ਅੰਮ੍ਰਿਤਸਰ, ਗੁਰਦਾਸਪੁਰ, 18 ਜੂਨ (ਸਰਬਜੀਤ ਸਿੰਘ)–ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ 1984 ਦੀ ਤਿੰਨ ਜੂਨ ਨੂੰ ਮਨਾਇਆ ਗਿਆ ਸ਼ਹੀਦੀ ਦਿਹਾੜਾ ਬਲਿਊ ਸਟਾਰ ਅਪ੍ਰੇਸ਼ਨ ਦੀ ਦਾਸਤਾਨ ਜੁੜਿਆ ਹੋਇਆ ਹੈ ਕਿਉਂਕਿ ਦਰਬਾਰ ਸਾਹਿਬ ਤੇ ਪੰਜਾਬ ਪੁਲਿਸ, ਬੀਐਸਐਫ, ਪੈਰਾ ਮਿਲਟਰੀ ਤੇ ਹੋਰ ਸੰਯੋਗੀ ਦਸਤਿਆਂ ਵਲੋਂ 1984 ਦੀ ਇੱਕ ਜੂਨ ਨੂੰ ਸਾਂਝਾ ਅਪਰੈਸਨ ਕੀਤਾ ਅਤੇ ਮਹਿੰਗਾ ਸਿੰਘ ਬੱਬਰ ਸਮੇਤ 15 ਦੇ ਲਗਭਗ ਲੋਕਾਂ ਨੂੰ ਮਾਰ ਮੁਕਾਇਆ, ਅਤੇ 2 ਜੂਨ 1984 ਨੂੰ ਸਰਕਾਰ ਨੇ ਦਰਬਾਰ ਸਾਹਿਬ ‘ਚ ਨਾਂ ਕਿਸੇ ਆਉਂਣ ਦਿੱਤਾ ਅਤੇ ਅੰਦਰ ਵਾਲੀਆ ਸੰਗਤਾਂ ਨੂੰ ਬਹਾਰ ਜਾਣ ਦਿੱਤਾ ਅਤੇ ਉਸ ਤੋਂ ਅਗਲੇ ਦਿਨ 3 ਜੂਨ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਸ ਨੂੰ ਮੁੱਖ ਰੱਖਦਿਆਂ ਸਰਕਾਰ ਦਰਬਾਰ ਸਾਹਿਬ ਸੰਗਤਾਂ ਲਈ ਖੋਲ ਦਿੱਤਾ ਗਿਆ, ਹੁਣ ਸ਼ਹੀਦੀ ਦਿਹਾੜੇ ਅਤੇ ਦਰਬਾਰ ਸਾਹਿਬ ਤੇ ਹੋਏ ਅਟੈਕ ਕਰਕੇ ਪੰਜਾਬ ਦੇ ਕੋਣੇ ਕੋਣੇ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਈਆਂ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸਰਕਾਰ ਨੇ ਹੁਣ ਉਹਨਾਂ ਨੂੰ ਦਰਬਾਰ ਸਾਹਿਬ ‘ਚ ਨਿਕਲਣ ਹੀ ਨਹੀਂ ਦੇਣਾ ਕਿਉਂਕਿ ਭਾਰਤੀ ਮਿਲਟਰੀ ਨੇ ਦਰਬਾਰ ਸਾਹਿਬ ਨੂੰ 3 ਜੂਨ ਸ਼ਾਮ ਛੇ ਵਜੇ ਤੱਕ ਘੇਰ ਲਿਆ ਸੀ ਅਤੇ ਨਾ ਕਿਸੇ ਨੂੰ ਬਹਾਰ ਅਤੇ ਅੰਦਰ ਜਾਣ ਦਿੱਤਾ ਅਤੇ ਵੱਡਾ ਘੱਲੂਘਾਰਾ ਵੇਖਣ ਨੂੰ ਮਿਲਿਆ ਜਿਸ ਵਿਚ ਲੱਖੇ ਦੇ ਹਿਸਾਬ ਨਾਲ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਦਰਬਾਰ ਸਾਹਿਬ ਦੇ 84 ਵਾਲੇ ਬਲਿਊ ਸਟਾਰ ਅਪ੍ਰੇਸ਼ਨ ਨਾਲ਼ ਜੁੜਿਆ ਹੋਇਆ ਹੈ, ਇਸ ਸਬੰਧੀ ਜਾਣਕਾਰੀ 1984 ਦੇ ਸ਼ਹੀਦੀ ਦਿਹਾੜੇ’ਚ ਦਰਬਾਰ ਸਾਹਿਬ’ਚ ਹਾਜ਼ਰ ਅਤੇ ਦਰਬਾਰ ਸਾਹਿਬ ਵਿਖੇ 8 ਘੰਟੇ ਚੱਲੀ ਗੋਲੀ ਬਾਰੀ ਦੇ ਚਸ਼ਮਦੀਦ ਗਵਾਹ ਦੇ ਨਾਲ ਨਾਲ ਵਰਦੀਆਂ ਗੋਲੀਆਂ ‘ਚ ਦਰਬਾਰ ਸਾਹਿਬ ਦੀਆਂ ਪੰਜ ਪਰਕਰਮਾਂ ਸੰਪੂਰਨ ਕਰਨ ਵਾਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 3 ਜੂਨ 1984 ਵਾਲੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਅੱਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 18 ਜੂਨ 2026 ਨੂੰ ਆਇਆ ਤੇ ਮਨਾਇਆ ਜਾ ਰਿਹਾ ਹੈ ਜਦੋਂ ਕਿ 1984 ਵਿਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 3 ਜੂਨ 1984 ਨੂੰ ਮਨਾਇਆ ਗਿਆ ਸੀ ਜਿਸ ਤੋਂ ਦੋ ਦਿਨ ਪਹਿਲਾਂ 1 ਜੂਨ ਨੂੰ ਦਰਬਾਰ ਸਾਹਿਬ ਹਮਲਾ ਕਰਕੇ 8 ਘੰਟੇ ਗੋਲਾਬਾਰੀ ਕੀਤੀ ਗਈ ਅਤੇ ਮਹਿੰਗਾ ਸਿੰਘ ਬੱਬਰ ਤੋਂ ਇਲਾਵਾ ਦਰਜਨ ਦੇ ਲਗਭਗ ਲੋਕਾਂ ਨੂੰ ਮਾਰ ਮੁਕਾਇਆ ਗਿਆ, ਭਾਈ ਖਾਲਸਾ ਨੇ ਸਪਸ਼ਟ ਕੀਤਾ ਕਿ ਇਸ ਕਰਕੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬਲਿਊ ਸਟਾਰ ਅਪ੍ਰੇਸ਼ਨ 1984 ਦੀ 3 ਜੂਨ ਵਾਲੇ ਸਹੀਦੀ ਦਿਹਾੜਾ ਦੀ ਦਾਸਤਾਨ ਨਾਲ ਜੁੜਿਆ ਹੋਇਆ ਹੈ ਅਤੇ 42 ਸਾਲਾਂ ਤੋਂ ਬਾਅਦ ਇਹ ਦਿਹਾੜਾ 15 ਦਿਨ ਅੱਗੇ ਚਲੇ ਗਿਆ ।।


