ਇੰਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਰਗਰਮ ਟੀਵੀ ਦੇ ਪੱਤਰਕਾਰ ਅਮਰਦੀਪ ਸਿੰਘ ਪਰੋਚਾ ਦੀ ਰਿਹਾਈ ਦੀ ਮੰਗ ਨੂੰ ਲੈਕੇ ਸ਼ਹਿਰ ਅੰਦਰ ਮੁਜ਼ਾਹਰਾ

ਮਾਲਵਾ

ਰੀਨਿਊ ਸਪਾ ਸੈਂਟਰ ਦੇ ਮਾਲਕਾਂ ਉੱਪਰ ਪਰਚਾ ਦਰਜ ਕਰਨ ਦੀ ਮੰਗ

ਮਾਨਸਾ, ਗੁਰਦਾਸਪੁਰ 14 ਜੂਨ ( ਸਰਬਜੀਤ ਸਿੰਘ) ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਅਤੇ ਸਰਗਰਮ ਟੀਵੀ ਦੇ ਪੱਤਰਕਾਰ ਅਮਰਦੀਪ ਸਿੰਘ ਪਰੋਚਾ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਅਤੇ ਰੀਨਿਊ ਸਪਾ ਸੈਂਟਰ ਦੇ ਮਾਲਕਾਂ ਉੱਪਰ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੋਂ ਲੈ ਕੇ ਜ਼ਿਲਾ ਕਚਹਿਰੀਆਂ ਮਾਨਸਾ ਤੱਕ ਰੋਸ ਮੁਜਾਹਰਾ ਕਰਕੇ ਧਰਨਾ ਦਿੱਤਾ ਗਿਆ। ਰੋਸ ਮੁਜ਼ਾਹਰੇ ਵਿੱਚ ਸ਼ਾਮਲ ਸੀ ਪੀ ਐੱਮ ਐੱਲ ਲਿਬਰੇਸ਼ਨ ਦੇ ਕੰਟਰੋਲ ਕਮਿਸ਼ਨ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ,ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਜ਼ਿਲਾ ਸਕੱਤਰ ਸੁਰਿੰਦਰ ਪਾਲ ਸ਼ਰਮਾ, ਅਜਾਇਬ ਸਿੰਘ ਭੈਣੀ ਬਾਘਾ, ਗਗਨਦੀਪ ਸਿੰਘ ਸਿਰਸੀਵਾਲਾ,ਬੀਕੇਯੂ ਏਕਤਾ ਡਕੌਂਦਾ (ਧਨੇਰ ਗਰੁੱਪ) ਦੇ ਮੱਖਣ ਸਿੰਘ ਭੈਣੀਬਾਘਾ,ਬਲਜੀਤ ਸਿੰਘ ਭੈਣੀਬਾਘਾ,ਲਖਵੀਰ ਸਿੰਘ ਅਕਲੀਆ ਬੀ ਕੇ ਯੂ ਡਕੌਂਦਾ (ਬੁਰਜ ਗਿੱਲ ਗਰੁੱਪ)ਦੇ ਮਹਿੰਦਰ ਸਿੰਘ ਭੈਣੀਬਾਘਾ,ਰਾਜ ਅਕਲੀਆ,ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਦੇ ਬਲਵਿੰਦਰ ਸਿੰਘ ਘਰਾਂਗਣਾ ਅਤੇ ਗੁਰਸੇਵਕ ਮਾਨ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ ਕਲਾਂ, ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਉਂ,ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੁਖਜੀਤ ਰਾਮਾਨੰਦੀ ਅਤੇ ਦੀਪਕ ਗੋਇਲ ਮਾਨਸਾ, ਐਂਟੀ ਡਰੱਗ ਕਾਕਸ ਫੋਰਸ ਦੇ ਪਰਵਿੰਦਰ ਸਿੰਘ ਝੋਟਾ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਜਸਵੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਗੁਰਮੀਤ ਸਿੰਘ ਨੰਦਗੜ੍ਹ ਪੈਨਸ਼ਨਰ ਐਸੋਸੀਏਸ਼ਨ ਦੇ ਮਨਿੰਦਰ ਸਿੰਘ ਜਵਾਹਰਕੇ,ਇਨਕਲਾਬੀ ਨੌਜਵਾਨ ਸਭਾ ਦੇ ਰਾਜਦੀਪ ਗੇਹਲੇ, ਰਾਜਦੀਪ ਮਾਨ,ਕੁਲਦੀਪ ਬੁਰਜ ਢਿੱਲਵਾਂ,ਸੋਮਾ ਸਿੰਘ ਬੁਰਜ ਢਿੱਲਵਾਂ, ਨੌਜਵਾਨ ਆਗੂ ਸੰਦੀਪ ਘਰਾਂਗਣਾ ,ਬੀਕੇਯੂ ਏਕਤਾ ਡਕੌਂਦਾ (ਬੁਰਜ ਗਿੱਲ ਗਰੁੱਪ) ਦੇ ਮਹਿੰਦਰ ਸਿੰਘ ਭੈਣੀਬਾਘਾ,ਇੰਦਰਜੀਤ ਸਿੰਘ ਮੁਨਸ਼ੀ ਆਦਿ ਆਗੂਆਂ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਪੈੜ ਵਿੱਚ ਪੈਰ ਧਰਦਿਆਂ ਮਾਨ ਸਰਕਾਰ ਵੱਲੋਂ ਵੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ,ਬੁੱਧੀਜੀਵੀਆਂ,ਆਰ ਟੀ ਆਈ ਐਕਟੀਵਿਸਟਾਂ ਉੱਪਰ ਪਰਚੇ ਦਰਜ ਕਰਕੇ ਤੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਮਾਨਸਾ ਸ਼ਹਿਰ ਵਿੱਚ ਮੌਜੂਦ ਕੁਝ ਸਪਾ ਸੈਂਟਰਾਂ ਵੱਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਨੂੰ ਨੱਥ ਪਾਉਣ ਦੀ ਬਜਾਏ ਪੁਲਿਸ ਵਲੋਂ ਉਲਟਾ ਇਸ ਧੰਦੇ ਦਾ ਪਰਦਾਫਾਸ਼ ਕਰਨ ਵਾਲੇ ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਟੀਵੀ ਚੈਨਲ ਦੇ ਪੱਤਰਕਾਰ ਅਮਰਦੀਪ ਸਿੰਘ ਪਰੋਚਾ ਉੱਪਰ ਹੀ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਪਰੋਚਾ ਵਲੋਂ ਮਾਨਸਾ ਪੁਲਿਸ ਦੇ ਕੁਝ ਭ੍ਰਿਸ਼ਟ ਅਫਸਰਾਂ ਖਿਲਾਫ ਆਵਾਜ਼ ਉਠਾਉਣ ਬਦਲੇ ਐੱਸ ਪੀ ਮਨਮੋਹਨ ਔਲਖ ਵੱਲੋਂ ਪਰਚਾ ਦਰਜ ਕਰਕੇ ਨਿੱਜੀ ਰੰਜਿਸ਼ਾਂ ਕੱਢੀਆਂ ਜਾ ਰਹੀਆਂ ਹਨ। ਪੁਲਿਸ ਦੀਆਂ ਅਜਿਹੀਆਂ ਮਨਮਾਨੀਆਂ ਨੂੰ ਜਨਤਕ ਜਥੇਬੰਦੀਆਂ ਬਿਲਕੁਲ ਸਹਿਣ ਨਹੀਂ ਕਰਨਗੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਪਾ ਸੈਂਟਰ ਦੇ ਦੋਸ਼ੀ ਮਾਲਕ ਖਿਲਾਫ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੋਂ ਲੈ ਕੇ ਜਿਲਾ ਕਚਹਿਰੀਆਂ ਤੱਕ ਰੋਸ ਮਾਰਚ ਕਰਕੇ ਰਿਹਾਈ ਲਈ ਧਰਨਾ ਦੇ ਕੇ ਐੱਸ ਪੀ ਐੱਚ ਮਾਨਸਾ ਨੂੰ ਐੱਸ ਐੱਸ ਪੀ ਮਾਨਸਾ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਧਰਨੇ ਵਿੱਚ ਸ਼ਾਮਲ ਸਮੁੱਚੀਆਂ ਜਨਤਕ ਜਥੇਬੰਦੀਆਂ ਨੇਂ ਫੈਸਲਾ ਕੀਤਾ ਕਿ ਪਿੰਡਾਂ ਅੰਦਰ ਐੱਸ ਪੀ ਮਨਮੋਹਨ ਔਲਖ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਅਗਲੇ ਦਿਨਾਂ ਵਿੱਚ ਜ਼ਿਲੇ ਅੰਦਰ ਵੱਡਾ ਇਕੱਠ ਕੀਤਾ ਜਾਵੇਗਾ।

Leave a Reply

Your email address will not be published. Required fields are marked *