ਕਮਿਊਨਿਟੀ ਹੈਲਥ ਅਫ਼ਸਰਾਂ ਨੇ ਵਜਾਇਆ “ਸੰਘਰਸ਼ ਦਾ ਬੀਗੁਲ” -ਡਾ ਸੁਨੀਲ ਤਰਗੋਤਰਾ

ਗੁਰਦਾਸਪੁਰ

ਗੁਰਦਾਸਪੁਰ, 5 ਜੂਨ ( ਸਰਬਜੀਤ ਸਿੰਘ)– ਸੂਬਾ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਪੇਂਡੂ ਖੇਤਰਾਂ ਵਿੱਚ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤਿਆਂ ਜਾ ਰਹੀਆਂ ਹਨ। ਰੋਜ਼ਾਨਾ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਸੇਵਾਂਵਾਂ ਦੇ ਨਾਲ ਨਾਲ ਹੋਰ ਆਫ਼ਤਾਂ ਚਾਹੇ ਕਰੋਨਾ ਕਾਲ ਹੋਵੇ ਜਾਂ ਹੜਾਂ ਦੀ ਸਥਿਤੀ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਆਪਦਾ ਵਿੱਚ ਵੀ ਸੀ.ਐਚ.ਓ ਵੱਲੋਂ ਵੱਧ ਚੜ ਕੇ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇੰਨਾ ਕੰਮ ਕਰਨ ਦੇ ਬਾਵਜੂਦ ਵੀ ਸਿਹਤ ਵਿਭਾਗ ਪਿਛਲੇ ਲਗਭਗ 2 ਸਾਲਾਂ ਤੋਂ ਉਹਨਾਂ ਨੂੰ ਕੰਮ ਕਰਦੇ ਆ ਰਹੀਆਂ ਦਿੱਕਤਾਂ ਅਤੇ ਕੁਝ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰਦਿਆਂ ਹੋਇਆ, ਕੰਮ ਦਾ ਹੋਰ ਬੋਝ ਵਧਾ ਰਿਹਾ ਹੈ।ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਦਸਿਆ ਕਿ ਉਨ੍ਹਾਂ ਨੂੰ ਬਾਕੀ ਰਾਜਾਂ ਦੇ ਮੁਤਾਬਿਕ 5000 ਘੱਟ ਤਨਖਾਹ ਮਿਲ ਰਹੀ ਹੈ। ਵਿਭਾਗ ਵੱਲੋਂ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ,ਉਨ੍ਹਾਂ ਨੂੰ ਲੋਇਲਟੀ ਬੋਨਸ ਤੋਂ ਵੀ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਬਹੁਤ ਵਾਰ ਵਿਭਾਗ ਅਤੇ ਸੂਬਾ ਸਰਕਾਰ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ , ਪਹਲਾਂ ਪਹਿਲਾਂ ਬਹੁਤ ਮੀਟਿੰਗਾ ਹੋਈਆਂ ਅਤੇ ਆਸ਼ਵਾਸਨ ਦਿੱਤੇ ਗਏ ਕੇ ਜ਼ਲਦੀ ਹਲ ਕੀਤੇ ਜਾਣਗੇ ਪ੍ਰੰਤੂ ਹਲ਼ ਕਰਨ ਦੀ ਬਜ਼ਾਏ ਹੋਰ ਮਾਨਸਿਕ ਅਤੇ ਵਿੱਤੀ ਸੋਸ਼ਣ ਕੀਤਾ ਜਾ ਰਿਹਾ ਹੈ। ਪਿਛਲੇ ਲਮੇ ਸਮੇਂ ਤੋਂ ਕੋਈ ਮੀਟਿੰਗ ਵੀ ਨਹੀਂ ਦਿੱਤੀ ਜਾ ਰਹੀ ਬੱਸ ਨਿੱਤ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਕਿੰਨੇ ਕਿੰਨੇ ਕਿਲੋਮੀਟਰ ਦਾ ਰਸਤਾ ਤਹਿ ਕਰਕੇ , ਖੁਦ ਦੇ ਖਰਚੇ ਉੱਤੇ ਮਰੀਜਾਂ ਲਈ ਦਵਾਈਆਂ ਲੈਕੇ ਆਉਣਾ, ਸੈਂਟਰ ਦੀ ਸਾਫ ਸਫ਼ਾਈ ਕਰਵਾਉਂਣਾ, ਵੱਖ ਵੱਖ ਤਰ੍ਹਾਂ ਦੇ ਆਫ਼ਲਾਈਨ ਅਤੇ ਆਨਲਾਈਨ ਕੰਮ ਕਰਨਾ, ਪਿੰਡਾ ਵਿੱਚ ਕੈਂਪ ਲਗਾਉਣੇ ,ਆਦਿ ਕੰਮ ਵੀ ਉਨ੍ਹਾਂ ਵਲੋਂ ਕੀਤੇ ਜਾ ਰਹੇ ਹਨ। *ਸੂਬੇ ਵਿੱਚ ਸੰਚਾਰੀ ਅਤੇ ਗੈਰ ਸੰਚਾਰੀ ਬੀਮਾਰੀਆਂ ਦੀ ਜਾਂਚ ਅਤੇ ਅਗੇਰਲੀ ਕਾਰਵਾਈ ਕਰਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਸੀ.ਐਚ.ਓ ਵੱਲੋਂ ਕੀਤਾ ਜਾ ਰਿਹਾ ਹੈ। ਕੇਂਦਰ ਦੀਆਂ ਹਦਾਇਤਾਂ ਅਨੁਸਾਰ 5000 ਦੀ ਪੋਪੁਲੇਸ਼ਨ ਉਤੇ 1 CHO ਤੈਨਾਤ ਹੁੰਦਾ ਹੈ ਪਰ ਸੂਬਾ ਪੰਜਾਬ ਵਿੱਚ ਬਹੁਤ ਜਗ੍ਹਾ 10000,15000 ਇਥੋਂ ਤਕ 20000 ਤੋਂ ਵੱਧ ਦੀ ਜਨਸੰਖਿਆ ਲਈ ਵੀ ਇਕ ਹੀ CHO ਹੈ। ਜਿਸ ਨਾਲ ਉਨ੍ਹਾਂ ਦੇ ਕੰਮ ਕਰਨ ਦੇ ਟੀਚਿਆਂ ਜਿਵੇਂ ਕਿ ਐਨ.ਸੀ.ਡੀ ਅਤੇ ਟੀ.ਬੀ ਦੀ ਜਾਂਚ, ਫਾਲੋ ਅੱਪ ਆਦਿ ਵਿੱਚ ਦੋਗੁਣਾ – ਚੋਅਗੁਣਾ ਵਾਧਾ ਹੋ ਰਿਹਾ ਹੈ ਅਤੇ ਵਿਭਾਗ ਵਲੋਂ ਏਕਲੇ CHO ਉਤੇ ਇਸ ਨੂੰ ਕਰਨ ਲਈ ਮਾਨਸਿਕ ਦਬਾਅ ਪਾਇਆ ਜਾਂਦਾ ਹੈ। ਇੰਨਾ ਸਭ ਹੋਣ ਦੇ ਬਾਵਜ਼ੂਦ ਹੌਂਸਲਾ ਅਫ਼ਜਾਈ ਅਤੇ ਮੰਗਾ ਦੇ ਹੱਲ ਕਰਨ ਦੀ ਬਜ਼ਾਏ ਇਕੱਲੇ CHO ਦਾ ਸੋਸ਼ਣ ਕੀਤਾ ਜਾ ਰਿਹਾ ਹੈ* । ਬਿਨਾਂ ਕਿਸੀ ਵਿੱਤੀ ਲਾਭ ਅਤੇ ਮੱਦਦ ਦਿੱਤਿਆਂ ਬਾਰ ਬਾਰ ਮਹੀਨਾਵਾਰ ਅਤੇ ਸਾਲਾਨਾ ਟੀਚੇ ਵਧਾਏ ਜਾ ਰਹੇ ਹਨ।ਜਿਹਨਾ ਨੂੰ 5000 ਦੀ ਜਨਸੰਖਿਆ ਅਨੁਸਾਰ ਹੀ ਇਕੱਲੇ ਸੀ ਐਚ ਓ ਵਲੋਂ ਪੂਰਾ ਕਰਨਾ ਮੁਸ਼ਕਿਲ ਹੈ।