਇਸ ਵਕ਼ਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।