ਰਵਨੀਤ ਬਿੱਟੂ ਦਾ ਸਿਰ ਕਲਮ ਕਰਾਉਣ ਲਈ ਇੱਕ ਏਕੜ ਜਮੀਨ ਦੇਣ ਵਾਲੇ ਵੱਖਵਾਦੀ ਐਮ ਐਲ ਏ ਤੇ ਸਖਤ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਜਾਵੇ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)–ਭਾਜਪਾ’ਚ ਸਾਮਲ ਹੋਏ ਕਾਂਗਰਸ ਦੇ ਰਵਨੀਤ ਬਿੱਟੂ ਰਾਜ ਮੰਤਰੀ ਨੂੰ ਜਾਨੋ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ ਅਤੇ ਹੁਣ ਤੇਲੰਗਾਨਾ ਦੇ ਕਾਗਰਸੀ ਐਮ ਐਲ ਏ ਨੇ ਬਿਟੂ ਦਾ ਸਿਰ ਕਲਮ ਕਰਨ ਵਾਲੇ ਨੂੰ ਇੱਕ ਏਕੜ ਜਮੀਨ ਦੇਣ ਦਾ ਐਲਾਨ ਕੀਤਾ ਹੈ ,ਇਹ ਪੋਸਟ ਰਵਨੀਤ ਬਿਟੂ ਨੇ ਫੇਸਬੁੱਕ ਪੇਜ ਤੇ ਸਾਝੀ ਕੀਤੀ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇਲੰਗਾਨਾ ਦੇ ਐਮ ਐਲ ਏ ਵੱਲੋਂ ਦਿੱਤੇ ਇਸ ਬਿਆਨ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਤੇਲੰਗਾਨਾ ਦੇ ਕਾਗਰਸੀ ਐਮ ਐਲ ਏ ਦੇ ਇਸ ਵੱਖਵਾਦੀ ਬਿਆਨ ਦੇਣ ਤੇ ਜਾਨੋ ਮਾਰਨ ਦੀ ਧਮਕੀ ਦੇਣ ਬਦਲੇ ਸਖਤ ਕਾਨੂੰਨੀ ਧਰਾਵਾਂ ਲਾ ਕੇ ਪਰਚਾ ਦਰਜ ਕੀਤੇ ਜਾਵੇ, ਕਿਉਂਕਿ ਇਸ ਬਿਆਨ ਨਾਲ ਦੇਸ ਦੇ ਨੌਜਵਾਨਾਂ ਜਿੰਨਾ ਨੇ ਭਾਰਤ ਦੀ ਭਵਿੱਖ ਵਾਲੀ ਰਾਜਨੀਤੀ ਵਿੱਚ ਕੁਦਣਾ ਹੈ’ ਤੇ ਗਲਤ ਭਰਭਾਵ ਪਿਆ ਹੈ, ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਰਾਹੁਲ ਗਾਧੀ ਵੱਲੋਂ ਵੱਲੋਂ ਵਿਦੇਸ਼ੀ ਧਰਤੀ ਤੇ ਜਾ ਕੇ ਸਿੱਖਾਂ ਪ੍ਰਤੀ ਦਿੱਤਾ ਬਿਆਨ ਵੱਖਵਾਦੀ ਸੀ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁਚੀ ਤੇ ਭਾਜਪਾਈਆਂ ਦੀ ਸਤਾ ਛਵੀ ਖਰਾਬ ਹੋਈ ਇਸ ਨੂੰ ਮੁੱਖ ਰੱਖਦਿਆਂ ਰਾਜ ਮੰਤਰੀ ਰਵਨੀਤ ਬਿਟੂ ਨੂੰ ਭਾਰਤ ਦਾ ਸਭ ਤੋਂ ਵੱਡਾ ਅੱਤਵਾਦੀ ਰਾਹੁਲਗਾਧੀ ਨੂੰ ਦੱਸਣ ਲਈ ਮਜ਼ਬੂਰ ਹੋਣਾ ਪਿਆ, ਭਾਈ ਖਾਲਸਾ ਨੇ ਸਪਸ਼ਟ ਕੀਤਾ ਕਾਂਗਰਸ ਸਿੱਖਾਂ ਦੀ ਨੰਬਰ ਵੱਨ ਦੁਸ਼ਮਨ ਹੈ, ਕਾਂਗਰਸ ਨੇ ਹੀ ਸਿੱਖਾ ਦੇ ਹਰਮਨ ਪਿਆਰੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਕਾਂਗਰਸ ਨੇ ਹੀ ਦਿੱਲੀ ਵਿਖੇ ਸਿੱਖਾ ਦੇ ਗਲਾ’ਚ ਟਾਇਰ ਪਾ ਕੇ ਜਿੰਦਾ ਸਾੜਿਆ, ਕਾਂਗਰਸ ਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁੱਧ ਦੇਹਧਾਰੀ ਏਜੰਸੀਆਂ ਪੈਦਾ ਕੀਤੀਆਂ, ਕਾਂਗਰਸ ਨੇ ਹੀ ਪਿੰਡਾਂ ਪਿੰਡਾਂ ਵਿੱਚ ਗਰੀਬਾਂ ਦੇ ਸਮਸਾਨ ਘਾਟ ਤੇ ਗੁਰਦੁਆਰਾ ਅਲੱਗ ਅਲੱਗ ਬਣਾ ਕੇ ਇਨਸਾਨ ਦੀਆਂ ਕਦਰਾਂ ਕੀਮਤਾਂ ਨੂੰ ਜਾਤੀਵਾਦ’ਚ ਰੋਲਿਆ ਅਤੇ ਹੁਣ ਵਿਦੇਸ਼ੀ ਧਰਤੀ ਤੇ ਜਾ ਕੇ ਰਾਹੁਲਗਾਧੀ ਵੱਲੋਂ ਇਹ ਗੱਲ ਕਹਿਣੀ ਕਿ ਭਾਰਤ ਵਿੱਚ ਸਿੱਖਾ ਦੇ ਕਕਾਰ ਖਤਰੇ ਵਿੱਚ ਹਨ ਵੱਖਵਾਦੀ ਤੇ ਅੱਤਵਾਦੀ ਬਿਆਨ ਤੋਂ ਕਿਤੇ ਘੱਟ ਨਹੀਂ? ਭਾਈ ਖਾਲਸਾ ਨੇ ਕਿਹਾ ਸਿੱਖ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰੇ ਤਾਂ ਉਸ ਨੂੰ ਵੱਖਵਾਦੀ ਅੱਤਵਾਦੀ ਕਹਿਣ ਤੇ ਦੇਸ ਨੇਤਾਵਾਂ ਨੂੰ ਕੋਈ ਇਤਰਾਜ਼ ਨਹੀਂ ? ਭਾਈ ਖਾਲਸਾ ਨੇ ਕਿਹਾ ਅਗਰ ਦੇਸ਼ ਦਾ ਵੱਡਾ ਨੇਤਾ ਵੱਖਵਾਦੀ ਬਿਆਨ ਦਿੰਦਾ ਹੈ ਤਾਂ ਉਸਨੂੰ ਵੱਖਵਾਦੀ ਤੇ ਅੱਤਵਾਦੀ ਕਹਿਣ ਨਾਲ ਕਾਂਗਰਸ ਦੇ ਮੌਕਾ ਪਰੱਸਤ ਤੇ ਛੋਹਰਤ ਦੇ ਭੁੱਖੇ ਨੇਤਾ ਕੱਪੜਿਆ ਤੋਂ ਬਾਹਰ ਹੋ ਕਿ ਤਰ੍ਹਾਂ ਤਰ੍ਹਾਂ ਰਵਨੀਤ ਬਿਟੂ ਵਿਰੁੱਧ ਬਿਆਨ ਦੇ ਰਹੇ ਹਨ ਅਤੇ ਹੁਣ ਤੇਲੰਗਾਨਾ ਦੇ ਇੱਕ ਕਾਂਗਰਸੀ ਐਮ ਐਲ ਏ ਵੱਲੋਂ ਭਾਜਪਾ ਦੇ ਰਾਜ ਮੰਤਰੀ ਰਵਨੀਤ ਬਿਟੂ ਦਾ ਸਿਰ ਕਲਮ ਕਰਨ ਵਾਲੇ ਨੂੰ ਇੱਕ ਏਕੜ ਜਮੀਨ ਦੇਣ ਦਾ ਐਲਾਨ ਕਰਨ ਵਾਲਾ ਬਿਆਨ ਤਾਲਿਬਾਨੀ ਬਿਆਨ ਤੋਂ ਘੱਟ ਨਹੀਂ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਤੇਲੰਗਾਨਾ ਦੇ ਐਲ ਐਲ ਏ ਵੱਲੋਂ ਦਿੱਤੇ ਬਿਆਨ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।। ਇਸ ਵਕਤ ਭਾਈ ਖਾਲਸਾ ਨਾਲ ਸੀਨੀਅਰ ਆਗੂ ਤੇ ਮੁਖ ਬੁਲਾਰੇ ਭਾਈ ਅਵਤਾਰ ਸਿੰਘ ਅੰਮਿ੍ਤਸਰ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ, ਭਾਈ ਪਿਰਥੀ ਸਿੰਘ ਧਾਰੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਤੇ ਭਾਈ ਕਮਾਲ ਕੇ, ਭਾਈ ਕਰਮ ਸਿੰਘ ਰੂਮੀ ਵਾਲਾ, ਜਥੇਦਾਰ ਬਾਬਾ ਗੁਰਦੀਪ ਸਿੰਘ ਤੇ ਭਾਈ ਸੁਖਦੇਵ ਸਿੰਘ ਫੌਜੀ ਜਗਰਾਉਂ, ਭਾਈ ਜਗਜੀਤ ਸਿੰਘ ਸੈਦੇਸਾਹਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਤੇ ਭਾਈ ਖਡੂਰ ਸਾਹਿਬ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *