ਬਾਰਿਸ਼ ਅਤੇ ਤੇਜ ਹਵਾਵਾਂ ਕਾਰਨ ਜਿਲ੍ਹਾ ਗੁਰਦਾਸਪੁਰ ਵਿੱਚ ਸੈਂਕੜੇ ਏਕੜ ਕਣਕ ਦੀ ਫਸਲ ਡਿੱਗੀ, ਕਿਸਾਨ ਚਿੰਤਤ

ਗੁਰਦਾਸਪੁਰ

ਗੁਰਦਾਸਪੁਰ 21 ਮਾਰਚ (ਸਰਬਜੀਤ ਸਿੰਘ)– ਮੌਸਮ ਦੇ ਬਦਲਦੇ ਮਿਜਾਜ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਜਦੋਂ ਕਿ ਗੜੇਮਾਰੀ ਅਤੇ ਤੇਜ ਹਵਾਵਾਂ ਕਾਰਨ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ, ਅੱਲੜਪੁਰ, ਸ਼ਮਸ਼ੇਰਪੁਰ, ਦੋਸਤਪੁਰ,ਉਚਾ ਧਕਾਲਾ ਗਾਹਲੜੀ, ਸੱਦਾ, ਸੇਖਾਂ ਤੋਂ ਸੈਂਕੜੇ ਜਮੀਨਾਂ ਦੀ ਕਣਕ ਦੀ ਫਸਲ ਡਿੱਗ ਗਈ ਹੈ। ਜਿਸ ਕਾਰਨ ਕਿਸਾਨਾਂ ਚ ਭਾਰੀ ਹਲਚੱਲ ਵੇਖਣ ਨੂੰ ਮਿਲ ਰਹੀ ਹੈ।

ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਸਰਕਾਰ ਤੇ ਮੌਸਮ ਦੇ ਅਗਾਓ ਇਤਲਾਹ ਨਾ ਦੇਣ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮਹਿੰਗੇ ਡੀਜਲ ਤੇਲ ਬਾਲ ਕੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦੀ ਜਦੋਂ ਕਟਾਈ ਨੇੜੇ ਆਈ ਤਾਂ ਮੌਸਮ ਦੇ ਵਿਗੜ ਮਜਾਜ ਨੇ ਕਿਸਾਨਾਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ ਤੇ ਭਾਰੀ ਨੁਕਸਾਨ ਝੱਲਣਾ ਪਵੇਗਾ ਉਥੇ ਖ੍ਰੀਦ ਏਜੰਸੀਆਂ ਵੱਲੋਂ ਮੰਡੀਆਂ ਵਿੱਚ ਕਣਕ ਖ੍ਰੀਦਣ ਸਮੇਂ ਆਣਾਕਾਨੀ ਦਾ ਵੀ ਸਾਹਮਣਾ ਕਰਨਾ ਪਵੇਗਾ। ਲੋੜ ਹੈ ਇਸ ਸਮੱਸਿਆ ਵੱਲ ਸਾਂਝੇ ਰੂਪ ਵਿੱਚ ਕਦਮ ਚੁੱਕਣ ਦੀ।

Leave a Reply

Your email address will not be published. Required fields are marked *