ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਬਾਲਾ ਜੀ ਨੇ ਗੁਰੂ ਘਰ ਦੀ ਬਿਜਲੀ ਦਾ ਬਿੱਲ ਨਾ ਲੈਣ ਵਾਲਾ ਬਹੁਤ ਸ਼ਲਾਘਾਯੋਗ ਤੇ ਧਰਮੀ ਕਾਰਜ਼ ਕਰਕੇ ਹੋਰਨਾਂ ਰਾਜਸੀ ਨੇਤਾਵਾਂ ਨੂੰ ਰੱਬ ਵੱਲ ਪ੍ਰੇਰਿਤ ਕੀਤਾ- ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਤਾਮਿਲਨਾਡੂ , ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਤਾਮਿਲਨਾਡੂ ਦੇ ਨੌਜਵਾਨ ਮੁੱਖ ਮੰਤਰੀ ਮਾਨਯੋਗ ਬਾਲਾ ਨੇ ਤਾਮਿਲਨਾਡੂ ਦੇ ਸਮੂਹ ਗੁਰਦੁਆਰਿਆਂ ਤੋਂ ਬਿਜਲੀ ਦਾ ਬਿੱਲ ਨਾ ਲੈਣ ਵਾਲਾ ਬਹੁਤ ਹੀ ਸ਼ਲਾਘਾਯੋਗ ਤੇ ਧਰਮੀਂ ਕਾਰਜ ਕਰਕੇ ਜਿਥੇ ਸਿੱਖ ਗੁਰੂ ਘਰਾਂ ਨਾਲ ਆਪਣੀ ਸ਼ਰਧਾ ਵਿਖਾਈ ਹੈ ਉਥੇ ਉਹਨਾਂ ਨੇ ਅਜਿਹਾ ਕਰਕੇ ਹੋਰਨਾਂ ਰਾਜਸੀ ਨੇਤਾਵਾਂ ਨੂੰ ਰੱੱਬ ਵੱਲ ਪ੍ਰੇਰਿਤ ਕਰਨ ਦੀ ਪ੍ਰੇਰਨਾ ਦਿੱਤੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤਾਮਿਲਨਾਡੂ ਦੇ ਮੁੱਖ ਮੰਤਰੀ ਸਤਿਕਾਰ ਯੋਗ ਬਾਲਾਂ ਜੀ ਵੱਲੋਂ ਤਾਮਿਲਨਾਡੂ ਦੇ ਗੁਰੂ ਘਰਾਂ ਤੋਂ ਬਿਜਲੀ ਖਰਚ ਨਾ ਲੈਣ ਵਾਲੇ ਇਤਿਹਾਸਕ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਲੋਕਾਂ ਖਾਸ ਕਰਕੇ ਸਿੱਖਾਂ ਦਾ ਮਾਨ ਸਤਿਕਾਰ ਵਧਾਉਂਣ ਅਤੇ ਹੋਰਨਾਂ ਰਾਜਸੀ ਨੇਤਾਵਾਂ ਨੂੰ ਗੁਰੂ ਘਰਾਂ ਨਾਲ ਸ਼ਰਧਾ ਰੱਖਣ ਦੀ ਪ੍ਰੇਰਨਾ ਦੇਣ ਵਾਲਾ ਇਤਿਹਾਸਕ ਫੈਸਲਾ ਮੰਨਦੀ ਹੋਈ ਤਾਮਿਲਨਾਡੂ ਸਰਕਾਰ ਦਾ ਧੰਨਵਾਦ ਕਰਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਬਾਲਾਂ ਜੀ ਵੱਲੋਂ ਤਾਮਿਲਨਾਡੂ ਦੇ ਸਮੂਹ ਗੁਰਦੁਆਰਿਆਂ ਤੋਂ ਬਿਜਲੀ ਦਾ ਖ਼ਰਚ ਨਾ ਲੈਣ ਵਾਲੇ ਐਲਾਨ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕਰਦੀ ਹੋਈ ਇਸ ਫੈਸਲੇ ਨੂੰ ਸਮਾਜ ਦੇ ਲੋਕਾਂ ਨੂੰ ਰੱਬ ਨਾਲ ਜੋੜਨ ਤੇ ਅਹਿਸਾਸ ਕਰਵਾਉਣ ਵਾਲਾ ਇਤਿਹਾਸਕ ਫੈਸਲਾ ਮੰਨਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਗੁਰੂ ਘਰ ਕੋਈ ਗਰੀਬ ਨਹੀਂ ? ਗੁਰੂ ਘਰ ਨਾਲ ਜੁੜੇ ਵੱਡੇ ਵੱਡੇ ਅਮੀਰਾਂ ਲਈ ਬਿਜਲੀ ਖ਼ਰਚਾ ਭਰਨਾ ਕੋਈ ਮੁਸ਼ਕਲ ਕੰਮ ਨਹੀਂ ? ਪਰ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਬਾਲਾਂ ਜੀ ਨੇ ਅਜਿਹਾ ਕਰਕੇ ਜਿਥੇ ਆਪਣੀ ਗੁਰੂ ਘਰ ਨਾਲ ਸ਼ਰਧਾ ਪ੍ਰਗਟ ਕੀਤਾ ਹੈ ਅਤੇ ਹੋਰਨਾਂ ਰਾਜਸੀ ਨੇਤਾਵਾਂ ਨੂੰ ਰੱਬ ਦੇ ਘਰਾਂ ਨਾਲ ਸ਼ਰਧਾ ਰੱਖਣ ਲਈ ਪ੍ਰੇਰਿਤ ਕੀਤਾ ਹੈ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਤਾਮਿਲਨਾਡੂ ਵਿਜੇ ਬਾਲਾਂ ਜੀ ਦਾ ਗੁਰੂ ਘਰ ਨਾਲ ਸ਼ਰਧਾ ਰੱਖਣ ਵਾਲੇ ਧਰਮੀ ਕਾਰਜ਼ ਦੀ ਸ਼ਲਾਘਾ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਇਤਿਹਾਸਕ ਫੈਸਲਾ ਮੰਨਦੀ ਹੋਈ ਤਾਮਿਲਨਾਡੂ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੇਵੇ ਗੁਰਦੁਆਰਿਆਂ ਦੇ ਬਿਜਲੀ ਖ਼ਰਚ ਮੁਵਾਫ ਕੀਤੇ ਗਏ ਉਸੇ ਤਰਜ਼ ਤੇ ਸਮੂਹ ਤਾਮਿਲਨਾਡੂ ਦੇ ਧਰਮ ਅਸਥਾਨਾ ਦੀ ਬਿਜਲੀ ਬਿੱਲ ਮੁਆਫ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਸ ਮੌਕੇ ਤੇ ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਜੱਸਾ ਸਿੰਘ ਬਿਆਸ ਤੇ ਭਾਈ ਜਗਤਾਰ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *