ਉਤਰਾਖੰਡ ਦੇ ਕਰਨ ਪ੍ਰਯਾਗ ‘ਚ ਧਾਰਾ 163 ਗੁਰਦੁਆਰਾ ਨਗਰਾਸੂ ਦੀ ਛੱਤ ਤੇ ਚੜ੍ਹ ਕੇ ਨਿਹੰਗਾਂ ਨੇ ਲਹਿਰਾਈਆਂ ਤਲਵਾਰਾਂ, ਕਬਜ਼ਾ ਕਰਨ ਗਏ ਸੀ ਨਿਹੰਗ ਸਿੰਘ- ਭਾਈ ਵਿਰਸਾ ਸਿੰਘ ਖਾਲਸਾ

ਹੋਰ ਪ੍ਰਦੇਸ਼

ਉਤਰਾਖੰਡ , ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)– ਚਾਰ ਨਿਹੰਗ ਸਿੰਘਾਂ ਨੂੰ ਬੀਤੇ ਦਿਨੀਂ ਉਤਰਾਖੰਡ ਦੀ ਸਰਕਾਰ ਨੇ ਫੜ ਕੇ ਪਰਚਾ ਦਰਜ ਕਰ ਦਿੱਤਾ ਹੈ ਅਤੇ ਪੰਜਾਬ ਵਿੱਚ ਪੰਥਕ ਜਥੇਬੰਦੀਆਂ ਵਿੱਚ ਇਸ ਤੇ ਰੋਸ ਜਤਾਇਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਗਿਰਫ਼ਤਾਰ ਕੀਤੇ ਗਏ ਚਾਰ ਨਿਹੰਗ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਨਿਹੰਗ ਸਿੰਘਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ ਵਾਲਿਆਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਹੁਣ ਇਸ ਕੇਸ ਨੇ ਨਵਾਂ ਮੋੜ ਇਹ ਲਿਆਂਦਾ ਹੈ ਕਿ ਇੱਕ ਪਾਸੇ ਮਨਪ੍ਰੀਤ ਇਯਾਲੀ, ਬਾਪੂ ਤਰਸੇਮ ਸਿੰਘ ਤੇ ਹੋਰ ਆਦਿ ਵਾਰਸ਼ ਪੰਜਾਬ ਪਾਰਟੀ ਦਾ ਗਰੁੱਪ ਉਤਰਾਖੰਡ ਦੇ ਗਵਰਨਰ ਸਾਹਿਬ ਨੂੰ ਮਿਲ ਕੇ ਗਿਰਫ਼ਤਾਰ ਕੀਤੇ ਨਿਹੰਗ ਸਿੰਘਾਂ ਨੂੰ ਰਿਹਾਅ ਕਰਾਉਣ ਤੇ ਨਿਹੰਗ ਸਿੰਘਾਂ ਨਾਲ ਹੁੱਲੜਬਾਜਾ ਤੇ ਪਰਚਾ ਕਰਵਾਉਣ ਲਈ ਯਤਨਸੀਲ ਹੈ, ਉਥੇ ਕਰਨ ਪ੍ਰਯਾਗ ‘ਚ ਪੰਜਾਬ ਤੋਂ ਗਏ ਨਿਹੰਗ ਸਿੰਘਾਂ ਦੀ ਗੁਰਦੁਆਰਾ ਨਗਰਾਸੂ ਦੇ ਕਮੇਟੀ ਅਧਿਕਾਰੀਆਂ ਨਾਲ ਤੂੰ ਤੂੰ ਮੈਂ ਮੈਂ ਹੋਣ ਤੋਂ ਬਾਅਦ ਵੱਡੀ ਗਿਣਤੀ ਸਥਾਨਕ ਪੁਲਿਸ ਨੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਹੈ, ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਕਮੇਟੀ ਅਧਿਕਾਰੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਦੋਂ ਕਿ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਹੰਗ ਸਿੰਘਾਂ ਨੇ ਆਈ ਸੰਗਤ ਨੂੰ ਕੁਟਿਆ ਅਤੇ ਗੁਰਦੁਆਰਾ ਸਾਹਿਬ ਦੀ ਛੱਤ ਤੇ ਚੜ੍ਹ ਕੇ ਕਿਰਪਾਨਾਂ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੋ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਜਿਸ ਦੇ ਸਿੱਟੇ ਵਜੋਂ ਉਹਨਾਂ ਵੱਡੀ ਗਿਣਤੀ ਵਿੱਚ ਪੁਲਿਸ ਬੁਲਾਉਣੀ ਪਈ, ਨਿਹੰਗ ਸਿੰਘਾਂ ਦੀ ਮੰਗ ਹੈ ਕਿ ਪਹਿਲਾਂ ਪੁਲਿਸ ਸਾਡੇ ਗਿਰਫ਼ਤਾਰ ਕੀਤੇ ਨਿਹੰਗ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਹੀ ਉਹ ਥੱਲੇ ਉਤਰਨਗੇ ਅਗਰ ਪੁਲਿਸ ਨੇ ਸਾਨੂੰ ਜਬਰੀ ਗਿਰਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜੰਗੀ ਪਹਿਰਾ ਵਰਤਾਉਣ ਤੋਂ ਪਿੱਛੇ ਨਹੀਂ ਹਟਣਗੇ ! ਜਨੀਕੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਵਾਰਸ਼ ਪੰਜਾਬ ਦੇ ਆਗੂਆਂ ਵੱਲੋਂ ਉਤਰਾਖੰਡ ਦੇ ਡੀ ਜੀ ਪੀ ਨਾਲ ਗੱਲਬਾਤ ਕਰਨ ਦੇ ਨਾਲ ਨਾਲ ਨਿਹੰਗ ਸਿੰਘਾਂ ਨੂੰ ਛੁਡਵਾਉਣ ਅਤੇ ਸਥਾਨਕ ਹੁਲੜਬਾਜਾਂ ਤੇ ਪਰਚਾ ਦਰਜ਼ ਕਰਵਾਉਣ ਵਾਲੀ ਕੀਤੀ ਚਾਰਾਜੋਈ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੇ ਨਿਹੰਗ ਸਿੰਘਾਂ ਬਹਿਸ ਬਸਾਈ ਤੇ ਹਮਲਾ ਕਰਨ ਵਾਲਿਆਂ ਤੇ ਪਰਚਾ ਦਰਜ ਕਰ ਲਿਆ ਹੈ ਉਥੇ ਗੁਰਦੁਆਰਾ ਨਗਰਾਸੂ ਵਿਖੇ ਨਿਹੰਗ ਸਿੰਘ ਗੁਰਦੁਆਰੇ ਦੀਆਂ ਛੱਤਾਂ ਤੇ ਚੜ੍ਹ ਕੇ ਨੰਗੀਆਂ ਤਲਵਾਰਾਂ ਲਹਿਰਾਉਣ ਦਾ ਪ੍ਰਗਟਾਵਾ ਕਰਦੇ ਹੋਏ ਮੰਗ ਕਰ ਰਹੇ ਹਨ ਬੀਤੇ ਦਿਨੀਂ ਪੁਲਿਸ ਵੱਲੋਂ ਫੜੇ ਗਏ ਨਿਹੰਗ ਸਿੰਘਾਂ ਨੂੰ ਰਿਹਾਅ ਕਰੋ ਵਾਲੇ ਸੰਘਰਸ਼ੀ ਯੋਧਿਆਂ ਨੂੰ ਬੇਨਤੀ ਕਰਦੀ ਹੈ ਕਿ ਇਸ ਵੇਲੇ ਸਮਝਦਾਰੀ ਤੇ ਕਾਨੂੰਨੀ ਦੈਰੇ ਵਿਚ ਰਹਿ ਕੇ ਸਰਕਾਰ ਤੇ ਦਬਾਅ ਬਣਾਉਣ ਵਾਲੇ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਉਤਰਾਖੰਡ ਵਿਚ ਗਿਰਫ਼ਤਾਰ ਕੀਤੇ ਗਏ ਚਾਰ ਨਿਹੰਗ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਵਿਧਾਇਕ ਇਆਲੀ, ਬਾਪੂ ਤਰਸੇਮ ਸਿੰਘ ਤੇ ਵਾਰਸ਼ ਪੰਜਾਬ ਦੇ ਆਗੂਆਂ ਵੱਲੋਂ ਉਤਰਾਖੰਡ ਦੇ ਡੀ ਜੀ ਪੀ ਨਾਲ ਗੱਲਬਾਤ ਦੀ ਸ਼ਲਾਘਾ ਅਤੇ ਦੂਜੇ ਪਾਸੇ ਇਹਨਾਂ ਚਾਰ ਸਿੰਘਾ ਦੀ ਰਿਹਾਈ ਨੂੰ ਲੈ ਕੇ ਉਤਰਾਖੰਡ ਦੇ ਗੁਰਦੁਆਰਾ ਨਗਰਾਸੂ ਤੇ ਕਬਜ਼ਾ ਕਰੀ ਬੈਠੇ ਨਿਹੰਗ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਬਹੁਤ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਨ ਦੀ ਲੋੜ ਤੇ ਜੋਰ ਦੇਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਉਤਰਾਖੰਡ ‘ਚ ਗਿਰਫ਼ਤਾਰ ਕੀਤੇ ਨਿਹੰਗ ਸਿੰਘਾਂ ਨੂੰ ਛੁਡਵਾਉਣ ਦੀ ਸ਼ਲਾਘਾ ਅਤੇ ਗੁਰਦੁਆਰਾ ਨਗਰਾਸੂ’ਚ ਕਮੇਟੀ ਨਾਲ ਵਿਵਾਦ ਖੜਾ ਕਰਕੇ ਦਾਹਿਸਤ ਦਾ ਮਹੌਲ ਪੈਦਾ ਕਰਨ ਵਾਲਿਆਂ ਨੂੰ ਸ਼ਾਨਤੀ ਵਿਚ ਰਹਿਣ ਦੀ ਬੇਨਤੀ ਕਰਨ ਦੇ ਨਾਲ ਨਾਲ ਉਤਰਾਖੰਡ ਸਰਕਾਰ ਤੋਂ ਚਾਰ ਗਿਰਫ਼ਤਾਰ ਕੀਤੇ ਨਿਹੰਗ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸਿਖਾਂ ਦਾ ਮਹਾਂਨ ਅਸਥਾਨ ਹੇਮਕੁੰਟ ਸਾਹਿਬ ਉਤਰਾਖੰਡ ਵਿਚ ਹੋਣ ਕਰਕੇ ਸਿੱਖਾਂ ਸਿੰਘਾਂ ਦਾ ਇਥੇ ਆਉਣਾ ਜਾਣਾ ਬਣਿਆ ਹੀ ਰਹਿੰਦਾ ਹੈ ਅਤੇ ਬਹੁਤ ਸਾਰੇ ਸਿੰਘਾਂ ਅਤੇ ਪਹਾੜੀਆਂ ਵਿਚ ਤਨਾਹ ਵੇਖਣ ਨੂੰ ਮਿਲਦਾ ਰਹਿੰਦਾ ਸੀ ਪਰ ਇਸ ਵਾਰ ਦੀ ਸਥਿਤੀ ਨੇ ਲੜਾਈ ਨੂੰ ਵਿਸ਼ਵ ਦੀਆਂ ਬਰੂਹਾਂ ਤਕ ਪਹੁੰਚਾ ਦਿੱਤਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਉਤਰਾਖੰਡ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਗਿਰਫ਼ਤਾਰ ਕੀਤੇ ਗਏ ਨਿਹੰਗ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਸਿਖਾਂ ਨਾਲ ਵਧੀਕੀਆਂ ਕਰਨ ਵਾਲੇ ਹੁਲੜਬਾਜ਼ਾਂ ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੀ ਹੈ।

Leave a Reply

Your email address will not be published. Required fields are marked *