ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ) ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਝੋਨੇ ਦੀ ਸਿੱਧੀ ਬਿਜਾਈ ਦੇ ਸਬੰਧ ਵਿੱਚ ਪਿੰਡ ਤੁੰਗ ਖੇਤ ਦਿਵਸ ਮਨਾਇਆ ਗਿਆ।
ਇਸ ਸਬੰਧ ਵਿੱਚ ਡਾਕਟਰ ਹਰਪ੍ਰੀਤ ਸਿੰਘ (ਫਸਲ ਵਿਗਿਆਨ, ਖੇਤਰੀ ਖੋਜ ਕੇਂਦਰ ਗੁਰਦਾਸਪੁਰ) ਵੱਲੋਂ ਝੋਨੇ ਦੀ ਸਿੱਧੀ ਬਿਜਾਈ, ਪਰਾਲੀ ਪ੍ਰਬੰਧਨ, ਕਣਕ ਦੀਆਂ ਕਿਸਮਾਂ, ਬੀਜ਼ ਸੋਧ, ਕਮਾਦ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾਕਟਰ ਸਰਵਪ੍ਰਿਆ ਸਿੰਘ (ਜ਼ਿਲ੍ਹਾ ਪਸਾਰ ਵਿਗਿਆਨੀ, ਫ਼ਲ ਵਿਗਿਆਨ) ਨੇ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਨੂੰ ਲਗਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ ਪਰਾਲੀ ਨੂੰ ਲੱਸਣ, ਪਿਆਜ ਅਤੇ ਫ਼ਲਦਾਰ ਬੂਟਿਆਂ ਵਿੱਚ ਨਦੀਨ ਰਹਿਤ, ਕੋਰੇ ਤੋਂ ਬਚਾ ਲਈ ਵਰਤ ਸਕਦੇ ਹਾਂ।
ਡਾਕਟਰ ਨਰਿੰਦਰਦੀਪ ਸਿੰਘ (ਜ਼ਿਲ੍ਹਾ ਪਸਾਰ ਮਾਹਿਰ, ਸੀਨੀਅਰ ਮੋਸਟ) ਨੇ ਝੋਨੇ ਦੀ ਸਿੱਧੀ ਬਜਾਈ ਦੇ ਨਾਲ ਹੋਣ ਵਾਲੀਆਂ ਬੱਚਤਾਂ ਬਾਰੇ ਕਿਸਾਨਾਂ ਨੂੰ ਦੱਸਿਆ ।ਉਹਨਾਂ ਨੇ ਕਿਹਾ ਕਿ ਕਿਸਾਨ ਵੀਰ ਬਾਸਮਤੀ ਵਿੱਚ ਸਿੱਧੀ ਬਜਾਈ ਕਰਕੇ ਝੰਡੇ ਰੋਗ ਤੋਂ ਕੁਝ ਹੱਦ ਤੱਕ ਨਿਯਾਤ ਪਾ ਸਕਦੇ ਹਨ। ਅਖੀਰ ਵਿੱਚ ਕਿਸਾਨ ਵੀਰਾਂ ਨੂੰ ਸਬਜ਼ੀ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਕੈਂਪ ਵਿੱਚ ਲਗਭਗ 65 ਕਿਸਾਨਾਂ ਨੇ ਭਾਗ ਲਿਆ।