ਹੁਣ ਤਕ ਮਰੀਜਾਂ ਦੇ ਪੱਖ ਵੱਲ ਸੋਚ ਕੇ ਉਨ੍ਹਾਂ ਵਲੋਂ ਨਿਰਵਿਘਨ ਸਿਹਤ ਸੇਵਾਵਾਂ ਦੇਣ ਦਾ ਕੰਮ ਜ਼ਾਰੀ ਸੀ। ਪਰ ਹੁਣ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ , ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖਾਹ, ਲੋਇਲਟੀ ਬੋਨਸ, ਪੁਰਾਣੇ ਚਲਦੇ ਟੀਚਿਆਂ ਮੁਤਾਬਿਕ ਕੰਮ, ਦਵਾਈਆਂ ਸੈਂਟਰ ਤਕ ਪਹੁੰਚਦੀਆਂ ਕਰਨਾ ਆਦਿ ਦੇ ਹੱਲ ਨਾਂ ਕਿਤੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਸਾਰੇ ਕਮਿਊਨਿਟੀ ਹੈਲਥ ਅਫ਼ਸਰ ਹਰ ਤਰ੍ਹਾਂ ਦਾ online- offline ਕੰਮ ਬੰਦ ਕਰਕੇ, ਸਿਹਤ ਸੇਵਾਵਾਂ ਠੱਪ ਕਰਕੇ ਸੰਘਰਸ਼ ਦੇ ਰਾਹ ਤੇ ਤੁਰਨ ਲਈ ਮਜਬੂਰ ਹੋਣਗੇ। ਇਸ ਨਾਲ ਪੇਂਡੂ ਖੇਤਰਾਂ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ ਵਿਚ ਆਉਣ ਵਾਲੇ ਵਿਘਨ ਅਤੇ ਮਰੀਜਾਂ ਦੀ ਖੱਜਲ ਖ਼ੁਆਰੀ ਲਈ ਵਿਭਾਗ ਜ਼ਿੰਮੇਦਾਰ ਹੋਵੇਗਾ। ਇਸ ਮੌਕੇ ਵੀ ਉਨ੍ਹਾਂ ਦੇ ਨਾਲ ਡਾ ਜਤਿੰਦਰ ਸਿੰਘ,ਸਿਮਰਨਜੀਤ ਕੌਰ (ਸ੍ਰੀ ਫ਼ਤਹਿਗੜ੍ਹ ਸਾਹਿਬ) ਅੰਮ੍ਰਿਤਸਰ ਤੋਂ ਡਾ ਗੁਰਬਾਕਸ਼ਿਸ਼ ਸਿੰਘ,ਬਠਿੰਡਾ ਤੋਂ ਰਮਨਬੀਰ ਕੌਰ/ਹਰਮਿੰਦਰ ਕੌਰ ਫ਼ਰੀਦਕੋਟ ਤੋਂ ਸੰਦੀਪ ਸਿੰਘ,ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ/ਨਰਿੰਦਰ ਸਿੰਘ,ਫਾਜ਼ਿਲਕਾ ਤੋਂ ਕੁਲਦੀਪ ਸਿੰਘ, ਪਟਿਆਲਾ ਤੋ ਜਰਨੈਲ ਸਿੰਘ,ਰੋਪੜ ਤੋਂ ਹਰਨੀਤ ਕੌਰ,ਮੋਹਾਲੀ ਤੋਂ ਦੀਪਸ਼ਿਖਾ,ਗੁਰਦਾਸਪੁਰ ਤੋਂ ਡਾ ਰਵਿੰਦਰ ਕਾਹਲੋਂ, ਸੂਰਜ ਪ੍ਰਕਾਸ਼, ਵਿਕਾਸ ਜੀ ਮੋਗਾ ਤੋਂ ਗੁਰਵਿੰਦਰ ਸਿੰਘ , ਬਰਨਾਲਾ ਤੋਂ ਸੰਦੀਪ ਕੌਰ,ਤਰਨ ਤਾਰਨ ਤੋਂ ਜੈਸਮੀਨ ਕੌਰ , ਜਲੰਧਰ ਤੋਂ ਡਾ ਵਿਪਿਨ/ਡਾ ਪੰਖੁੜੀ,ਲੁਧਿਆਣਾ ਤੋਂ ਡਾ ਬਲਵੀਰ/ਡਾ ਸ਼ਿਵਰਾਜ ਤੇ ਹਰਪਿੰਦਰ ਕੌਰ, ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਜੀਵ ਗਡਾਈ, ਮਾਨਸਾ ਤੋਂ ਨਿਸ਼ਾ ਅਗਰਵਾਲ , ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ,,ਨਵਾਂਸ਼ਹਿਰ ਤੋਂ ਡਾ ਦਲਜੀਤ/ਡਾ ਰਾਜ ਆਦਿ ਵਿਸ਼ੇਸ਼ ਰੂਪ ਤੇ ਹਾਜ਼ਰ ਸਨ ।

Leave a Reply

Your email address will not be published. Required fields are marked *