ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਬਜਰੰਗ ਦਲ ਦੇ ਗੁੰਡਿਆਂ ਵੱਲੋਂ ਮੁਸਲਿਮ ਲੜਕੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਨਿੰਦਣਯੋਗ-ਲਾਭ ਸਿੰਘ ਅਕਲੀਆ

ਮਾਲਵਾ

ਬਰਨਾਲਾ, ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)– ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਬਜਰੰਗ ਦਲ ਦੇ ਗੁੰਡਿਆਂ ਵੱਲੋਂ ਮੁਸਲਿਮ ਲੜਕੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ  ਇਹ ਬਹੁਤ ਹੀ ਨਿੰਦਣਯੋਗ ਅਤੇ ਫਿਰਕੂ ਫਾਸ਼ੀਵਾਦੀ ਘਟਨਾਵਾਂ ਹਨ , ਜਿਹੜੀਆਂ ਦੇਸ਼ ਅੰਦਰ ਹਰ ਰੋਜ਼ ਕਿਤੇ ਨਾ ਕਿਤੇ ਵਾਪਰ ਰਹੀਆਂ ਹਨ। ਕਦੇ “ਲਵ ਜੇਹਾਦ”  ਦੇ ਨਾਂ ਤੇ ਕਦੇ ਗਊ ਰੱਖਿਆ ਦੇ ਨਾਂ ‘ਤੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਪੰਜਾਬ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ  ਜਦੋਂ ਤੋਂ ਦੇਸ਼ ਦੀ ਸੱਤਾ ਤੇ ਭਾਜਪਾ, ਆਰ ਐੱਸ ਐੱਸ ਕਾਬਜ਼ ਹੋ  ਗਈ ਹੈ, ਓਦੋਂ ਤੋਂ ਲੈਕੇ ਲਗਾਤਾਰ ਦੇਸ਼ ਅੰਦਰ ਫਿਰਕੂ ਮਾਹੌਲ ਵਧਦਾ ਜਾ ਰਿਹਾ ਹੈ।ਮਜ਼ਦੂਰਾਂ, ਦਲਿਤਾਂ, ਔਰਤਾਂ, ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਫਿਰਕੂ ਮਾਹੌਲ ਸਿਰਜਿਆ ਜਾ ਰਿਹਾ ਹੈ। ਭੋਪਾਲ (ਮੱਧ ਪ੍ਰਦੇਸ਼) ਵਿਖੇ ਵਾਪਰੀ ਘਟਨਾ ਵੀ ਅਤਿ ਨਿੰਦਣਯੋਗ ਹੈ।

ਭੋਪਾਲ (ਮੱਧ ਪ੍ਰਦੇਸ਼) ਇਥੇ ਪਿਛਲੇ ਦਿਨੀਂ  ਗੋਬਿੰਦਪੁਰਾ ਥਾਨਾ ਅਧੀਨ ਪੈਂਦੇ ਇਕ ਹੋਟਲ ਵਿੱਚ ਬਜਰੰਗ ਦਲ ਦੇ ਗੁੰਡਿਆਂ ਵੱਲੋਂ ਮੁਸਲਿਮ ਨੌਜਵਾਨ ਆਰਿਫ਼ ਖ਼ਾਨ ਅਤੇ ਉਸਦੀ ਪ੍ਰੇਮਿਕਾ ਉੱਤੇ ਬੇਰਹਿਮੀ ਨਾਲ਼ ਹਮਲਾ ਕੀਤਾ ਗਿਆ। ਇਹ ਹਮਲਾ ਮਨੂੰਵਾਦੀ ਹਿੰਦੂਤਵ ਫਾਸ਼ੀਵਾਦੀ ਤਾਕਤਾਂ ਅਤੇ ਮੱਧ ਪ੍ਰਦੇਸ਼ ਦੀ ਪੁਲਸ  ਦੀ ਮਿਲੀਭੁਗਤ ਨਾਲ ਕੀਤਾ  ਗਿਆ ਹੈ।  ਸੀਪੀਆਈ (ਐੱਮ ਐੱਲ) ਰੈੱਡ ਸਟਾਰ  ਇਸ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ।  ਮੱਧ ਪ੍ਰਦੇਸ਼ ਦੇ ਸੂਬਾ ਸਕੱਤਰ ਅਤੇ ਪੋਲਿਟ ਬਿਓਰੋ ਮੈਂਬਰ ਕਾਮਰੇਡ ਵਿਜੈ ਕੁਮਾਰ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ, ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂ ਨੇ ਇਹ ਵੀ ਦੱਸਿਆ ਕਿ ਬਜਰੰਗ ਦੇ ਗੁੰਡਿਆਂ ਨੇ ਹੋਟਲ ਦੇ ਕਮਰੇ ਵਿੱਚ ਘੁਸਕੇ 27 ਸਾਲਾ ਆਰਿਫ਼ ਖ਼ਾਨ ਨੂੰ ਬੁਰੀ ਤਰ੍ਹਾਂ ਕੁਟਿਆ ਅਤੇ  ਸੜਕ ਤੇ ਲਿਜਾਕੇ ਘਸੀਟਿਆ ਗਿਆ, ਉਸਦੇ ਚਿਹਰੇ ਉੱਪਰ ਸਿਆਹੀ ਅਤੇ ਗੋਬਰ  ਮਲ ਦਿੱਤਾ ਗਿਆ ਅਤੇ ਅਪਮਾਨਿਤ ਕਰਨ ਲਈ ਇਲਾਕੇ ਵਿੱਚ ਜਲੂਸ ਕੱਢਿਆ ਗਿਆ। ਇਸ ਦੌਰਾਨ ਨੌਜਵਾਨ ਨੂੰ  ਗੰਦੀਆਂ ਗਾਲ੍ਹਾਂ ਕੱਢੀਆਂ ਗਈਆਂ ਅਤੇ ਉਸਦੇ ਧਰਮ ਦਾ ਅਪਮਾਨ ਕੀਤਾ ਗਿਆ। ਸਬੰਧਤ ਥਾਨੇ ਦੀ ਪੁਲਸ ਮੌਕੇ ‘ਤੇ ਮੌਜੂਦ ਸੀ  ਪਰ ਉਸਨੇ ਕਿਸੇ ਨੂੰ ਰੋਕਿਆ ਤੱਕ ਨਹੀਂ। ਇੱਕ ਸਿਪਾਹੀ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਸਨੂੰ ਗੁੰਡਿਆਂ ਦੇ ਟੋਲੇ ਵਿੱਚੋਂ ਕਿਸੇ ਨੇ ਦਬਕਾ ਮਾਰਕੇ ਚੁੱਪ ਕਰਵਾ ਦਿੱਤਾ। ਅਜਿਹੀਆਂ ਘਟਨਾਵਾਂ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਦੇ ਮੱਥੇ ਤੇ ਕਲੰਕ ਹਨ। ਇਹ  ਘੱਟ ਗਿਣਤੀ ਭਾਈਚਾਰੇ ਉੱਪਰ ਸਿੱਧਾ ਫਾਸ਼ੀਵਾਦੀ ਹਮਲਾ ਹੈ।

ਨੌਜਵਾਨ ਲੜਕੀ ਨੇ ਪੁਲਸ ਦੇ ਸਾਹਮਣੇ ਬਿਆਨ ਕੀਤਾ ਕਿ ਉਹ ਆਰਿਫ਼ ਖ਼ਾਨ ਨਾਲ਼ ਆਪਣੀ ਮਰਜ਼ੀ ਦੇ ਨਾਲ ਅਤੇ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਪਿਛਲੇ ਪੰਜ ਸਾਲ ਤੋਂ ਲਿਵ -ਇਨ ਰਿਲੇਸ਼ਨ ਸਿੱਪ ਵਿੱਚ ਰਹਿ ਰਹੀ ਹੈ। ਮੇਰੇ ਉੱਪਰ ਕਿਸੇ ਪ੍ਰਕਾਰ ਦਾ ਅਤੇ ਧਰਮ ਪ੍ਰੀਵਰਤਨ ਦਾ ਵੀ ਕੋਈ ਦਬਾਅ ਨਹੀਂ ਹੈ। ਇਸਦੇ ਬਾਵਜੂਦ ਬਜਰੰਗ ਦਲ ਦੇ ਗੁੰਡਿਆਂ ਨੇ “ਲਵ -ਜੇਹਾਦ” ਦਾ ਝੂਠਾ ਪ੍ਰਚਾਰ ਕਰਕੇ ਨੌਜਵਾਨ ਨੂੰ ਨਿਸ਼ਾਨਾ ਬਨਾਉਣਾ ਇਹ ਸਾਬਤ ਕਰਦਾ ਹੈ, ਕਿ ਫਾਸ਼ੀਵਾਦੀਆਂ ਦੇ “ਲਵ ਜੇਹਾਦ ” ਨਾਂ ਦੀ ਮਹਿਮ ਮੁਸਲਮਾਨ ਨੌਜਵਾਨਾਂ ਉੱਤੇ ਹਮਲਾ ਕਰਨ, ਕੁੱਟਮਾਰ ਕਰਨ, ਘੱਟ ਗਿਣਤੀ ਭਾਈਚਾਰੇ ਵਿੱਚ ਡਰ  ਦਾ ਮਹੌਲ ਪੈਦਾ ਕਰਨਾ  ਅਤੇ ਫਿਰਕੂ ਮਾਹੌਲ ਸਿਰਜਣ ਲਈ ਇਹ ਇੱਕ ਹਿੰਦੂਤਵਵਾਦੀ ਫਾਸ਼ੀਵਾਦੀ ਹਥਿਆਰ ਹੈ।

ਕੇਂਦਰ ਦੀ ਮੋਦੀ ਸਰਕਾਰ ਵੀ ਹੋਰਨਾਂ ਰਾਜਾਂ ਦੀ ਤਰ੍ਹਾਂ ਮੱਧ ਪ੍ਰਦੇਸ਼ ਵਿਚਲੇ  ਹਿੰਦੂਤਵੀ ਗੁੰਡਿਆਂ ਨੂੰ ਖੁੱਲ੍ਹਾ ਸਮਰਥਨ ਦੇ ਰਹੀ ਹੈ। ਪੁਲਸ ਪ੍ਰਸ਼ਾਸਨ ਫਿਰਕੂ ਤਾਕਤਾਂ ਦਾ ਹਿੱਸਾ ਬਣਕੇ ਕੰਮ ਕਰ ਰਿਹਾ ਹੈ। ਜਿੱਥੇ ਲੜਕੀ ਖੁਦ ਸਹਿਮਤੀ ਦੱਸ ਰਹੀ ਹੈ, ਉੱਥੇ ਫਾਸ਼ੀਵਾਦੀ ਭੀੜ ਨੂੰ ਸੜਕਾਂ ‘ਤੇ “ਨਿਆਂ”  ਕਰਨ ਦਾ ਅਧਿਕਾਰ ਕਿਸਨੇ ਦਿੱਤਾ ਹੈ। ਪੁਲਸ ਦੀ ਮੌਜੂਦਗੀ ਵਿੱਚ  ਇਹ  ਦਮਨ ਅਤੇ ਭੰਨਤੋੜ ਕਿਵੇਂ ਹੋਈ ? ਇਹ ਸਪੱਸ਼ਟ ਹੈ ਕਿ  ਸਾਰੀ ਰਾਜ ਮਸ਼ੀਨਰੀ ਹਿੰਦੂਤਵਵਾਦ ਦੀ ਸੇਵਾ ਵਿੱਚ ਕੰਮ ਕਰ ਰਹੀ ਹੈ।

