ਸਾਡਾ ਖੁਆਬ ਨਸਾ ਮੁਕਤ ਪੰਜਾਬ ਅਧੀਨ 11 ਮਾਰਚ ਨੂੰ ਕੀਤੀ ਜਾਵੇਗੀ ਸਾਈਕਲੋਥਨ (ਸਾਈਕਲ ਮੈਰਾਥਨ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ

ਗੁਰਦਾਸਪੁਰ

ਸਾਈਕਲੋਥਨ ਰੇਸ ਅਮਨ ਭੱਲਾ ਕਾਲਜ ਪਠਾਨਕੋਟ ਤੋਂ ਅਰੰਭ ਹੋ ਕੇ ਲੰਡਨ ਸਪਾਈਸ ਰੇਸਟੋਰੇਂਟ ਦੀਨਾਨਗਰ ਵਿਖੇ ਹੋਵੇਗੀ ਸਮਾਪਤ

ਜੇਤੂ ਪ੍ਰਤੀਭਾਗੀਆਂ ਨੂੰ ਦਿੱਤੇ ਜਾਣਗੇ ਨਕਦ ਇਨਾਮ, 300 ਪ੍ਰਤੀਭਾਗੀਆਂ ਨੂੰ ਰਾਈਡਿੰਗ ਜੈਕਟ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਕੈਪ ਅਤੇ ਟੀ ਸਰਟ ਦਿੱਤੀਆਂ ਜਾਣਗੀਆਂ

ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ) – ਮੁੱਖ ਮੰਤਰੀ ਭਗਵੰਤ ਸਿੰੰਘ ਮਾਨ ਵੱਲੋਂ ਨਸ਼ਾ ਮੁਕਤ ਪੰਜਾਬ ਲਈ ਚਲਾਈ ਜਾ ਰਹੀ ਮੂਹਿੰਮ ਤਹਿਤ `ਸਾਡਾ ਖੁਆਬ, ਨਸਾ ਮੁਕਤ ਪੰਜਾਬ` ਅਧੀਨ 11 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਤੇ ਗੁਰਦਾਸਪੁਰ ਵੱਲੋਂ ਸਾਂਝੇ ਤੌਰ ’ਤੇ ਸਾਈਕਲੋਥਨ (ਸਾਈਕਲ ਮੈਰਾਥਨ) ਆਯੋਜਿਤ ਕੀਤੀ ਜਾ ਰਹੀ ਹੈ।

ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 11 ਮਾਰਚ ਨੂੰ ਸਵੇਰੇ 6:00 ਵਜੇ ਸਾਈਕਲੋਥਨ (ਸਾਈਕਲ ਮੈਰਾਥਨ) ਪਠਾਨਕੋਟ ਸ਼ਹਿਰ ਦੇ ਕੋਟਲੀ ਨਜਦੀਕ ਅਮਨ ਭੱਲਾ ਕਾਲਜ ਤੋਂ ਅਰੰਭ ਹੋਵੇਗੀ ਜੋ ਝਾਖੋਲਾਹੜੀ, ਕਾਨਵਾਂ, ਪਰਮਾਨੰਦ ਤੋਂ ਹੁੰਦੀ ਹੋਈ ਦੀਨਾਨਗਰ ਦੇ ਦੂਸਰੇ ਕਿਨਾਰੇ ਤੇ ਗੁਰਦਾਸਪੁਰ ਰੋਡ ਤੇ ਸਥਿਤ ਲੰਡਨ ਸਪਾਈਸ ਰੇਸਟੋਰੇਂਟ ਵਿਖੇ ਸਮਾਪਤ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਾਈਕਲੋਥਨ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਪ੍ਰਤੀਭਾਗੀ ਨੂੰ 5100 ਰੁਪਏ, ਦੂਸਰੇ ਸਥਾਨ ’ਤੇ ਰਹਿਣ ਵਾਲੇ ਪ੍ਰਤੀਭਾਗੀ ਨੂੰ 3100 ਰੁਪਏ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਪ੍ਰਤੀਭਾਗੀ ਨੂੰ 2100 ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 300 ਪ੍ਰਤੀਭਾਗੀਆਂ ਨੂੰ ਰਾਈਡਿੰਗ ਜੈਕਟ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਕੈਪ ਅਤੇ ਟੀ ਸਰਟ ਦਿੱਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਕੋਈ ਵੀ ਪ੍ਰਤੀਭਾਗੀ ਇਸ ਸਾਈਕਲੋਥਨ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਬਾਰ ਕੋਡ ਨੂੰ ਸਕੈਨ ਕਰਕੇ ਆਨ ਲਾਈਨ ਰਜਿਸਟ੍ਰੇਸ਼ਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਰਜਿਸ਼ਟ੍ਰੇਸਨ 9 ਮਾਰਚ 2023 ਨੂੰ ਸਾਮ 4 ਵਜੇ ਤੱਕ ਹੀ ਕੀਤੀ ਜਾ ਸਕੇਗੀ। ਉਨ੍ਹਾਂ ਜ਼ਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਸਾਈਕਲੋਥਨ (ਸਾਈਕਲ ਮੈਰਾਥਨ) ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ।    

Leave a Reply

Your email address will not be published. Required fields are marked *