ਚੰਡੀਗੜ੍ਹ, ਗੁਰਦਾਸਪੁਰ, 14 ਜੂਨ (ਸਰਬਜੀਤ ਸਿੰਘ)–ਅਮਰੀਕਾ ਈਰਾਨ ਇਜ਼ਰਾਈਲ ਯੁੱਧ ਦਾ ਸੇਕ ਹੁਣ ਸਾਰੇ ਭਾਰਤ ਦੇ ਨਾਲ ਨਾਲ ਪੰਜਾਬ ਵਿੱਚ ਵੀ ਆਮ ਵੇਖਣ ਨੂੰ ਮਿਲ ਰਿਹਾ ਹੈ,ਇੱਕ ਪਾਸੇ ਪੈਟਰੋਲ ਪੰਪਾਂ ਤੇਲ ਦੀ ਵੱਡੀ ਕਮੀ ਵੇਖਣ ਨੂੰ ਮਿਲ ਰਹੀ ਹੈ ਅਤੇ ਦੂਸਰੇ ਪਾਸੇ ਬੈਂਕਾਂ ਤੋਂ ਲੋਕਾਂ ਨੂੰ ਨਗਦੀ ਕੈਸ਼ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਅਤੇ ਏ ਟੀ ਵੀ ਖਾਲੀ ਹੋਣ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਲੋਕਾਂ ਦੀ ਮੰਗ ਹੈ ਕਿ ਅਮਰੀਕਾ ਈਰਾਨ ਇਜ਼ਰਾਈਲ ਦੀ ਲੜਾਈ ਬੰਦ ਕਰਵਾਉਣ ਲਈ ਜ਼ੋਰ ਪਾਇਆ ਜਾਵੇ, ਕਿਉਂਕਿ ਜਿਥੇ ਲੋਕਾਂ ਨੂੰ ਪੈਟਰੋਲ ਪੰਪਾ ਤੋਂ ਤੇਲ ਨਾ ਮਿਲਣ ਕਰਕੇ ਅਵਾਜਾਈ ਦੇ ਸਾਧਨਾਂ ਤੇ ਵੱਡਾ ਅਸਰ ਪੈ ਰਿਹਾ ਹੈ, ਦੂਸਰੇ ਪਾਸੇ ਬੈਂਕਾਂ ਵਾਲਿਆਂ ਵੱਲੋਂ ਨਗਦ ਕੈਸ਼ ਨਾ ਦੇਣ ਕਰਕੇ ਕਾਰੋਬਾਰੀ ਵਪਾਰੀਆਂ ਨੂੰ ਵੱਡੀ ਮੁਸੀਬਤ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਮੁਸ਼ਕਲਾਂ ਤੋਂ ਦੁਖੀ ਲੋਕਾਂ ਦਾ ਕਹਿਣਾ ਹੈ ਅਮਰੀਕਾ ਈਰਾਨ ਇਜ਼ਰਾਈਲ ਦੀ ਲੜਾਈ ਬੰਦ ਹੋਣੀ ਚਾਹੀਦੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੋਕਾਂ ਦੀਆਂ ਮੁਸਕਲਾਂ ਨੂੰ ਹੱਲ ਕਰਨ ਲਈ ਜੰਗ ਨੂੰ ਬੰਦ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਕਿਉਂਕਿ ਅਗਰ ਅਜਿਹੇ ਹਾਲਾਤ ਹੀ ਬਣੇ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਤੇਲ ਅਤੇ ਪੈਸੇ ਨਾਂ ਮਿਲਣ ਕਰਕੇ ਹੋਰ ਵੀ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੋਦੀ ਸਰਕਾਰ ਵੱਲੋਂ ਪੈਟਰੋਲ ਪੰਪਾਂ ਤੇ ਵੱਡੇ ਵਾਹਨਾਂ ਨੂੰ 200 ਲੀਟਰ ਤੋਂ ਵੱਧ ਤੇਲ ਨਾ ਦੇਣ ਅਤੇ ਬੈਂਕਾਂ ਵਾਲਿਆਂ ਵੱਲੋਂ ਲੋਕਾਂ ਨੂੰ ਨਗਦ ਕੈਸ਼ ਨਾਂ ਦੇਣ ਤੇ ਗਹਿਰੀ ਚਿੰਤਾ ਅਤੇ ਸਰਕਾਰ ਨੂੰ ਅਮਰੀਕਾ ਇਜ਼ਰਾਈਲ ਈਰਾਨ ਯੁੱਧ ਬੰਦ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਮੋਦੀ ਸਰਕਾਰ ਨੇ ਪੈਟਰੋਲ ਪੰਪਾ ਵਾਲਿਆਂ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਵੱਡੇ ਵਾਹਨਾਂ ਨੂੰ ਇਕ ਦਿਨ ‘ਚ 200 ਲੀਟਰ ਤੋਂ ਵੱਧ ਤੇਲ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ, ਭਾਈ ਖਾਲਸਾ ਨੇ ਦੱਸਿਆ ਪੱਤਰਕਾਰਾਂ ਨੇ ਜਦੋਂ ਪੰਜਾਬ ਦੇ ਪੈਟਰੋਲ ਪੰਪਾ ਵਾਲਿਆਂ ਤੋਂ ਪੁੱਛਿਆ ਤਾਂ ਉਨ੍ਹਾਂ ਸਾਫ ਕਿਹਾ ਅਜੇ ਤੱਕ ਸਾਨੂੰ ਇਸ ਸਬੰਧੀ ਕੋਈ ਲਿਖ਼ਤੀ ਰੂਪ ਵਿੱਚ ਨਹੀਂ ਮਿਲਿਆ, ਭਾਈ ਖਾਲਸਾ ਨੇ ਕਿਹਾ ਤੇਲ ਸਬੰਧੀ ਪੰਜਾਬ ਦੇ ਪੈਟਰੋਲ ਪੰਪਾ ਤੇ ਅਜਿਹਾ ਕੁਝ ਦੇਖਣ ਨਹੀਂ ਮਿਲਿਆ ਪਰ ਪੰਜਾਬੀਆਂ ਨੂੰ ਬੈਂਕਾਂ ਵਾਲਿਆਂ ਵੱਲੋਂ ਨਗਦ ਕੈਸ ਨਾ ਮਿਲਣ ਕਰਕੇ ਵੱਡੀ ਮੁਸੀਬਤ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵੱਡੇ ਵੱਡੇ ਕਾਰੋਬਾਰੀ ਵਪਾਰੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਨਗਦ ਕੈਸ਼ ਦੇਣਾ ਪੈਂਦਾ ਹੈ ਪਰ ਬੈਂਕਾਂ ਵਾਲੇ ਲੋਕਾਂ ਨੂੰ ਸਾਫ਼ ਕਹਿ ਰਹੇ ਹਨ ਕਿ ਆਨਲਾਈਨ ਪੈਸੇ ਜਿਨੇ ਮਰਜ਼ੀ ਇੱਕ ਦੂਸਰੇ ਦੇ ਖਾਤਿਆਂ ਵਿੱਚ ਪਵਾ ਲਵੋ ਪਰ ਨਗਦ ਕੈਸ਼ ਨਾਂ ਦੇਣਾ ਸਾਡੀ ਮਜਬੂਰੀ ਬਣ ਗਿਆ ਹੈ, ਭਾਈ ਖਾਲਸਾ ਨੇ ਕਿਹਾ ਇਸ ਨਾਲ ਵੱਡੇ ਵੱਡੇ ਕਾਰੋਬਾਰੀਆਂ ਵਪਾਰੀਆਂ ਵਿੱਚ ਹਾਹਾਕਾਰ ਮੱਚ ਗਈ ਹੈ ਕਿਉਂਕਿ ਉਹਨਾਂ ਨੇ ਆਪਣੇ ਕਾਮਿਆਂ ਨੂੰ ਨਗਦ ਕੈਸ਼ ਦਾ ਭੁਗਤਾਨ ਕਰਨਾ ਹੁੰਦਾ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਅਗਰ ਪੰਜਾਬ ਵਿੱਚ ਅਜਿਹੇ ਹਲਾਤ ਬਣੇ ਰਹਿੰਦੇ ਹਨ ਤਾਂ ਭਵਿੱਖ ਵਿੱਚ ਤੇਲ ਅਤੇ ਬੈਂਕਾਂ ਤੋਂ ਪੈਸੇ ਨਗਦ ਨਾਂ ਮਿਲਣ ਕਰਕੇ ਲੋਕਾਂ ਦੀਆਂ ਮੁਸਕਲਾਂ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੈਂਕਾਂ ਵਾਲਿਆਂ ਨੂੰ ਨਗਦ ਕੈਸ਼ ਨਾ ਦੇਣ ਅਤੇ ਏ ਟੀ ਐਮ ਵਿੱਚ ਪੈਸੇ ਦੀ ਮੰਗ ਕਰਦੀ ਹੈ ਉਥੇ ਕੇਂਦਰੀ ਦੀ ਮੋਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਮਰੀਕਾ ਈਰਾਨ ਇਜ਼ਰਾਈਲ ਦਾ ਯੁੱਧ ਜਲਦੀ ਬੰਦ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਤੇਲ ਅਤੇ ਪੈਸੇ ਦੀ ਪ੍ਰੇਸ਼ਾਨੀ ਤੋਂ ਰਾਹਤ ਮਹਿਸੂਸ ਕਰਵਾਈ ਜਾ ਸਕੇ, ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਫੈਡਰੇਸ਼ਨ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ ਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਬਹੁਤ ਸਾਰੇ ਕਾਰਕੁੰਨ ਹਾਜਰ ਸਨ ।


