ਰਾਜਪੁਰਾ, ਗੁਰਦਾਸਪੁਰ, 27 ਜੂਨ (ਸਰਬਜੀਤ ਸਿੰਘ)– ਪੰਜਾਬ ਵਿੱਚ ਲੋਕਾਂ ਦੇ ਘਰਾਂ,ਦੁਕਾਨਾਂ ਅਤੇ ਕਲੀਨਿਕਾਂ ਤੇ ਗੋਲੀਆਂ ਚਲਾ ਫ਼ਰਾਰ ਹੋਣ ਵਾਲੀਆਂ ਘਟਨਾਵਾਂ ‘ਚ ਦਿਨ ਬ ਦਿਨ ਵਾਧਾ ਹੁੰਦਾਂ ਜਾਂ ਰਿਹਾ ਹੈ ਲੋਕ ਅਜਿਹੀਆਂ ਘਟਨਾਵਾਂ ਕਰਕੇ ਬਹੁਤ ਦੁਖੀ ਹਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਰਕਾਰ ਆਪਣੀ ਮੁਢਲੀ ਜ਼ਿੰਮੇਵਾਰੀ ਮੁਤਾਬਿਕ ਲੋਕਾਂ ਦੇ ਜਾਨਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦੇਵੇ ਕਿਉਂਕਿ ਪੰਜਾਬ ‘ਚ ਹੁਣ ਅਮਨ ਕਾਨੂੰਨ ਵਾਲੀ ਵਿਵਸਥਾ ਪੂਰੀ ਤਰ੍ਹਾਂ ਨਾਲ਼ ਵਿਗੜ ਚੁੱਕੀ ਹੈ ਸਮਾਜ ਵਿਰੋਧੀ ਅਨਸਰ ਦਿੱਨ ਦਿਹਾੜੇ ਮੋਟਰਸਾਈਕਲ ਜਾਂ ਹੋਰ ਛੋਟੇ ਵਹੀਕਲਜ਼ ਤੇ ਆਉਂਦੇ ਤੇ ਸ਼ਰੇਆਮ ਲੋਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਚਲੇ ਜਾਂਦੇ ਹਨ ਅਤੇ ਸਰਕਾਰ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦੇ ਨਾਲ ਨਾਲ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਜਾ ਇਨ੍ਹਾਂ ਦੀਆਂ ਗਤੀਵਿਧੀਆਂ ਵਿਰੁੱਧ ਕੋਈ ਸਖਤ ਓਪਰੇਸ਼ਨ ਚਲਾਉਣ ਦਾ ਯਤਨ ਨਹੀਂ ਕਰ ਰਹੀ, ਬੀਤੇ ਦਿਨੀਂ ਬਠਿੰਡਾ ਦੇ ਭਾਜਪਾ ਆਗੂ ਦੀ ਕਲੀਨਿਕ ਤੇ ਪੈਟਰੋਲ ਬੰਬ ਨਾਲ ਧਮਾਕਾ ਕੀਤਾ ਗਿਆ, ਚੈਨੀਆਂ, ਵਾਲੀਆਂ ਤੇ ਬੈਂਗ ਖੋਹਲ ਤੇ ਗੋਲੀਆਂ ਚੱਲਣ ਦਾ ਸਿਲਸਿਲਾ ਰੋਜ਼ ਦਾ ਕੰਮ ਅਤੇ ਬੀਤੇ ਦਿਨ ਦਿਨ ਦਿਹਾੜੇ ਰਾਜਪੁਰਾ ਪਟਿਆਲਾ ਰੋਡ ਤੇ ਲੱਕੀ ਪ੍ਰਾਪਰਟੀ ਡੀਲਰ ਦੇ ਘਰ ਤੇ ਗੋਲੀਆਂ ਚੱਲਣ ਦੀ ਵਾਰਦਾਤ ਸਹਾਮਣੇ ਆਈ ਹੈ ਭਾਵੇਂ ਕਿ ਇਹ ਨਾਲ਼ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਇਸ ਕਰਕੇ ਸਰਕਾਰ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਅਤੇ ਇਨ੍ਹਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਸਪੈਸ਼ਲ ਆਪ੍ਰੇਸ਼ਨ ਚਲਾਉਣ ਦੀ ਲੋੜ ਤੇ ਜ਼ੋਰ ਦੇਵੇ ਤਾਂ ਹੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਇਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਰਾਜਪੁਰਾ ਦੇ ਲੱਕੀ ਪ੍ਰਾਪਰਟੀ ਡੀਲਰ ਤੇ ਦੋ ਐਕਟਿਵਾ ਸਵਾਰਾ ਵੱਲੋਂ ਜ਼ਬਰਦਸਤ ਗੋਲੀਆਂ ਚਲਾਉਣ ਦੀ ਘਟਨਾ ਦੀ ਨਿੰਦਾ, ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੇ ਨਾਲ ਨਾਲ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਓਪਰੇਸ਼ਨ ਚਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਲੋਕੀ ਦਾਹਿਸਤ ਗਰਦਾ ਤੋਂ ਡਰਦੇ ਦੱਸਦੇ ਨਹੀਂ ? ਪਰ ਇਹ ਫ਼ਿਰੌਤੀਆਂ ਵਿਸੂਲਣ ਦਾ ਸਿਲਸਿਲਾ ਹੈ, ਬਠਿੰਡਾ ਵਾਲੀ ਘਟਨਾ ਸਮੇਂ ਪੀੜਤ ਕੁਝ ਨਹੀਂ ਬੋਲੋ ਪਰ ਹੁਣ ਤਰਸੇਮ ਗਰਗ ਦੀ ਘਰਵਾਲੀ ਨੇ ਸਪੱਸ਼ਟ ਕੀਤਾ ਕਿ ਸਾਨੂੰ ਵਿਦੇਸ਼ ਤੋਂ ਕਾਲਾ ਆਈਆਂ ਸਨ, ਭਾਈ ਖਾਲਸਾ ਨੇ ਦੱਸਿਆ ਰਾਜਪੁਰਾ ਦੇ ਲੱਕੀ ਨਾਮੀਂ ਪ੍ਰਾਪਰਟੀ ਡੀਲਰ ਤੇ ਵੀ ਬੀਤੇ ਦਿਨੀਂ ਦੋ ਐਕਟਿਵਾ ਸਵਾਰਾ ਨੇ ਜੋ ਦਿਨ ਦਿਹਾੜੇ ਗੋਲੀਆਂ ਚਲਾਈਆਂ ਇਸ ਦੇ ਪਿੱਛੇ ਵੀ ਫਿਰੌਤੀ ਮੰਗਣ ਦੀ ਗੱਲ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਭਾਈ ਖਾਲਸਾ ਨੇ ਕਿਹਾ ਸਮਾਜ ਵਿਰੋਧੀ ਅਨਸਰ ਫ਼ਿਰੌਤੀਆਂ ਮੰਗਦੇ ਹਨ ਅਤੇ ਨਾ ਦੇਣ ਦੀ ਸੂਰਤ ਵਿੱਚ ਡਰਾਉਣ ਧਮਕਾਉਣ ਦੀ ਨੀਤੀ ਰਾਹੀਂ ਗੋਲੀਆਂ ਚਲਾਈਆਂ ਜਾਂਦੀਆਂ ਹਨ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਰਾਜਪੁਰਾ ਦੇ ਲੱਕੀ ਪ੍ਰਾਪਰਟੀ ਡੀਲਰ ਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਚਲਾਈਆਂ ਗੋਲੀਆਂ ਦੀ ਨਿੰਦਾ ਕਰਦੀ ਹੈ, ਉਥੇ ਉਹਨਾਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ ਉਥੇ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਲੋਕਾ ਦੇ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਲਈ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਕਾਬੂ ਪਾਉਣ ਲਈ ਸਖ਼ਤ ਅਪਰੇਸ਼ਨ ਚਲਾਇਆ ਜਾਵੇ, ਇਸ ਮੌਕੇ ਤੇ ਸੀਨੀਅਰ ਆਗੂ ਭਾਈ ਗੁਰਬਾਜ਼ ਸਿੰਘ ਰਾਜਪੁਰਾ ਸਰਪੰਚ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੋਂ ਇਲਾਵਾ ਭਾਈ ਅਵਤਾਰ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਇੰਦਰਜੀਤ ਸਿੰਘ ਤੇ ਭਾਈ ਜੱਸਾ ਸਿੰਘ ਤੋਂ ਸਿਦਾ ਸਿੰਘ ਨਹਿੰਗ, ਭਾਈ ਪਿਰਥੀ ਸਿੰਘ, ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲਪੁਰਾ ਆਦਿ ਆਗੂ ਹਾਜਰ ।।