     ਇਸ ਪ੍ਰਕਾਰ ਦੀਆਂ ਅਣਮਨੁੱਖੀ ਘਟਨਾਵਾਂ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਰਹੀਆਂ ਹਨ। ਭਾਕਪਾ (ਮਾਲੇ) ਰੈੱਡ ਸਟਾਰ ਮੱਧ ਪ੍ਰਦੇਸ਼ ਰਾਜ ਕਮੇਟੀ ਮੰਗ ਕਰਦੀ ਹੈ ਕਿ ਇਸ ਘਟਨਾ ਵਿੱਚ ਸ਼ਾਮਲ ਬਜਰੰਗ ਦਲ ਦੇ  ਗੁੰਡਿਆਂ ਦੇ ਖ਼ਿਲਾਫ਼ ਤੁਰੰਤ FIR ਦਰਜ਼ ਕਰਕੇ, ਉਹਨਾਂ ਨੂੰ ਗਿਰਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।  ਘਟਨਾ ਦੇ ਸਮੇਂ ਡਿਊਟੀ ਤੇ ਹਾਜ਼ਰ ਪੁਲਸ ਅਧਿਕਾਰੀਆਂ ਅਤੇ ਥਾਨਾ ਮੁੱਖੀ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।  ਪੀੜਤ ਆਰਿਫ਼ ਖ਼ਾਨ ਨੂੰ ਤੁਰੰਤ ਮੁਆਵਜ਼ਾ, ਸੁਰੱਖਿਆ, ਅਤੇ ਸਿਹਤ ਸਹੂਲਤ ਪ੍ਰਦਾਨ ਕੀਤੀ ਜਾਵੇ।  ਪੂਰੇ ਮਾਮਲੇ ਦੀ ਉਚਿੱਤ ਨਿਆਇਕ ਜਾਂਚ ਕਰਵਾਈ ਜਾਵੇ, ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।  “ਲਵ -ਜੇਹਾਦ”  ਵਰਗੇ ਝੂਠੇ ਪ੍ਰਚਾਰ ਦੇ ਅਧਾਰਿਤ ਫਿਰਕੂ ਹਿੰਸਾ ਭੜਕਾਉਣ ਵਾਲੇ ਸੰਗਠਨਾਂ ਉੱਪਰ ਤੁਰੰਤ ਪਾਬੰਦੀ ਲਗਾਈ ਜਾਵੇ। ਇਹ ਲੜਾਈ ਕੇਵਲ ਇੱਕ ਨੌਜਵਾਨ ਲੜਕੇ ਲੜਕੀ ਦੀ ਨਹੀਂ, ਬਲਕਿ ਇਹ ਫਾਸ਼ੀਵਾਦ ਵਿਰੋਧੀ ਸੰਘਰਸ਼, ਸੰਵਿਧਾਨਕ ਪ੍ਰੰਪਰਾਵਾਂ ਅਤੇ ਧਰਮ ਨਿਰਪੱਖਤਾ ਦੀ ਲੜਾਈ ਹੈ। ਸੀਪੀਆਈ (ਐੱਮ ਐੱਲ) ਰੈੱਡ ਸਟਾਰ ਮੱਧ ਪ੍ਰਦੇਸ਼ ਸਮੇਤ ਪੂਰੇ ਦੇਸ਼ ਦੀ ਜਨਤਾ, ਮੁਸਲਿਮ ਭਾਈਚਾਰੇ, ਲੋਕਤੰਤਰ ਪ੍ਰੇਮੀ, ਸੈਕੂਲਰ ਅਤੇ ਜਮਹੂਰੀ ਤਾਕਤਾਂ ਨੂੰ ਅਪੀਲ ਕਰਦੀ ਹੈ ਕਿ ਦੇਸ਼ ਅੰਦਰ ਲਗਾਤਾਰ ਵਧ ਰਹੇ ਮਨੂੰਵਾਦੀ ਫਾਸ਼ੀਵਾਦੀ ਅਤੇ ਭੀੜਤੰਤਰਿਕ  ਹਮਲਿਆਂ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਵਕਤ ਹੈ, ਇਸ ਅਨਿਆਂ ਦੇ ਖ਼ਿਲਾਫ਼ ਉੱਠ ਖੜ੍ਹੇ ਹੋਵੋ।  ਸੜਕਾਂ ਤੇ ਕਾਨੂੰਨ ਹੱਥ ਵਿੱਚ ਲੈਣ ਦੀ ਫਾਸ਼ੀਵਾਦੀ ਸੰਸਕ੍ਰਿਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

Leave a Reply

Your email address will not be published. Required fields are marked *