ਦਿੱਲੀ, ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)–ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਲੋਕਾਂ ਨੂੰ ਤੇਲ ਗੈਸ ਦੀ ਵਰਤੋਂ ਘਟਾਉਣ,ਸੋਨਾ ਨਾ ਖ਼ਰੀਦਣ,ਇੱਕ ਸਾਲ ਲਈ ਦੇਸ਼ ਤੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਹੈ ਪਰ ਇਸ ਸਿਖਿਆ ਜਾ ਸੰਦੇਸ਼ ਨੂੰ ਦੇਸ਼ ਦੇ ਲੋਕਾਂ ਨੇ ਹੋਰ ਢੰਗ ਨਾਲ ਲੈ ਲਿਆ ਹੈ ਅਤੇ ਲੋਕ ਡਰ ਗਏ ਹਨ ਕਿ ਸ਼ਾਇਦ ਹੁਣ ਲਾਕਲਾਉਡ ਲੱਗਣ ਵਾਲਾਂ ਹੈ ਇਸ ਕਰਕੇ ਇਸ ਨੂੰ ਸਿਖਿਆ ਦੇ ਉਧਾਰ ਤੇ ਲਿਆ ਜਾਵੇ ਖ਼ਤਰੇ ਦੇ ਅਧਾਰ ਤੇ ਲਿਆ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਦੇ ਲੋਕਾਂ ਨੂੰ ਤੇਲ ਗੈਸ ਅਤੇ ਖਾਣਪੀਣ ਵਾਲੇ ਤੇਲ ਦੀ ਘੱਟ ਵਰਤੋਂ ਕਰਨ,ਸੋਨਾ ਨਾਂ ਖਰੀਦਣ ਅਤੇ ਇੱਕ ਸਾਲ ਤੱਕ ਵਿਦੇਸ਼ ਨਾ ਜਾਣ ਵਾਲੇ ਸਿੱਖਿਅਤ ਉਪਦੇਸ਼ਾ ਨੂੰ ਲਾਕਟਾਉਡ ਨਾਲ ਜੋੜਨ ਅਤੇ ਇਹਨਾਂ ਪਦਾਰਥਾਂ ਦੀ ਘੱਟ ਵਰਤੋਂ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਦੇ ਲੋਕਾਂ ਨੂੰ ਦਿੱਤੀਆਂ ਹਦਾਇਤਾਂ ਸਮੇਂ ਦੀ ਲੋੜ ਮੁਤਾਬਿਕ ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਹਨ ਕਿਉਂਕਿ ਹਰ ਇੱਕ ਘਰ ਵਿੱਚ ਪੰਜ ਪੰਜ ਗੱਡੀਆਂ ਹਨ ਅਤੇ ਅਗਰ ਮੈਟਰੋ ਦਾ ਇਸਤੇਮਾਲ ਕਰੋਗੇ ਤਾਂ ਤੇਲ ਦੀ ਬੱਚਤ ਹੋਵੇਗੀ, ਭਾਈ ਖਾਲਸਾ ਨੇ ਕਿਹਾ ਇਸੇ ਤਰ੍ਹਾਂ ਉਹਨਾਂ ਵੱਲੋਂ ਇੱਕ ਸਾਲ ਸੋਨਾ ਨਾ ਖਰੀਦਣ ਤੇ ਇੱਕ ਸਾਲ ਵਿਦੇਸ਼ ਨਾ ਜਾਣ ਵਾਲੇ ਸਿੱਖਿਆ ਮੰਤਰ ਨੂੰ ਮੰਨਣਾ ਚਾਹੀਦਾ ਹੈ ਕਿਉਂਕਿ ਉਹ ਦੇਸ਼ ਦੇ ਲੋਕਾਂ ਦੀ ਰਾਜਨੀਤਕ ਮਾਂ ਹੈ ਅਤੇ ਹਰ ਮਾਂ ਘਰ ਨੂੰ ਬੰਜਟ ਅਨੁਸਾਰ ਚਲਾਉਣ ਦਾ ਵਿਧੀ ਵਿਧਾਨ ਆਪਣੇ ਬੱਚਿਆਂ ਨੂੰ ਸਖਾਉਂਦੀ ਹੈ,ਭਾਈ ਖਾਲਸਾ ਨੇ ਕਿਹਾ ਕਈ ਇਸ ਨੂੰ ਲਾਕਡਾਉਨ ਨਾਲ ਜੋੜ ਰਹੇ ਹਨ , ਸਰਕਾਰ ਦੇ ਮੁੱਖ ਵਿਰੋਧੀ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਇਸ ਨੂੰ ਪ੍ਰਧਾਨ ਮੰਤਰੀ ਸਾਹਿਬ ਜੀ ਦੀ ਰਾਜਨੀਤਕ ਅਸਫ਼ਲਤਾ ਦੱਸ ਰਹੇ ਹਨ ਇਹ ਸਭ ਸਿਆਸੀ ਸੋਸੇ ਹਨ,ਅਸਲ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਅਤੇ ਦੇਸ਼ ਦੀ ਜਨਤਾ ਦੇ ਭਲੇ ਤੇ ਹੱਕ ਵਿੱਚ ਕਿਹਾ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪ੍ਰਧਾਨ ਮੰਤਰੀ ਜੀ ਤੇਲ ਗੈਸ ਦੀ ਘੱਟ ਵਰਤੋਂ ਕਰਨ,ਸੋਨਾ ਨਾ ਖਰੀਦਣ ਤੇ ਇਕ ਸਾਲ ਤੱਕ ਬਾਹਰ ਨਾ ਜਾਣ ਵਾਲੇ ਸਿਖਿਆ ਮੰਤਰੀ ਦੀ ਹਮਾਇਤ ਕਰਦੀ ਹੋਈ ਇਸ ਨੂੰ ਲਾਕਡਾਨ ਲੱਗਣ ਨਾਲ ਨਾਂ ਜੋੜਦਿਆਂ ਇਹਨਾਂ ਸਾਰੀਆਂ ਸਿਖਿਆਵਾਂ ਤੇ ਪਹਿਰਾ ਦੇਣ ਦੀ ਅਪੀਲ ਕਰਦੀ ਹੈ ਕਿਉਂਕਿ ਦੇਸ਼ ਭਲੇ ਲਈ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਸਿੱਖਿਆ ਮੰਤਰ ਦੇਸ ਦੇ ਹਰ ਨਾਗਰਿਕ ਨੂੰ ਮੰਨਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਇਸ ਮੌਕੇ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਕਾਰਕੁਨ ਹਾਜ਼ਰ ਸਨ ।


