ਹੋਲੇ ਮੁਹੱਲੇ ਦੇ ਇਤਿਹਾਸਕ ਜੋੜ ਮੇਲੇ ( ਆਨੰਦਪੁਰ ਸਾਹਿਬ) ਨੂੰ ਸੰਤ ਬਾਬਾ ਅਵਤਾਰ ਸਿੰਘ ਚੰਦ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੇ ਵਾਲੇ ਲੰਗਰ ਜਥੇ ਸਮੇਤ ਰਵਾਨਾ

ਗੁਰਦਾਸਪੁਰ

ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)–ਹੌਲਾ ਮਹੱਲੇ ਦੇ ਸਲਾਨਾ ਜੋੜ ਮੇਲੇ ਲਈ ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਪਣੇ ਆਪਣੇ ਵਹੀਕਲਾਂ ਤੇ ਹੋਰ ਸਾਧਨਾਂ ਰਾਹੀਂ ਪਵਿੱਤਰ ਧਰਤੀ ਆਨੰਦਪੁਰ ਸਾਹਿਬ ਨੂੰ ਵਹੀਰਾਂ ਘੱਤ ਕੇ ਜਾਂ ਰਹੀਆਂ ਹਨ, ਉਥੇ ਗੁਰਦੁਆਰਾ ਸ਼ਹੀਦਾਂ ਨੇੜੇ ਮਖੂ ਰੇਲਵੇ ਸਟੇਸ਼ਨ ਦੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਚੰਦ ਕਾਰਸੇਵਾ ਸੰਤ ਮਹਾਂਪੁਰਸ਼ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੋਂ ਵਰਸਾਏ ਸੰਤ ਬਾਬਾ ਘੌਲਾ ਸਿੰਘ ਜੀ ਤੇ ਸੰਤ ਮਹਾਂਪੁਰਸ਼ ਬਾਬਾ ਸ਼ਿੰਦਰ ਸਿੰਘ ਜੀ ਦੇ ਹੁਕਮਾਂ ਤਹਿਤ ਲੰਗਰ ਸੇਵਾ ਜਥੇ ਸਮੇਤ ਅਰਦਾਸ ਬੇਨਤੀ ਕਰਕੇ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਏ ਜਿੱਥੇ ਉਹ ਪੰਜ ਦਿੱਨ ਲਗਾਤਾਰ ਗੁਰੂ ਕੇ ਲੰਗਰਾਂ ਦੀ ਸੇਵਾ ਕਰਨ ਤੋਂ ਉਪਰੰਤ ਵਾਪਸ ਮਖੂ ਵਿਖੇ ਪਹੁਚਣਗੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਰਾਹੀਂ ਦਿੱਤੀ ਭਾਈ ਖਾਲਸਾ ਨੇ ਦੱਸਿਆ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੋਂ ਵਰਸਾਏ ਸ਼੍ਰੀ ਮਾਨ ਸੰਤ ਬਾਬਾ ਘੌਲਾ ਸਿੰਘ ਜੀ ਦੇ ਹੁਕਮਾਂ ਤਹਿਤ ਹਰ ਸਾਲ ਅਨੰਦਪੁਰ ਸਾਹਿਬ ਦੇ ਜੋੜਮੇਲੇ ਮੌਕੇ ਲੰਗਰ ਚਲਾਉਣ ਦੀ ਮਰਯਾਦਾ ਅਨੁਸਾਰ ਇਹ ਲੰਗਰ ਸੰਗਤਾਂ ਦੀ ਸੇਵਾ ਲਈ ਦਿੱਨ ਰਾਤ ਹਰ ਪ੍ਰਕਾਰ ਦੇ ਲੰਗਰ ਛਕਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਭਾਈ ਖਾਲਸਾ ਨੇ ਦੱਸਿਆ ਬਾਬਾ ਅਵਤਾਰ ਸਿੰਘ ਚੰਦ ਵਲੋਂ ਠੇਕੇਦਾਰ ਗਰਮੀਤ ਸਿੰਘ ਮੱਖੂ, ਸੇਵਾਦਾਰ ਗਿਲਾਨੀ , ਜਥੇਦਾਰ ਦਲੇਰ ਸਿੰਘ , ਜੱਜ ਸਿੰਘ ਸਰਪੰਚ ਜੋਗੀ ਵਾਲਾ ਸਮੇਂਤ ਦੋ ਦਰਜਨ ਸੇਵਾਦਾਰਾਂ ਨੂੰ ਮੁੱਖ ਪ੍ਰਬੰਧਕੀ ਸੇਵਾਦਾਰ ਨਿਯੁਕਤ ਕੀਤੇ ਹਨ ਜੋਂ ਦਿੱਨ ਰਾਤ ਆਉਣ ਜਾਣ ਵਾਲੀਆਂ ਸ਼ਰਧਾਵਾਨ ਸੰਗਤਾਂ ਨੂੰ ਲੰਗਰ ਛਕਾਉਣ ਲਈ ਸਾਰੇ ਪ੍ਰਬੰਧ ਕਰਨਗੇ।

Leave a Reply

Your email address will not be published. Required fields are marked *